ਘੱਟ ਰਿਹੈ ਕੋਰੋਨਾ ਦਾ ਕਹਿਰ ; ਦਿੱਲੀ ‘ਚ ਘੱਟ ਸਕਦੀਆਂ ਨੇ ਪਾਬੰਦੀਆਂ, ਕੇਜਰੀਵਾਲ ਨੇ ਦਿੱਤੇ ਸੰਕੇਤ

ਨਵੀਂ ਦਿੱਲੀ: ਰਾਜਧਾਨੀ ਦਿੱਲੀ ਵਿਚ ਲਗਾਤਾਰ ਘੱਟ ਹੋ ਰਹੇ ਕੋਰੋਨਾ ਦੇ ਮਾਮਲਿਆਂ ਨੂੰ ਦੇਖਦੇ ਹੋਏ ਅਗਲੇ ਕੁਝ ਦਿਨਾਂ ਵਿਚ ਬੰਦਿਸ਼ਾਂ ਤੋਂ ਰਾਹਤ ਮਿਲ ਸਕਦੀ ਹੈ।…

ਨਵੀਂ ਦਿੱਲੀ: ਰਾਜਧਾਨੀ ਦਿੱਲੀ ਵਿਚ ਲਗਾਤਾਰ ਘੱਟ ਹੋ ਰਹੇ ਕੋਰੋਨਾ ਦੇ ਮਾਮਲਿਆਂ ਨੂੰ ਦੇਖਦੇ ਹੋਏ ਅਗਲੇ ਕੁਝ ਦਿਨਾਂ ਵਿਚ ਬੰਦਿਸ਼ਾਂ ਤੋਂ ਰਾਹਤ ਮਿਲ ਸਕਦੀ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪਾਬੰਦੀਆਂ ਘੱਟ ਹੋਣ ਦੇ ਸੰਕੇਤ ਦਿੱਤੇ ਹਨ। ਉਨ੍ਹਾਂ ਨੇ ਦੱਸਿਆ ਕਿ ਦਿੱਲੀ ਵਿਚ ਵਾਇਰਸ ਦੀ ਦਰ ਘੱਟ ਹੋ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਅਤੇ ਐੱਲ.ਜੀ. ਮਿਲਕੇ ਛੇਤੀ ਤੋਂ ਛੇਤੀ ਪਾਬੰਦੀਆਂ ਹਟਾਵਾਂਗੇ। ਦਰਅਸਲ 27 ਜਨਵਰੀ ਨੂੰ ਉਪਰਾਜਪਾਲ ਅਨਿਲ ਬੈਜਲ ਦੀ ਪ੍ਰਧਾਨਗੀ ਵਿਚ ਡੀ.ਡੀ.ਐੱਮ.ਏ. ਦੀ ਮੀਟਿੰਗ ਹੋਵੇਗੀ। ਮੁੱਖ ਮੰਤਰੀ ਕੇਜਰੀਵਾਲ ਵੀ ਇਸ ਵਿਚ ਹਿੱਸਾ ਲੈ ਸਕਦੇ ਹਨ। ਇਸ ਮੀਟਿੰਗ ਵਿਚ ਕੋਰੋਨਾ ਦੇ ਮੌਜੂਦਾ ਹਾਲਾਤ ਦੀ ਸਮੀਖਿਆ ਕੀਤੀ ਜਾਵੇਗੀ। ਮੰਨਿਆ ਜਾ ਰਿਹਾ ਹੈ ਕਿ ਮੀਟਿੰਗ ਵਿਚ ਕਈ ਅਹਿਮ ਫੈਸਲੇ ਲਏ ਜਾ ਸਕਦੇ ਹਨ। ਕੋਰੋਨਾ ਦੇ ਚੱਲਦੇ ਰਾਜਧਾਨੀ ਦਿੱਲੀ ਵਿਚ ਵੀਕੈਂਡ ਕਰਫਿਊ ਲਗਾਇਆ ਗਿਆ ਹੈ। ਇਸ ਨੂੰ ਹਟਾਇਆ ਜਾ ਸਕਦਾ ਹੈ। Also Read: ਪਟਿਆਲਾ ਦੇ ਪ੍ਰਸਿੱਧ ਕਾਲੀ ਦੇਵੀ ਮੰਦਰ ‘ਚ ਬੇਅਦਬੀ ਦੀ ਕੋਸ਼ਿਸ਼, ਸੁਖਬੀਰ ਬਾਦਲ ਨੇ ਕੀਤੀ ਨਿੰਦਾ

covid: Delhi logs 5,760 Covid cases; positivity rate declines to 11.79% -  The Economic Times

ਕੇਜਰੀਵਾਲ ਸਰਕਾਰ ਨੇ ਪਿਛਲੇ ਹਫਤੇ ਵੀ ਵੀਕੈਂਡ ਕਰਫਿਊ ਹਟਾਉਣ ਦੀ ਸਿਫਾਰਿਸ਼ ਕੀਤੀ ਸੀ। ਹਾਲਾਂਕਿ ਉਪਰਾਜਪਾਲ ਨੇ ਇਸ ਨੂੰ ਮਨਜ਼ੂਰੀ ਨਹੀਂ ਦਿੱਤੀ ਸੀ। ਦਿੱਲੀ ਵਿਚ ਅਜੇ ਗੈਰ-ਕਾਨੂੰਨੀ ਦੁਕਾਨਾਂ ਔਡ ਈਵਨ ਦੇ ਆਧਾਰ ‘ਤੇ ਖੋਲ੍ਹੀਆਂ ਜਾ ਰਹੀਆਂ ਹਨ। ਇਸ ਨਾਲ ਵੀ ਰਾਹਤ ਮਿਲ ਸਕਦੀ ਹੈ। ਵਾਇਰਸ ਘੱਟ ਹੋਣ ਤੋਂ ਬਾਅਦ ਦਿੱਲੀ ਵਿਚ ਫਿਰ ਤੋਂ ਹਰ ਦਿਨ ਦੁਕਾਨਾਂ ਖੋਲ੍ਹਣ ਦੀ ਮੰਗ ਹੋ ਰਹੀ ਹੈ। ਵਪਾਰੀ ਸੰਗਠਨਾਂ ਨੇ ਵੀ ਔਡ ਈਵਨ ਸਿਸਟਮ ਖਤਮ ਕਰਨ ਦੀ ਮੰਗ ਕੀਤੀ ਹੈ। ਓਮੀਕ੍ਰੋਨ ਵੈਰੀਐਂਟ ਦੇ ਆਉਣ ਤੋਂ ਬਾਅਦ ਦਿੱਲੀ ਵਿਚ 29 ਦਸੰਬਰ ਤੋਂ ਸਕੂਲ ਬੰਦ ਕਰ ਦਿੱਤੇ ਗਏ ਸਨ। ਨਿਊਜ਼ ਏਜੰਸੀ ਨੇ ਅਧਿਕਾਰਤ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਕਿ ਇਸ ਮੀਟਿੰਗ ਵਿਚ ਫਰਵਰੀ ਤੋਂ ਸਕੂਲ ਦੁਬਾਰਾ ਖੋਲ੍ਹਣ ‘ਤੇ ਵੀ ਵਿਚਾਰ ਹੋ ਸਕਦਾ ਹੈ। ਬੱਚਿਆਂ ਦੇ ਵੈਕਸੀਨੇਸ਼ਨ ਸਟੇਟਸ ਦੇ ਆਧਾਰ ‘ਤੇ ਦੁਬਾਰਾ ਸਕੂਲ ਖੋਲ੍ਹਣ ਦਾ ਫੈਸਲਾ ਲਿਆ ਜਾ ਸਕਦਾ ਹੈ। Also Read: ਦਿਲ ਦਾ ਦੌਰਾ ਪੈਣ ਕਾਰਨ ਪ੍ਰਸਿੱਧ ਪੰਜਾਬੀ ਗੀਤਕਾਰ ਦੇਵ ਥਰੀਕੇ ਵਾਲਾ ਦਾ ਦੇਹਾਂਤ

Coronavirus: Delhi Positivity Rate Falls To 11.79% From 13%; Cases Down 37%  To 5,760
ਦਿੱਲੀ ਵਿਚ ਕੋਰੋਨਾ ਦੇ ਮਾਮਲਿਆਂ ਵਿਚ ਤੇਜ਼ੀ ਨਾਲ ਕਮੀ ਆ ਰਹੀ ਹੈ। ਸੋਮਵਾਰ ਨੂੰ ਰਾਜਧਾਨੀ ਵਿਚ ਕੋਰੋਨਾ ਦੇ 5760 ਮਾਮਲੇ ਸਾਹਮਣੇ ਆਏ ਅਤੇ 30 ਮਰੀਜ਼ਾਂ ਦੀ ਮੌਤ ਹੋਈ। ਇਕ ਦਿਨ ਪਹਿਲਾਂ ਐਤਵਾਰ ਨੂੰ 9197 ਮਾਮਲੇ ਆਏ ਸਨ ਅਤੇ 34 ਮੌਤਾਂ ਹੋਈਆਂ ਸਨ। ਪਾਜ਼ੇਟੀਵਿਟੀ ਰੇਟ ਵੀ ਲਗਾਤਾਰ ਘੱਟ ਰਿਹਾ ਹੈ। 15 ਜਨਵਰੀ ਨੂੰ ਦਿੱਲੀ ਵਿਚ ਇਨਫੈਕਸ਼ਨ ਦਰ 30.6 ਫੀਸਦੀ ਪਹੁੰਚ ਗਈ ਸੀ। ਸੋਮਵਾਰ ਨੂੰ ਦਿੱਲੀ ਵਿਚ ਵਾਇਰਸ ਦਰ 11.79 ਫੀਸਦੀ ਦਰਜ ਹੋਈ। ਸੀ.ਐੱਮ. ਕੇਜਰੀਵਾਲ ਨੇ ਦੱਸਿਆ ਕਿ ਅੱਜ ਦਿੱਲੀ ਵਿਚ 10 ਫੀਸਦੀ ਦੇ ਆਸਪਾਸ ਪਾਜ਼ੇਟੀਵਿਟੀ ਰੇਟ ਹੋ ਸਕਦਾ ਹੈ। ਦਿੱਲੀ ਦੇ ਹਸਪਤਾਲਾਂ ਵਿਚ ਵੀ ਹੁਣ ਭੀੜ ਘੱਟ ਹੋਣ ਲੱਗੀ ਹੈ। ਸਿਹਤ ਵਿਭਾਗ ਮੁਤਾਬਕ 19 ਜਨਵਰੀ ਨੂੰ ਦਿੱਲੀ ਦੇ ਹਸਪਤਾਲਾਂ ਵਿਚ 2,624 ਮਰੀਜ਼ ਦਾਖਲ ਸਨ। ਉਥੇ ਹੀ ਸੋਮਵਾਰ ਤੱਕ ਹਸਪਤਾਲ ਵਿਚ ਦਾਖਲ ਮਰੀਜ਼ਾਂ ਦੀ ਗਿਣਤੀ ਘੱਟ ਕੇ 2290 ‘ਤੇ ਆ ਗਈ।

Leave a Reply

Your email address will not be published. Required fields are marked *