ਲਖੀਮਪੁਰ ਕਾਂਡ ‘ਚ ਜਾਨ ਗਵਾਉਣ ਵਾਲੇ ਪੱਤਰਕਾਰ ਦਾ ਭਰਾ ਕਾਂਗਰਸ ‘ਚ ਸ਼ਾਮਲ

ਯੂਪੀ : ਲਖੀਮਪੁਰ ਹਿੰਸਾ ‘ਚ ਮਾਰੇ ਗਏ ਪੱਤਰਕਾਰ ਰਮਨ ਕਸ਼ਯਪ (Raman Kashyap) ਦਾ ਭਰਾ ਪਵਨ ਕਸ਼ਯਪ ਕਾਂਗਰਸ ‘ਚ ਸ਼ਾਮਲ ਹੋ ਗਿਆ ਹੈ। ਇਹ ਵੀ ਜਾਣਕਾਰੀ…

ਯੂਪੀ : ਲਖੀਮਪੁਰ ਹਿੰਸਾ ‘ਚ ਮਾਰੇ ਗਏ ਪੱਤਰਕਾਰ ਰਮਨ ਕਸ਼ਯਪ (Raman Kashyap) ਦਾ ਭਰਾ ਪਵਨ ਕਸ਼ਯਪ ਕਾਂਗਰਸ ‘ਚ ਸ਼ਾਮਲ ਹੋ ਗਿਆ ਹੈ। ਇਹ ਵੀ ਜਾਣਕਾਰੀ ਹੈ ਕਿ ਕਾਂਗਰਸ 2022 ਯੂਪੀ ਚੋਣਾਂ ਵਿੱਚ ਨਿਘਾਸਨ ਵਿਧਾਨ ਸਭਾ ਸੀਟ ਤੋਂ ਪਵਨ ਕਸ਼ਯਪ ਨੂੰ ਉਮੀਦਵਾਰ ਬਣਾ ਸਕਦੀ ਹੈ। ਲਖੀਮਪੁਰ ਹਿੰਸਾ ਵਿੱਚ ਮਾਰੇ ਗਏ ਪੱਤਰਕਾਰ ਰਮਨ ਕਸ਼ਯਪ ਦੇ ਭਰਾ ਪਵਨ ਕਸ਼ਯਪ ਨੂੰ ਕਾਂਗਰਸ ਪਾਰਟੀ ਦੇ ਨਸੀਮੂਦੀਨ ਸਿੱਦੀਕੀ ਅਤੇ ਸਤੀਸ਼ ਅਜਮਾਨੀ ਨੇ ਕਾਂਗਰਸ ਦੀ ਮੈਂਬਰਸ਼ਿਪ ਦਿੱਤੀ।

Also Read : ਖੁਸ਼ਖਬਰੀ ! ਇਸ ਤਰੀਕ ਤੋਂ ਸ਼ੁਰੂ ਹੋ ਸਕਦਾ 12 ਤੋਂ 14 ਸਾਲ ਦੇ ਬੱਚਿਆਂ ਦਾ ਟੀਕਾਕਰਨ

ਕਾਂਗਰਸ ਪਾਰਟੀ ਲਖੀਮਪੁਰ ਦੇ ਜ਼ਿਲਾ ਪ੍ਰਧਾਨ ਪ੍ਰਹਿਲਾਦ ਪਟੇਲ ਨੇ ਦੱਸਿਆ ਕਿ ਲਖੀਮਪੁਰ ਹਿੰਸਾ ‘ਚ ਮਾਰੇ ਗਏ ਪੱਤਰਕਾਰ ਰਮਨ ਕਸ਼ਯਪ ਦੇ ਭਰਾ ਪਵਨ ਕਸ਼ਯਪ ਨੂੰ ਕਾਂਗਰਸ ਦੀ ਮੈਂਬਰਸ਼ਿਪ ਦਿੱਤੀ ਗਈ ਹੈ ਪਰ ਟਿਕਟ ‘ਤੇ ਅਜੇ ਕੁਝ ਤੈਅ ਨਹੀਂ ਹੋਇਆ ਹੈ। ਇਸ ਬਾਰੇ ਹਾਈਕਮਾਂਡ ਹੀ ਫੈਸਲਾ ਕਰੇਗੀ, ਕਿਹਾ ਗਿਆ ਹੈ।ਲਖੀਮਪੁਰ ਹਿੰਸਾ ਵਿੱਚ ਮਾਰੇ ਗਏ ਪੱਤਰਕਾਰ ਰਮਨ ਕਸ਼ਯਪ ਦੇ ਭਰਾ ਪਵਨ ਕਸ਼ਯਪ ਨੇ ਵੀ ਕਾਂਗਰਸ ਵਿੱਚ ਸ਼ਾਮਲ ਹੋਣ ਦੀ ਪੁਸ਼ਟੀ ਕੀਤੀ ਹੈ। ਇਸ ਸਵਾਲ ‘ਤੇ ਕਿ ਕੀ ਉਹ ਚੋਣ ਵੀ ਲੜਨਗੇ, ਪਵਨ ਨੇ ਕਿਹਾ ਕਿ ਇਸ ਦਾ ਜਵਾਬ ਉਹ ਬਾਅਦ ‘ਚ ਦੇਣਗੇ।

Also Read : ਪੰਜਾਬ ‘ਚ ਬਦਲੀ ਚੋਣਾਂ ਦੀ ਤਰੀਕ, ਹੁਣ ਇਸ ਦਿਨ ਪੈਣਗੀਆਂ ਵੋਟਾਂ

ਲਖੀਮਪੁਰ ਵਿੱਚ ਚਾਰ ਕਿਸਾਨਾਂ ਸਮੇਤ ਕੁੱਲ 8 ਲੋਕਾਂ ਦੀ ਮੌਤ ਹੋ ਗਈ ਸੀ। ਰਮਨ ਕਸ਼ਯਪ (ਉਮਰ 35 ਸਾਲ) ਸਾਧਨਾ ਨਿਊਜ਼ ਚੈਨਲ ਨਾਲ ਕੰਮ ਕਰਦਾ ਸੀ। ਲਖੀਮਪੁਰ ‘ਚ ਤੇਜ਼ ਰਫਤਾਰ ਵਾਹਨ ਨੇ ਕੁਝ ਕਿਸਾਨਾਂ ਨੂੰ ਕੁਚਲ ਦਿੱਤਾ, ਜਿਸ ਤੋਂ ਬਾਅਦ ਪ੍ਰਦਰਸ਼ਨਕਾਰੀ ਭੜਕ ਗਏ। ਕਈ ਵਾਹਨਾਂ ਨੂੰ ਅੱਗ ਲਗਾ ਦਿੱਤੀ ਗਈ ਅਤੇ ਵਾਹਨ ‘ਤੇ ਸਵਾਰ ਵਿਅਕਤੀਆਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਕੁਚਲੇ ਗਏ ਕਿਸਾਨਾਂ ਵਿੱਚੋਂ ਚਾਰ ਦੀ ਮੌਤ ਹੋ ਗਈ ਸੀ। ਫਿਲਹਾਲ ਪੁਲਿਸ ਨੇ ਇਸ ਮਾਮਲੇ ਵਿੱਚ ਚਾਰਜਸ਼ੀਟ ਦਾਇਰ ਕਰ ਦਿੱਤੀ ਹੈ। ਯੂਪੀ ਪੁਲਿਸ ਨੇ ਪੰਜ ਹਜ਼ਾਰ ਪੰਨਿਆਂ ਵਾਲੀ ਚਾਰਜਸ਼ੀਟ ਤਿਆਰ ਕੀਤੀ ਹੈ ਅਤੇ 208 ਗਵਾਹਾਂ ਦਾ ਜ਼ਿਕਰ ਕੀਤਾ ਹੈ।ਯੂਪੀ ਵਿੱਚ ਕੁੱਲ ਸੱਤ ਪੜਾਵਾਂ ਵਿੱਚ ਵੋਟਾਂ ਪੈਣੀਆਂ ਹਨ। ਉੱਤਰ ਪ੍ਰਦੇਸ਼ ‘ਚ ਲਖੀਮਪੁਰ, ਨਿਘਾਸਨ ਆਦਿ ਸੀਟਾਂ ‘ਤੇ ਚੌਥੇ ਪੜਾਅ ‘ਚ 23 ਫਰਵਰੀ ਨੂੰ ਵੋਟਿੰਗ ਹੋਵੇਗੀ।

Leave a Reply

Your email address will not be published. Required fields are marked *