LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਹਿਮਾਚਲ 'ਚ ਭਾਰੀ ਬਰਫਬਾਰੀ, ਟ੍ਰੈਕਿੰਗ ਲਈ ਗਏ 2 ਲੜਕਿਆਂ ਦੀ ਮੌਤ, 700 ਸੜਕਾਂ ਵੀ ਬੰਦ

124

ਨਵੀਂ ਦਿੱਲੀ : ਹਿਮਾਚਲ ਪ੍ਰਦੇਸ਼ (Himachal Pradesh) 'ਚ ਭਾਰੀ ਬਰਫਬਾਰੀ ਕਾਰਨ ਹਾਲਾਤ ਵਿਗੜ ਗਏ ਹਨ। ਜਿੱਥੇ ਸੂਬੇ ਵਿੱਚ 4 ਰਾਸ਼ਟਰੀ ਰਾਜ ਮਾਰਗਾਂ ਸਮੇਤ 700 ਤੋਂ ਵੱਧ ਸੜਕਾਂ ਬੰਦ ਕਰ ਦਿੱਤੀਆਂ ਗਈਆਂ ਹਨ, ਉੱਥੇ ਹੀ ਟ੍ਰੈਕਿੰਗ 'ਤੇ ਗਏ ਚਾਰ ਦੋਸਤਾਂ 'ਚੋਂ ਦੋ ਦੀ ਮੌਤ ਹੋ ਗਈ ਹੈ। ਐਤਵਾਰ ਦੇਰ ਰਾਤ ਬਰਫਬਾਰੀ ਦੇ ਵਿਚਕਾਰ, ਦੋ ਜ਼ਖਮੀਆਂ ਨੂੰ ਧਰਮਸ਼ਾਲਾ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਏਐਸਪੀ ਕਾਂਗੜਾ ਪੁਨੀਤ ਰਘੂ ਨੇ ਦੱਸਿਆ ਕਿ 4 ਲੜਕੇ ਟ੍ਰੈਕਿੰਗ ਲਈ ਗਏ ਸਨ ਅਤੇ ਦੇਰ ਸ਼ਾਮ ਤੱਕ ਵਾਪਸ ਨਹੀਂ ਆਏ। ਇਸ ਸਬੰਧੀ ਸੂਚਨਾ ਮਿਲਣ 'ਤੇ ਮਾੜੇ ਹਾਲਾਤਾਂ 'ਚ ਜਾਂਚ ਤੇਜ਼ ਕੀਤੀ ਗਈ ਤਾਂ ਅਗਲੇ ਦਿਨ ਯਾਨੀ ਐਤਵਾਰ ਨੂੰ ਦੋ ਲੜਕਿਆਂ ਦੀਆਂ ਲਾਸ਼ਾਂ ਮਿਲੀਆਂ ਅਤੇ ਬਾਕੀ ਦੋ ਦੀ ਹਾਲਤ ਗੰਭੀਰ ਬਣੀ ਹੋਈ ਸੀ, ਕਿਉਂਕਿ ਉੱਚੀ ਥਾਂ ਤੋਂ ਖਾਈ ਵਿੱਚ ਡਿੱਗਣ ਕਾਰਨ ਉਨ੍ਹਾਂ ਨੂੰ ਕਾਫੀ ਸੱਟਾਂ ਲੱਗੀਆਂ ਸਨ। ਫਿਲਹਾਲ ਦੋਹਾਂ ਦੀ ਹਾਲਤ ਸਥਿਰ ਹੈ ਅਤੇ ਹਸਪਤਾਲ 'ਚ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ।

 Also Read : ਫ਼ਿਰਕੂ ਦੰਗੇ ਭੜਕਾਉਣ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ: ਸੁਖਬੀਰ ਬਾਦਲ

ਕਾਂਗੜਾ ਦੇ ਡੀਸੀ ਨਿਪੁਨ ਜਿੰਦਲ ਨੇ ਦੱਸਿਆ ਕਿ ਸਲੇਟ ਗੋਦਾਮ ਨੇੜੇ ਸ਼ਨੀਵਾਰ ਰਾਤ ਤੋਂ 16, 17 ਅਤੇ 18 ਸਾਲ ਦੇ 4 ਲੜਕੇ ਲਾਪਤਾ ਦੱਸੇ ਜਾ ਰਹੇ ਹਨ। ਖੋਜ ਅਤੇ ਬਚਾਅ ਟੀਮਾਂ ਨੇ ਲਾਪਤਾ ਨੌਜਵਾਨਾਂ ਨੂੰ ਲੱਭ ਲਿਆ ਹੈ, ਪਰ ਖੇਤਰ ਵਿੱਚ ਲਗਾਤਾਰ ਬਰਫਬਾਰੀ ਕਾਰਨ ਉਨ੍ਹਾਂ ਨੂੰ ਕੱਢਣ ਵਿੱਚ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਹਿਮਾਚਲ ਦੀ ਆਫ਼ਤ ਪ੍ਰਬੰਧਨ ਅਥਾਰਟੀ ਨੇ ਕਿਹਾ ਕਿ ਸੂਬੇ ਦੀਆਂ 102 ਜਲ ਸਪਲਾਈ ਸਕੀਮਾਂ ਵਿੱਚ ਵਿਘਨ ਪਿਆ ਹੈ। ਨਾਲ ਹੀ 1365 ਬਿਜਲੀ ਸਪਲਾਈ ਸਕੀਮਾਂ ਵੀ ਪ੍ਰਭਾਵਿਤ ਹੋਈਆਂ ਹਨ।

Also Read : PM ਮੋਦੀ ਨੇ ਇੰਡੀਆ ਗੇਟ 'ਤੇ ਸੁਭਾਸ਼ ਚੰਦਰ ਬੋਸ ਦੀ ਹੋਲੋਗ੍ਰਾਮ ਮੂਰਤੀ ਦਾ ਕੀਤਾ ਉਦਘਾਟਨ

ਪਿਛਲੇ ਤਿੰਨ ਦਿਨਾਂ ਤੋਂ ਦੇਸ਼ ਦੇ ਵੱਡੇ ਹਿੱਸਿਆਂ ਵਿੱਚ ਮੌਸਮ ਦਾ ਪੈਟਰਨ ਵਿਗੜ ਗਿਆ ਹੈ। ਕੜਾਕੇ ਦੀ ਸਰਦੀ ਦੇ ਵਿਚਕਾਰ ਬੱਦਲ ਛਾਏ ਰਹਿੰਦੇ ਹਨ ਅਤੇ ਕਈ ਥਾਵਾਂ 'ਤੇ ਲਗਾਤਾਰ ਹਲਕੀ ਬਾਰਿਸ਼ ਹੋ ਰਹੀ ਹੈ। ਮੀਂਹ ਦੇ ਨਾਲ-ਨਾਲ ਕਈ ਥਾਵਾਂ 'ਤੇ ਸੰਘਣੀ ਧੁੰਦ ਛਾਈ ਹੋਈ ਹੈ। ਹਿਮਾਚਲ-ਉਤਰਾਖੰਡ ਤੋਂ ਲੈ ਕੇ ਦਿੱਲੀ, ਯੂਪੀ, ਐਮਪੀ, ਬਿਹਾਰ ਅਤੇ ਬੰਗਾਲ ਤੱਕ ਇਹੀ ਮਾਹੌਲ ਹੈ। ਸਰਦੀ ਦੇ ਮੌਸਮ ਵਿੱਚ ਪੈ ਰਹੀ ਬਰਸਾਤ ਕਾਰਨ ਲੋਕਾਂ ਵਿੱਚ ਸਹਿਮ ਵਧ ਗਿਆ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਇੱਕ-ਦੋ ਦਿਨ ਮੌਸਮ ਅਜਿਹਾ ਹੀ ਰਹੇਗਾ। ਦਿੱਲੀ 'ਚ ਮੀਂਹ ਨੇ 122 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਦੂਜੇ ਪਾਸੇ ਹਿਮਾਚਲ-ਉਤਰਾਖੰਡ 'ਚ ਬਰਫਬਾਰੀ ਕਾਰਨ ਸੜਕਾਂ ਬੰਦ ਹੋ ਗਈਆਂ ਹਨ ਅਤੇ ਬਿਜਲੀ ਅਤੇ ਪਾਣੀ ਦੀ ਸਪਲਾਈ ਠੱਪ ਹੋ ਗਈ ਹੈ।

In The Market