ਚੰਡੀਗੜ੍ਹ- ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵਿਚਾਲੇ ਚੱਲ ਰਿਹਾ ਰੇੜਕਾ ਆਖਿਰ ਖਤਮ ਹੋ ਗਿਆ ਹੈ। ਇਸ ਸਬੰਧੀ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਵੀਡੀਓ ਜਾਰੀ ਕਰ ਜਾਣਕਾਰੀ ਦਿੱਤੀ ਹੈ। ਇਸ ਦੌਰਾਨ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਉਨ੍ਹਾਂ ਹਿੱਸੇ ਸਿਰਫ 10 ਸੀਟਾਂ ਹੀ ਆਈਆਂ ਹਨ ਪਰ ਲੋਕਾਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਅਸੀਂ ਇਹ ਫੈਸਲਾ ਕਬੂਲ ਕੀਤਾ ਹੈ।
Also Read: ਕੁਦਰਤ ਦਾ ਕਰਿਸ਼ਮਾ! ਗਾਂ ਨੇ ਦਿੱਤਾ ਤਿੰਨ ਅੱਖਾਂ ਵਾਲੀ ਵੱਛੀ ਨੂੰ ਜਨਮ
ਕਿਸਾਨ ਜਥੇਬੰਦੀਆਂ ਨਾਲ ਹੋਏ ਸਮਝੌਤੇ ਉੱਤੇ ਗੱਲ ਕਰਦਿਆਂ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਜਿਨ੍ਹਾਂ ਦੀ ਵੋਟ ਹੈ ਪੰਜਾਬ ਵਿਚ ਉਨ੍ਹਾਂ ਦਾ ਰਾਜ ਹੋਣਾ ਚਾਹੀਦਾ ਹੈ, ਹੋਰਾਂ ਦਾ ਨਹੀਂ। ਇਸੇ ਬਾਰੇ ਆਵਾਜ਼ ਚੁੱਕਣ ਕਾਰਨ ਮੈਨੂੰ SKM ਵਿਚੋਂ ਬਾਹਰ ਕੱਢਿਆ ਗਿਆ ਸੀ। ਪਰ ਅੱਜ ਸਾਨੂੰ ਖੁਸ਼ੀ ਹੈ ਕਿ ਪੰਜਾਬ ਦੀਆਂ ਜਥੇਬੰਦੀਆਂ ਨੇ ਕਬੂਲ ਕੀਤਾ ਹੈ ਕਿ ਇਲੈਕਸ਼ਨ ਇਕੱਠਿਆਂ ਲੜਿਆ ਜਾਣਾ ਚਾਹੀਦਾ ਹੈ ਤੇ ਲੋਕਾਂ ਨੂੰ ਮਿਸ਼ਨ ਪੰਜਾਬ ਨਾਲ ਜੋੜਿਆ ਜਾਣਾ ਚਾਹੀਦਾ ਹੈ, ਲੋਕਾਂ ਦਾ ਰਾਜ ਹੋਣਾ ਚਾਹੀਦਾ ਹੈ ਤੇ ਕਿਸਾਨਾਂ ਨੂੰ ਸਿਆਸਤ ਵਿਚ ਅੱਗੇ ਆਉਣਾ ਚਾਹੀਦਾ ਹੈ।
Also Read: ਹੁਣ ਚੀਨ ਨੇ ਬਣਾਇਆ ‘ਨਕਲੀ ਚੰਨ’, ਵਸਾਏਗਾ ਇਨਸਾਨੀ ਬਸਤੀ
ਚੜੂਨੀ ਨੇ ਅੱਗੇ ਕਿਹਾ ਕਿ ਅਸੀਂ ਪਹਿਲਾਂ ਤੋਂ ਕਹਿੰਦੇ ਆ ਰਹੇ ਸੀ ਕਿ ਸਾਨੂੰ ਇਕੱਠਿਆਂ ਹੋ ਕੇ ਚੋਣ ਲੜਨੀ ਚਾਹੀਦੀ ਹੈ ਪਰ ਸਾਡੀ ਅਣਦੇਖੀ ਵੀ ਕੀਤੀ ਗਈ ਪਰ ਅੱਜ ਸਾਨੂੰ ਖੁਸ਼ੀ ਵੀ ਹੈ ਕਿ ਜਥੇਬੰਦੀਆਂ ਨੇ ਇਸ ਉੱਤੇ ਸਹਿਮਤੀ ਜਤਾਈ ਹੈ। ਅਜੇ ਵੀ ਸਾਨੂੰ ਵਾਜਿਬ ਹਿੱਸਾ ਨਹੀਂ ਮਿਲ ਰਿਹਾ ਪਰ ਅਸੀਂ ਲੋਕਾਂ ਲਈ ਲੜ ਰਹੇ ਹਾਂ। ਸਾਨੂੰ ਪੰਜਾਬ ਵਾਸੀਆਂ ਲਈ ਕੁਝ ਵੀ ਕਰਨਾ ਪਿਆ ਕਰਾਂਗੇ, ਸਿਰ ਝੁਕਾਉਣਾ ਪਿਆ ਝੁਕਾਵਾਂਗੇ ਜਾਂ ਇਸ ਤੋਂ ਅੱਗੇ ਵੀ ਕੁਝ ਕਰਨਾ ਪਿਆ ਕਰਾਂਗੇ। ਸਾਡੇ ਹਿੱਸੇ ਇਸ ਵੇਲੇ ਸਿਰਫ 10 ਸੀਟਾਂ ਆਈਆਂ ਹਨ ਤੇ ਅਸੀਂ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਕਰਦਿਆਂ ਇਨ੍ਹਾਂ ਸੀਟਾਂ ਉੱਤੇ ਇਕੱਠਿਆਂ ਚੋਣ ਲੜਨ ਦਾ ਫੈਸਲਾ ਲਿਆ ਹੈ।



