ਕੋਰੋਨਾ ਦੀ ਧੀਮੀ ਪਈ ਰਫਤਾਰ, 24 ਘੰਟਿਆਂ ‘ਚ ਸਾਹਮਣੇ ਆਏ 3.06 ਲੱਖ ਨਵੇਂ ਕੋਰੋਨਾ ਕੇਸ

ਨਵੀਂ ਦਿੱਲੀ- ਭਾਰਤ ਵਿੱਚ ਕੋਰੋਨਾ ਸੰਕ੍ਰਮਣ ਦੀ ਤੀਜੀ ਲਹਿਰ ਦਾ ਕਹਿਰ ਜਾਰੀ ਹੈ। ਦੇਸ਼ ‘ਚ ਪਿਛਲੇ 24 ਘੰਟਿਆਂ ‘ਚ 3 ਲੱਖ 6 ਹਜ਼ਾਰ 64 ਨਵੇਂ…

ਨਵੀਂ ਦਿੱਲੀ- ਭਾਰਤ ਵਿੱਚ ਕੋਰੋਨਾ ਸੰਕ੍ਰਮਣ ਦੀ ਤੀਜੀ ਲਹਿਰ ਦਾ ਕਹਿਰ ਜਾਰੀ ਹੈ। ਦੇਸ਼ ‘ਚ ਪਿਛਲੇ 24 ਘੰਟਿਆਂ ‘ਚ 3 ਲੱਖ 6 ਹਜ਼ਾਰ 64 ਨਵੇਂ ਕੋਰੋਨਾ ਮਾਮਲੇ ਦਰਜ ਕੀਤੇ ਗਏ ਹਨ। ਚੰਗੀ ਗੱਲ ਇਹ ਹੈ ਕਿ ਪਿਛਲੇ 24 ਘੰਟਿਆਂ ਵਿੱਚ 2 ਲੱਖ 43 ਹਜ਼ਾਰ 495 ਲੋਕ ਠੀਕ ਹੋ ਗਏ ਹਨ ਪਰ ਅਜੇ ਵੀ 22 ਲੱਖ 49 ਹਜ਼ਾਰ 335 ਲੋਕ ਕੋਰੋਨਾ ਵਾਇਰਸ ਨਾਲ ਸੰਕਰਮਿਤ ਹਨ। ਕੁੱਲ ਐਕਟਿਵ ਕੇਸ 5.69 ਫੀਸਦੀ ਹਨ।

Also Read: ਹਿਮਾਚਲ ‘ਚ ਭਾਰੀ ਬਰਫਬਾਰੀ, ਟ੍ਰੈਕਿੰਗ ਲਈ ਗਏ 2 ਲੜਕਿਆਂ ਦੀ ਮੌਤ, 700 ਸੜਕਾਂ ਵੀ ਬੰਦ

ਦੱਸ ਦਈਏ ਕਿ ਭਾਰਤ ਵਿਚ ਹੁਣ ਤੱਖ 3 ਕਰੋੜ 95 ਲੱਖ 43 ਹਜ਼ਾਰ 328 ਕੋਰੋਨਾ ਮਾਮਲੇ ਸਾਹਮਣੇ ਆ ਚੁੱਕੇ ਹਨ ਤੇ ਐਕਟਿਵ ਕੇਸਾਂ ਦੀ ਗਿਣਤੀ 22 ਲੱਖ 49 ਹਜ਼ਾਰ 335 ਹੈ। ਦੇਸ਼ ਵਿਚ ਕੁੱਲ 3 ਕਰੋੜ 68 ਲੱਖ 4 ਹਜ਼ਾਰ 145 ਲੋਕ ਇਸ ਮਹਾਮਾਰੀ ਤੋਂ ਰਿਕਵਰ ਹੋਏ ਹਨ। ਇਸ ਦੇ ਨਾਲ ਹੀ 4 ਲੱਖ 89 ਹਜ਼ਾਰ 848 ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋਈ ਹੈ।

162 ਕਰੋੜ ਵੈਕਸੀਨੇਸਨ ਡੋਜ਼
ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ 23 ਜਨਵਰੀ 2022 ਤੱਕ ਦੇਸ਼ ਭਰ ਵਿੱਚ ਕੋਰੋਨਾ ਵੈਕਸੀਨ ਦੀਆਂ 162 ਕਰੋੜ 26 ਲੱਖ 7 ਹਜ਼ਾਰ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਆਖਰੀ ਦਿਨ 27.56 ਲੱਖ ਟੀਕੇ ਲਗਾਏ ਗਏ। ਇਸ ਦੇ ਨਾਲ ਹੀ, ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ (ICMR) ਅਨੁਸਾਰ, ਹੁਣ ਤੱਕ ਲਗਪਗ 71.69 ਕਰੋੜ ਕੋਰੋਨਾ ਟੈਸਟ ਕੀਤੇ ਜਾ ਚੁੱਕੇ ਹਨ। ਪਿਛਲੇ ਦਿਨ 14.74 ਲੱਖ ਕੋਰੋਨਾ ਸੈਂਪਲ ਟੈਸਟ ਕੀਤੇ ਗਏ ਸਨ।

Leave a Reply

Your email address will not be published. Required fields are marked *