ਮਲੇਰਕੋਟਲਾ : ਮਲੇਰਕੋਟਲਾ ਪੁਲਿਸ ਨੇ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਮੁਹੰਮਦ ਮੁਸਤਫਾ ਖਿਲਾਫ ਐਫਆਈਆਰ ਦਰਜ ਕਰ ਲਈ ਹੈ। ਮੁਸਤਫਾ ਖਿਲਾਫ ਧਾਰਾ 154-A ਅਤੇ ਧਾਰਾ 125 ਤਹਿਤ FIR ਦਰਜ ਕਰ ਲਈ ਹੈ। ਦੱਸ ਦਈਏ ਮੁਹੰਮਦ ਮੁਸਤਫਾ ਦੇ ਵੱਲੋਂ ਹਿੰਦੂਆਂ ਨੂੰ ਲੈਕੇ ਭੜਕਾਉ ਬਿਆਨ ਦਿੱਤਾ ਗਿਆ ਸੀ ਜਿਸ ਦੀ ਵੀਡੀਓ ਵਾਇਰਲ ਹੋ ਗਈ ਹੈ। ਸਾਬਕਾ ਡੀ.ਜੀ.ਪੀ. ਮੁਹੰਮਦ ਮੁਸਤਫਾ (Former DGP Muhammad Mustafa) ਦੀ ਵਿਵਾਦਿਤ ਵੀਡੀਓ ਵਾਇਰਲ (Controversial video goes viral) ਹੋ ਰਹੀ ਹੈ ।
Also Read : ਸਾਬਕਾ ਡੀ.ਜੀ.ਪੀ. ਮੁਹੰਮਦ ਮੁਸਤਫਾ ਦਾ ਵਿਵਾਦਤ ਬਿਆਨ, ਭਾਜਪਾ ਆਗੂ ਨੇ ਈ.ਸੀ. ਨੂੰ ਕੀਤੀ ਸ਼ਿਕਾਇਤ
ਜਿਸ ਵਿਚ ਉਹ ਕਹਿ ਰਹੇ ਹਨ ਕਿ ਜੇਕਰ ਹਿੰਦੂਆਂ ਨੂੰ ਉਨ੍ਹਾਂ ਦੇ ਜਲਸੇ ਦੇ ਬਰਾਬਰ ਇਜਾਜ਼ਤ ਦਿੱਤੀ ਤਾਂ ਅਜਿਹੇ ਹਾਲਾਤ ਪੈਦਾ ਕਰਾਂਗਾ ਕਿ ਸੰਭਾਲਣਾ ਮੁਸ਼ਕਲ ਹੋ ਜਾਵੇਗਾ। ਮੁਸਤਫਾ ਪੰਜਾਬ ਸਰਕਾਰ ਵਿਚ ਮੰਤਰੀ (Mustafa is a Minister in the Punjab Government) ਅਤੇ ਮਲੇਰਕੋਟਲਾ ਤੋਂ ਕਾਂਗਰਸ ਦੇ ਕੈਂਡੀਡੇਟ ਰਜ਼ੀਆ ਸੁਲਤਾਨਾ (Congress candidate Razia Sultana from Malerkotla) ਦੇ ਪਤੀ ਹਨ। ਇਸ ਨੂੰ ਲੈ ਕੇ ਹੁਣ ਭਾਜਪਾ ਨੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਇਹ ਦੰਗੇ ਭੜਕਾਉਣ ਦੀ ਸਾਜ਼ਿਸ਼ ਹੈ। ਹਾਲਾਂਕਿ ਇਸ ਬਾਰੇ ਮੁਸਤਫਾ ਵਲੋਂ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ।
Also Read : ਅੱਜ India Gate ‘ਤੇ ਲਗਾਇਆ ਜਾਵੇਗਾ ਸੁਭਾਸ਼ ਚੰਦਰ ਬੋਸ ਦਾ ਹੋਲੋਗ੍ਰਾਮ ਬੁੱਤ, PM ਮੋਦੀ ਕਰਨਗੇ ਉਦਘਾਟਨ
ਸਾਬਕਾ ਡੀ.ਜੀ.ਪੀ. ਮੁਸਤਫਾ ਕਹਿੰਦੇ ਹਨ ਕਿ ਮੈਂ ਅੱਲਾਹ ਦੀ ਕਸਮ ਖਾ ਕੇ ਕਹਿੰਦਾ ਹਾਂ ਕਿ ਇਨ੍ਹਾਂ ਦਾ ਕੋਈ ਜਲਸਾ ਨਹੀਂ ਹੋਣ ਦਿਆਂਗਾ। ਮੈਂ ਕੌਮੀ ਫੌਜੀ ਹਾਂ। ਮੈਂ ਆਰ.ਐੱਸ.ਐੱਸ. ਦਾ ਏਜੰਟ ਨਹੀਂ ਹਾਂ, ਜੋ ਡਰ ਕੇ ਘਰ ਵਿਚ ਵੜ ਜਾਵਾਂ। ਜੇਕਰ ਦੁਬਾਰਾ ਇਨ੍ਹਾਂ ਨੇ ਅਜਿਹੀ ਹਰਕਤ ਕੀਤੀ ਤਾਂ ਖੁਦਾ ਦੀ ਕਸਮ ਘਰ ਵਿਚ ਦਾਖਲ ਹੋ ਕੇ ਮਾਰਾਂਗਾ। ਅੱਜ ਮੈਂ ਸਿਰਫ ਵਾਰਨਿੰਗ ਦੇ ਰਿਹਾ ਹਾਂ। ਮੈਂ ਵੋਟਾਂ ਲਈ ਨਹੀਂ ਲੜ ਰਿਹਾ। ਮੈਂ ਕੌਮ ਲਈ ਲੜ ਰਿਹਾ ਹਾਂ। ਮੈਂ ਜ਼ਿਲਾ ਪੁਲਿਸ ਅਤੇ ਪ੍ਰਸ਼ਾਸਨ ਨੂੰ ਦੱਸਣਾ ਚਾਹੁੰਦਾ ਹਾਂ ਕਿ ਜੇਕਰ ਦੁਬਾਰਾ ਅਜਿਹੀ ਹਰਕਤ ਕੀਤੀ, ਮੇਰੇ ਜਲਸੇ ਦੇ ਬਰਾਬਰ ਹਿੰਦੂਆਂ ਨੂੰ ਇਜਾਜ਼ਤ ਦਿੱਤੀ ਤਾਂ ਅਜਿਹੇ ਹਾਲਾਤ ਪੈਦਾ ਕਰਾਂਗਾ ਕਿ ਸੰਭਾਲਣੇ ਮੁਸ਼ਕਲ ਹੋ ਜਾਣਗੇ।



