UPTET ਦੀ ਪ੍ਰੀਖਿਆ ‘ਚ ਐਂਟਰੀ ਨਾ ਮਿਲਣ ‘ਤੇ ਵਿਦਿਆਰਥੀਆਂ ਦੇ ਵੱਲੋਂ ਹੰਗਾਮਾ, ਕੀਤੀ ਭੰਨਤੋੜ

ਉੱਤਰ ਪ੍ਰਦੇਸ਼ : ਉੱਤਰ ਪ੍ਰਦੇਸ਼ ਅਧਿਆਪਕ ਯੋਗਤਾ ਪ੍ਰੀਖਿਆ (UPTET) ਅੱਜ (ਐਤਵਾਰ) ਯਾਨੀ 23 ਜਨਵਰੀ ਨੂੰ ਕਰਵਾਈ ਜਾ ਰਹੀ ਹੈ। ਇਸ ਦੌਰਾਨ ਨੋਇਡਾ ਅਤੇ ਇਟਾਵਾ ‘ਚ…

ਉੱਤਰ ਪ੍ਰਦੇਸ਼ : ਉੱਤਰ ਪ੍ਰਦੇਸ਼ ਅਧਿਆਪਕ ਯੋਗਤਾ ਪ੍ਰੀਖਿਆ (UPTET) ਅੱਜ (ਐਤਵਾਰ) ਯਾਨੀ 23 ਜਨਵਰੀ ਨੂੰ ਕਰਵਾਈ ਜਾ ਰਹੀ ਹੈ। ਇਸ ਦੌਰਾਨ ਨੋਇਡਾ ਅਤੇ ਇਟਾਵਾ ‘ਚ ਪ੍ਰੀਖਿਆ ਕੇਂਦਰ ਦੇ ਬਾਹਰ ਉਮੀਦਵਾਰਾਂ ਦਾ ਭਾਰੀ ਹੰਗਾਮਾ ਹੋਇਆ। ਉਮੀਦਵਾਰਾਂ ਨੇ ਨੋਇਡਾ ਦੀ ਐਲੀਵੇਟਿਡ ਰੋਡ ਨੂੰ ਵੀ ਪੂਰੀ ਤਰ੍ਹਾਂ ਜਾਮ ਕਰ ਦਿੱਤਾ ਹੈ। ਪੁਲੀਸ ਮੌਕੇ ’ਤੇ ਪਹੁੰਚ ਕੇ ਉਮੀਦਵਾਰਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਯੂਪੀਟੀਈਟੀ ਪ੍ਰੀਖਿਆ ਲਈ ਹਾਜ਼ਰ ਹੋਏ ਉਮੀਦਵਾਰਾਂ ਦਾ ਦਾਅਵਾ ਹੈ ਕਿ ਉਨ੍ਹਾਂ ਨੂੰ ਨੋਇਡਾ ਵਿੱਚ ਸੈਕਸ਼ਨ 30 ਡੀਪੀਐਸ- ਪ੍ਰੀਖਿਆ ਕੇਂਦਰ ਵਿੱਚ ਦਾਖਲਾ ਨਹੀਂ ਦਿੱਤਾ ਗਿਆ ਸੀ। ਇੱਕ ਉਮੀਦਵਾਰ ਨੇ ਕਿਹਾ, “ਸਾਡੇ ਕੋਲ ਸਾਰੇ ਦਸਤਾਵੇਜ਼ ਹਨ, ਪਰ ਉਹ ਚਾਹੁੰਦੇ ਹਨ ਕਿ ਅਸੀਂ ਪ੍ਰਿੰਸੀਪਲ ਦੇ ਦਸਤਖਤ ਪੇਸ਼ ਕਰੀਏ। ਜੇਕਰ ਸਬੰਧਤ ਵਿਅਕਤੀ ਇਲਾਹਾਬਾਦ ਵਿੱਚ ਹੈ ਤਾਂ ਦਸਤਖਤ ਕਿਵੇਂ ਕਰਵਾਏ।

Also Read : ਅੱਜ India Gate ‘ਤੇ ਲਗਾਇਆ ਜਾਵੇਗਾ ਸੁਭਾਸ਼ ਚੰਦਰ ਬੋਸ ਦਾ ਹੋਲੋਗ੍ਰਾਮ ਬੁੱਤ, PM ਮੋਦੀ ਕਰਨਗੇ ਉਦਘਾਟਨ

ਨੋਇਡਾ ਦੇ ਏਡੀਸੀਪੀ ਰਣਵਿਜੇ ਸਿੰਘ ਨੇ ਦੱਸਿਆ, ‘ਜਿਨ੍ਹਾਂ ਕੋਲ ਵੈਧ ਦਸਤਾਵੇਜ਼ ਨਹੀਂ ਹਨ, ਉਨ੍ਹਾਂ ਨੂੰ ਇਜਾਜ਼ਤ ਨਹੀਂ ਦਿੱਤੀ ਗਈ ਹੈ। ਦਸਤਾਵੇਜ਼ ਤਸਦੀਕ ਲਈ, ਉਹਨਾਂ ਦੀ ਮਾਰਕ ਸ਼ੀਟ ‘ਤੇ ਪ੍ਰਿੰਸੀਪਲ ਜਾਂ ਸਬੰਧਤ ਅਧਿਕਾਰੀ ਦੁਆਰਾ ਹਸਤਾਖਰ ਕੀਤੇ ਜਾਣੇ ਚਾਹੀਦੇ ਹਨ। ਪਰ ਕਈ ਲੋਕਾਂ ਦੇ ਦਸਤਾਵੇਜ਼ ਤਸਦੀਕ ਨਾ ਹੋਣ ਕਾਰਨ ਉਨ੍ਹਾਂ ਨੂੰ ਦਾਖ਼ਲਾ ਨਹੀਂ ਦਿੱਤਾ ਗਿਆ।ਇਟਾਵਾ ਜ਼ਿਲ੍ਹੇ ਵਿੱਚ ਯੂਪੀਟੀਈਟੀ (UPTET) ਪ੍ਰੀਖਿਆ ਲਈ 29 ਪ੍ਰੀਖਿਆ ਕੇਂਦਰ ਬਣਾਏ ਗਏ ਹਨ। ਜਿਸ ਵਿੱਚ ਪਹਿਲੀ ਸ਼ਿਫਟ ਭਾਵ ਪ੍ਰਾਇਮਰੀ ਵਿੱਚ 16000 ਉਮੀਦਵਾਰ ਅਤੇ 5500 ਉਮੀਦਵਾਰ ਦੂਜੀ ਸ਼ਿਫਟ ਜੂਨੀਅਰ ਵਿੱਚ ਅਪੀਅਰ ਹੋ ਰਹੇ ਹਨ। ਸਾਰੇ ਪ੍ਰੀਖਿਆ ਕੇਂਦਰਾਂ ਨੂੰ ਸੀਸੀਟੀਵੀ ਨਿਗਰਾਨੀ ਹੇਠ ਰੱਖਿਆ ਗਿਆ ਹੈ। ਜ਼ਿਲ੍ਹਾ ਸਕੂਲ ਇੰਸਪੈਕਟਰ ਦਫ਼ਤਰ ਵਿੱਚ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ। ਜਿੱਥੇ ਸੀਸੀਟੀਵੀ ਰਾਹੀਂ ਨਿਗਰਾਨੀ ਅਤੇ ਵੀਡੀਓ ਰਿਕਾਰਡਿੰਗ ਵੀ ਕੀਤੀ ਜਾ ਰਹੀ ਹੈ।

Also Read : ਪੰਜਾਬ ਚੋਣਾਂ ਤੋਂ ਪਹਿਲਾਂ ਸਤੇਂਦਰ ਜੈਨ ਨੂੰ ਗ੍ਰਿਫ਼ਤਾਰ ਕਰ ਸਕਦੀ ਹੈ ED: ਕੇਜਰੀਵਾਲ

ਇਸ ਦੇ ਨਾਲ ਹੀ ਜ਼ਿਲ੍ਹੇ ਦੇ ਆਰਮੀ ਪਬਲਿਕ ਸਕੂਲ ਦਾ ਗੇਟ ਵੀ ਸਮੇਂ ਸਿਰ ਬੰਦ ਕਰ ਦਿੱਤਾ ਗਿਆ। ਕਤਾਰ ਵਿੱਚ ਖੜ੍ਹੇ ਉਮੀਦਵਾਰਾਂ ਨੂੰ ਦਾਖ਼ਲਾ ਨਾ ਮਿਲਣ ’ਤੇ ਹੰਗਾਮਾ ਹੋ ਗਿਆ। ਪ੍ਰੀਖਿਆ ਦੇਣ ਆਏ ਪ੍ਰੀਖਿਆਰਥੀ ਗੇਟ ‘ਤੇ ਹੰਗਾਮਾ ਕਰਦੇ ਹੋਏ ਚੇਨ ਤੋੜ ਕੇ ਸਕੂਲ ਦੇ ਅੰਦਰ ਚਲੇ ਗਏ। ਇਸ ਦੌਰਾਨ ਪੁਲੀਸ ਨੇ ਮਾਮਲੇ ਨੂੰ ਸ਼ਾਂਤ ਕੀਤਾ ਅਤੇ ਸਾਰੇ ਪ੍ਰੀਖਿਆਰਥੀਆਂ ਨੂੰ ਪ੍ਰੀਖਿਆ ਲਈ ਬਿਠਾਇਆ ਗਿਆ। ਅਧਿਕਾਰੀਆਂ ਦਾ ਕਹਿਣਾ ਹੈ ਕਿ ਉਮੀਦਵਾਰ ਲੇਟ ਆਏ ਅਤੇ ਜਿਨ੍ਹਾਂ ਦੇ ਦਸਤਾਵੇਜ਼ ਪੂਰੇ ਨਹੀਂ ਸਨ, ਉਨ੍ਹਾਂ ਨੂੰ ਵਾਪਸ ਭੇਜ ਦਿੱਤਾ ਗਿਆ। ਹਾਲਾਂਕਿ ਪੁਲਿਸ ਨੇ ਮਾਮਲਾ ਸ਼ਾਂਤ ਕੀਤਾ।

Also Read : ਭੜਕਾਉ ਬਿਆਨ ਮਾਮਲੇ ‘ਚ ਮੁਹੰਮਦ ਮੁਸਤਫਾ ਖਿਲਾਫ FIR ਦਰਜ

ਦੱਸ ਦੇਈਏ ਕਿ ਉੱਤਰ ਪ੍ਰਦੇਸ਼ ਅਧਿਆਪਕ ਯੋਗਤਾ ਪ੍ਰੀਖਿਆ (UPTET 2021) ਦੀ ਪਹਿਲੀ ਸ਼ਿਫਟ ਦੀ ਪ੍ਰੀਖਿਆ ਸਵੇਰੇ 10:00 ਵਜੇ ਤੋਂ ਦੁਪਹਿਰ 12:30 ਵਜੇ ਤੱਕ ਹੋਵੇਗੀ ਅਤੇ ਦੂਜੀ ਸ਼ਿਫਟ ਦੀ ਪ੍ਰੀਖਿਆ 2:30 ਤੋਂ 5 ਵਜੇ ਤੱਕ ਹੋਵੇਗੀ। 12,91,627 ਉਮੀਦਵਾਰਾਂ ਨੂੰ ਪਹਿਲੀ ਸ਼ਿਫਟ ਵਿੱਚ ਪ੍ਰਾਇਮਰੀ ਪੱਧਰ ਅਤੇ 8,73,552 ਉਮੀਦਵਾਰਾਂ ਨੇ ਦੂਜੀ ਸ਼ਿਫਟ ਵਿੱਚ ਅੱਪਰ ਪ੍ਰਾਇਮਰੀ ਪੱਧਰ ਦੀ ਪ੍ਰੀਖਿਆ ਲਈ ਹਾਜ਼ਰ ਹੋਣਾ ਹੈ। ਪ੍ਰੀਖਿਆ ਕੇਂਦਰ ਵਿੱਚ ਮੋਬਾਈਲ ਫ਼ੋਨ ਸਮੇਤ ਕੋਈ ਵੀ ਇਲੈਕਟ੍ਰਾਨਿਕ ਯੰਤਰ ਲੈ ਕੇ ਜਾਣ ਦੀ ਇਜਾਜ਼ਤ ਨਹੀਂ ਹੈ। ਪਹਿਲਾਂ UPTET ਪ੍ਰੀਖਿਆ 28 ਨਵੰਬਰ 2021 ਨੂੰ ਹੋਣੀ ਸੀ ਜੋ ਪੇਪਰ ਲੀਕ ਦੀ ਘਟਨਾ ਕਾਰਨ ਮੁਲਤਵੀ ਕਰ ਦਿੱਤੀ ਗਈ ਸੀ। ਇਸ ਤੋਂ ਬਾਅਦ ਵਿਦਿਆਰਥੀਆਂ ਦੇ ਸਖ਼ਤ ਵਿਰੋਧ ਤੋਂ ਬਾਅਦ ਪ੍ਰਸ਼ਾਸਨ ਨੇ ਪ੍ਰੀਖਿਆ ਦੀ ਨਵੀਂ ਤਰੀਕ ਜਾਰੀ ਕਰ ਦਿੱਤੀ।ਪ੍ਰੀਖਿਆ ਕੇਂਦਰਾਂ ਦੀ ਛਾਂਟੀ ਕੀਤੀ ਗਈ ਅਤੇ ਖ਼ਰਾਬ ਅਕਸ ਵਾਲੇ ਕੇਂਦਰਾਂ ਨੂੰ ਸੂਚੀ ਵਿੱਚੋਂ ਹਟਾ ਦਿੱਤਾ ਗਿਆ।

Leave a Reply

Your email address will not be published. Required fields are marked *