ਚੰਡੀਗੜ੍ਹ- ਪੰਜਾਬੀ ਸੰਗੀਤ ਜਗਤ ਦੇ ਉੱਘੇ ਗੀਤਕਾਰ ਦੇਵ ਥਰੀਕੇ ਵਾਲਾ ਦਾ ਦੇਹਾਂਤ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਦੇਵ ਥਰੀਕੇ ਵਾਲਾ ਨੂੰ ਅੱਜ ਸਵੇਰੇ 5 ਵਜੇ ਦੇ ਕਰੀਬ ਦਿਲ ਦਾ ਦੌਰਾ ਪਿਆ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦੀ ਮੌਤ ਦੀ ਪੁਸ਼ਟੀ ਪੰਜਾਬੀ ਲੇਖਕ ਗੁਰਭਜਨ ਗਿੱਲ ਨੇ ਕੀਤੀ ਹੈ। ਇਸ ਦੇ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਦੇਵ ਥਰੀਕੇ ਵਾਲਾ ਦਾ ਅੰਤਿਮ ਸੰਸਕਾਰ ਅੱਜ ਦੁਪਿਹਰ 2 ਵਜੇ ਦੇ ਕਰੀਬ ਕੀਤਾ ਜਾਵੇਗਾ।
Also Read: ਦੇਸ਼ ‘ਚ ਕੋਰੋਨਾ ਦੇ ਗ੍ਰਾਫ ‘ਚ ਗਿਰਾਵਟ ਜਾਰੀ, ਅੱਜ ਸਾਹਮਣੇ ਆਏ ਇੰਨੇ ਨਵੇਂ ਮਾਮਲੇ
ਦੱਸ ਦਈਏ ਕਿ ਦੇਵ ਥਰੀਕੇ ਵਾਲਾ ਨੇ ਕਾਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਨੂੰ ਕਾਫ਼ੀ ਗੀਤ ਲਿਖ ਕੇ ਦਿੱਤੇ ਸਨ। ਇਸ ਤੋਂ ਇਲਾਵਾ ਉਨ੍ਹਾਂ ਨੇ ਲੋਕ ਕਥਾਵਾਂ ਤੇ ਕਲੀਆਂ ਲਿਖੀਆਂ ਸਨ, ਜਿਨ੍ਹਾਂ ਨੂੰ ਲੋਕਾਂ ਵਲੋਂ ਕਾਫ਼ੀ ਪਸੰਦ ਕੀਤਾ ਗਿਆ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕੁਲਦੀਪ ਮਾਣਕ ਨੂੰ ਸਿਖਰਾਂ ‘ਤੇ ਪਹੁੰਚਣਾਉਣ ਪਿੱਛੇ ਦੇਵ ਥਰੀਕੇ ਵਾਲਾ ਦਾ ਹੀ ਹੱਥ ਸੀ। ਇਨ੍ਹਾਂ ਨੇ ਕੁਲਦੀਪ ਮਾਣਕ ਨੂੰ ਕਈ ਅਜਿਹੇ ਗੀਤ ਲਿਖ ਕੇ ਦਿੱਤੇ ਸਨ, ਜਿਨ੍ਹਾਂ ਨੇ ਕੁਲਦੀਪ ਮਾਣਕ ਨੂੰ ਘਰ-ਘਰ ‘ਚ ਪਛਾਣ ਦਿਵਾਈ। ਦੇਵ ਥਰੀਕੇ ਦੇ ਦਿਹਾਂਤ ਨਾਲ ਜੋ ਘਾਟਾ ਪੰਜਾਬੀ ਸੰਗੀਤ ਜਗਤ ਨੂੰ ਪਿਆ, ਉਹ ਕਦੇ ਵੀ ਪੂਰਾ ਨਹੀਂ ਹੋ ਸਕਦਾ।
Also Read: ਮਹਾਰਾਸ਼ਟਰ ‘ਚ ਪੁਲ ਤੋਂ ਕਾਰ ਡਿੱਗਣ ਕਾਰਨ ਭਾਜਪਾ ਵਿਧਾਇਕ ਦੇ ਬੇਟੇ ਸਣੇ 7 ਵਿਦਿਆਰਥੀਆਂ ਦੀ ਮੌਤ



