ਨਵੀਂ ਦਿੱਲੀ : ਪਿਛਲੇ ਦੋ ਦਿਨਾਂ ਤੋਂ ਭਾਰਤੀ ਸ਼ੇਅਰ ਬਾਜ਼ਾਰ (Indian stock market) ਵਿਚ ਮੰਦੀ ਦਾ ਮਾਹੌਲ ਹੈ, ਜਿਸ ਦੇ ਚੱਲਦੇ ਰਿਲਾਇੰਸ ਦੇ ਸ਼ੇਅਰਾਂ (Shares of Reliance) ਵਿਚ ਭਾਰੀ ਗਿਰਾਵਟ ਆ ਰਹੀ ਹੈ। ਇਸ ਦਾ ਅਸਰ ਮੁਕੇਸ਼ ਅੰਬਾਨੀ (Mukesh Ambani) ਦੀ ਕਮਾਈ ਵਿਚ ਭਾਰੀ ਗਿਰਾਵਟ ਆ ਗਈ ਅਤੇ ਅੱਜ ਯਾਨੀ 25 ਜਨਵਰੀ 2022 ਨੂੰ ਗੌਤਮ ਅਡਾਨੀ (Gautam Adani) ਕਮਾਈ ਦੇ ਮਾਮਲੇ ਵਿਚ ਉਨ੍ਹਾਂ ਤੋਂ ਅੱਗੇ ਨਿਕਲ ਗਏ। ਇਸ ਤਰ੍ਹਾਂ ਅਡਾਨੀ ਭਾਰਤ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਫੋਰਬਸ ਦੇ ਰੀਅਲ ਟਾਈਮ ਨੈੱਟਵਰਥ ਡੇਟਾ (Forbes Real Time Networth Data) ਮੁਤਾਬਕ ਗੌਤਮ ਅਡਾਨੀ ਦੀ ਵੈਲਥ 90 ਅਰਬ ਡਾਲਰ (6.72 ਲੱਖ ਕਰੋੜ ਰੁਪਏ) ਹੈ, ਜਦੋਂ ਕਿ ਮੁਕੇਸ਼ ਅੰਬਾਨੀ (Mukesh Ambani) ਦੀ ਕੁਲ ਜਾਇਦਾਦ 89.8 ਅਰਬ ਡਾਲਰ (6.71 ਲੱਖ ਕਰੋੜ ਰੁਪਏ) ਹੈ। ਕਮਾਈ ਦੇ ਮਾਮਲੇ ਵਿਚ ਦੁਨੀਆ ਵਿਚ ਅਡਾਨੀ ਦਾ ਨੰਬਰ ਇਸ ਡੇਟਾ ਮੁਤਾਬਕ 11ਵਾਂ ਹੈ। Also Read : ਬਬੀਤਾ ਫੋਗਾਟ ‘ਤੇ ਹੋਈ ਐੱਫ.ਆਈ.ਆਰ. ਦਰਜ, ਜਾਣੋ ਪੂਰਾ ਮਾਮਲਾ

ਬੰਬੇ ਸਟਾਕ ਐਕਸਚੇਂਜ (ਬੀ.ਐੱਸ.ਈ.) ਦੇ ਅੰਕੜਿਆਂ ‘ਤੇ ਨਜ਼ਰ ਮਾਰੀਏ ਤਾਂ ਰਿਲਾਇੰਸ ਇੰਡਸਟ੍ਰੀਜ਼ ਦੇ ਸ਼ੇਅਰਾਂ ਵਿਚ ਦੋ ਦਿਨਾਂ ਵਿਚ 155 ਰੁਪਏ ਦੀ ਗਿਰਾਵਟ ਆ ਗਈ। ਰਿਲਾਇੰਸ ਦੇ ਸ਼ੇਅਰ 2.29 ਫੀਸਦੀ ਡਿੱਗ ਕੇ 2323.05 ਰੁਪਏ ‘ਤੇ ਟ੍ਰੇਂਡ ਹੋ ਰਹੇ ਹਨ। ਪਿਛਲੇ 5 ਟ੍ਰੇਡਿੰਗ ਸੈਸ਼ਨ ਵਿਚ ਰਿਲਾਇੰਸ ਦੇ ਸ਼ੇਅਰਾਂ ਵਿਚ 200 ਰੁਪਏ ਦੀ ਗਿਰਾਵਟ ਆਈ ਹੈ। ਫੋਰਬਸ ਦੇ ਅੰਕੜਿਆਂ ਮੁਤਾਬਕ ਦੋ ਦਿਨਾਂ ਵਿਚ ਮੁਕੇਸ਼ ਅੰਬਾਨੀ ਦੀ ਜਾਇਦਾਦ ਵਿਚ 7 ਅਰਬ ਡਾਲਰ (52,000 ਕਰੋੜ ਰੁਪਏ) ਦੀ ਗਿਰਾਵਟ ਆਈ ਹੈ।
ਫੋਰਬਸ ਦੇ ਰੀਅਲ-ਟਾਈਮ ਡੇਟਾ ਮੁਤਾਬਕ, 31 ਦਸੰਬਰ ਨੂੰ ਗੌਤਮ ਅਡਾਨੀ ਦੀ ਨੈੱਟਵਰਥ 78 ਅਰਬ ਡਾਲਰ (5.82 ਲੱਖ ਕਰੋੜ ਰੁਪਏ) ਸੀ, ਜੋ 18 ਜਨਵਰੀ 2022 ਨੂੰ ਵੱਧ ਕੇ 93 ਅਰਬ ਡਾਲਰ (6.95 ਲੱਖ ਕਰੋੜ ਰੁਪਏ) ਹੋ ਗਈ ਸੀ। ਇਸ ਸਮੇਂ ਯਾਨੀ ਕਿ 25 ਜਨਵਰੀ ਨੂੰ ਅਡਾਨੀ ਦੀ ਨੈੱਟਵਰਥ 90 ਅਰਬ ਡਾਲਰ (6.72 ਲੱਖ ਕਰੋੜ ਰੁਪਏ) ਹੋ ਚੁੱਕੀ ਹੈ। ਇਸ ਹਿਸਾਬ ਨਾਲ ਨਵੇਂ ਸਾਲ ਵਿਚ ਗੌਤਮ ਅਡਾਨੀ ਦੀ ਨੈੱਟਵਰਥ ਵਿਚ ਰੋਜ਼ਾਨਾ 6,000 ਕਰੋੜ ਰੁਪਏ ਤੋਂ ਜ਼ਿਆਦਾ ਦੀ ਕਮਾਈ ਹੋ ਰਹੀ ਹੈ।
ਅਡਾਨੀ ਗਰੁੱਪ ਦੀਆਂ 6 ਕੰਪਨੀਆਂ ਭਾਰਤੀ ਸ਼ੇਅਰ ਬਾਜ਼ਾਰ ਵਿਚ ਲਿਸਟਿਡ ਹਨ। ਇਸ ਸਾਲ ਜਨਵਰੀ ਵਿਚ ਹੀ ਇਨ੍ਹਾਂ ਸਾਰੀਆਂ ਕੰਪਨੀਆਂ ਵਿਚ 5 ਫੀਸਦੀ ਤੋਂ ਲੈ ਕੇ 45 ਫੀਸਦੀ ਤੱਕ ਦਾ ਰਿਟਰਨ ਮਿਲਿਆ। ਖਾਸ ਤੌਰ ‘ਤੇ ਗਰੁਪ ਦੀ ਐਨਰਜੀ ਕੰਪਨੀਆਂ ਦੇ ਸ਼ੇਅਰਾਂ ਵਿਚ ਸਭ ਤੋਂ ਤੇਜ਼ੀ ਰਹੀ ਹੈ। ਇਸ ਵਿਚ ਅਡਾਨੀ ਗ੍ਰੀਨ ਐਨਰਜੀ ਵਿਚ 45 ਫੀਸਦੀ ਤੋਂ ਜ਼ਿਆਦਾ ਦਾ ਵਾਧਾ ਦਰਜ ਕੀਤਾ ਗਿਆ ਹੈ। ਇਸ ਤੋਂ ਇਲਾਵਾ ਅਡਾਨੀ ਟ੍ਰਾਂਸਮਿਸ਼ਨ ਅਤੇ ਅਡਾਨੀ ਪਾਵਰ ਵਿਚ ਨਿਵੇਸ਼ਕਾਂ ਨੂੰ ਵੀ ਘੱਟ ਸਮੇਂ ਵਿਚ ਜ਼ਿਆਦਾ ਰਿਟਰਨ ਮਿਲਿਆ ਹੈ।
