ਦੇਸ਼ ‘ਚ ਪਿਛਲੇ 24 ਘੰਟਿਆਂ ‘ਚ ਸਾਹਮਣੇ ਆਏ ਕੋਰੋਨਾ ਦੇ 2.38 ਲੱਖ ਨਵੇਂ ਮਾਮਲੇ, 310 ਲੋਕਾਂ ਦੀ ਮੌਤ

ਨਵੀਂ ਦਿੱਲੀ : ਦੇਸ਼ ਵਿੱਚ ਕੋਰੋਨਾ ਦੀ ਬੇਕਾਬੂ ਰਫ਼ਤਾਰ ਜਾਰੀ ਹੈ। ਹਾਲਾਂਕਿ ਹੁਣ ਇਸ ਦੇ ਨਵੇਂ ਮਾਮਲਿਆਂ ‘ਚ ਕੁਝ ਕਮੀ ਦੇਖਣ ਨੂੰ ਮਿਲ ਰਹੀ ਹੈ।…

ਨਵੀਂ ਦਿੱਲੀ : ਦੇਸ਼ ਵਿੱਚ ਕੋਰੋਨਾ ਦੀ ਬੇਕਾਬੂ ਰਫ਼ਤਾਰ ਜਾਰੀ ਹੈ। ਹਾਲਾਂਕਿ ਹੁਣ ਇਸ ਦੇ ਨਵੇਂ ਮਾਮਲਿਆਂ ‘ਚ ਕੁਝ ਕਮੀ ਦੇਖਣ ਨੂੰ ਮਿਲ ਰਹੀ ਹੈ। ਸਿਹਤ ਮੰਤਰਾਲੇ ਦੇ ਅਨੁਸਾਰ, ਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ 2 ਲੱਖ 38 ਹਜ਼ਾਰ 18 ਨਵੇਂ ਮਾਮਲੇ ਸਾਹਮਣੇ ਆਏ ਹਨ ਜਦੋਂ ਕਿ 310 ਲੋਕਾਂ ਦੀ ਮੌਤ ਹੋ ਗਈ ਹੈ। ਹਾਲਾਂਕਿ ਇਸ ਸਮੇਂ ਦੌਰਾਨ 1 ਲੱਖ 57 ਹਜ਼ਾਰ 421 ਕੋਰੋਨਾ ਮਰੀਜ਼ ਠੀਕ ਹੋ ਚੁੱਕੇ ਹਨ। ਕੁੱਲ ਦੇ ਮੁਕਾਬਲੇ ਅੱਜ ਕੋਰੋਨਾ ਦੇ 20 ਹਜ਼ਾਰ 71 ਘੱਟ ਮਾਮਲੇ ਆਏ ਹਨ। ਸੋਮਵਾਰ ਨੂੰ ਕੋਰੋਨਾ ਦੇ 2 ਲੱਖ 58 ਹਜ਼ਾਰ 89 ਨਵੇਂ ਮਾਮਲੇ ਸਾਹਮਣੇ ਆਏ ਹਨ।

Also Read : ਲਖੀਮਪੁਰ ਮਾਮਲੇ ‘ਚ ਦੋਸ਼ੀ ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਪਟੀਸ਼ਨ ‘ਤੇ ਅੱਜ ਹੋਵੇਗੀ ਸੁਣਵਾਈ

ਇਸ ਤੋਂ ਬਾਅਦ ਦੇਸ਼ ‘ਚ ਕੋਰੋਨਾ ਦੇ ਐਕਟਿਵ ਮਾਮਲਿਆਂ ਦੀ ਕੁੱਲ ਗਿਣਤੀ ਹੁਣ 17 ਲੱਖ 36 ਹਜ਼ਾਰ 628 ਹੋ ਗਈ ਹੈ। ਠੀਕ ਹੋਣ ਵਾਲੇ ਲੋਕਾਂ ਦੀ ਕੁੱਲ ਗਿਣਤੀ ਹੁਣ 3 ਕਰੋੜ 53 ਲੱਖ 94 ਹਜ਼ਾਰ 882 ਹੈ। ਇਸ ਕੋਵਿਡ-19 ਮਹਾਮਾਰੀ ਕਾਰਨ ਦੇਸ਼ ਵਿੱਚ ਹੁਣ ਤੱਕ 4 ਲੱਖ 86 ਹਜ਼ਾਰ 761 ਲੋਕਾਂ ਦੀ ਜਾਨ ਜਾ ਚੁੱਕੀ ਹੈ। ਓਮੀਕ੍ਰੋਨ  (Omicron) ਦੇ ਕੁੱਲ ਮਾਮਲੇ ਵੱਧ ਕੇ 8 ਹਜ਼ਾਰ 891 ਹੋ ਗਏ ਹਨ।

Also Read : ਓਮੀਕ੍ਰੋਨ ਦੇ ਲੱਛਣ ਆਏ ਸਾਹਮਣੇ, ਕੁਝ ਦਿਨਾਂ ਤੱਕ ਰਹਿੰਦੇ ਨੇ ਸਰੀਰ ‘ਚ 

ਦੇਸ਼ ਵਿੱਚ ਟੀਕਾਕਰਨ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਹੁਣ ਤੱਕ 158 ਕਰੋੜ ਤੋਂ ਵੱਧ ਟੀਕੇ ਲਗਾਏ ਜਾ ਚੁੱਕੇ ਹਨ। ਕੱਲ੍ਹ ਦੇਸ਼ ਵਿੱਚ ਕੋਰੋਨਾ ਵਾਇਰਸ ਦੇ 16 ਲੱਖ 49 ਹਜ਼ਾਰ 143 ਸੈਂਪਲ ਟੈਸਟ ਕੀਤੇ ਗਏ ਸਨ। ਕੱਲ੍ਹ ਤੱਕ ਕੁੱਲ 70 ਕਰੋੜ 54 ਲੱਖ 11 ਹਜ਼ਾਰ 425 ਸੈਂਪਲ ਟੈਸਟ ਕੀਤੇ ਜਾ ਚੁੱਕੇ ਹਨ।

Leave a Reply

Your email address will not be published. Required fields are marked *