ਨਵੀਂ ਦਿੱਲੀ : ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ (Uttar Pradesh Assembly Elections) ਲਈ ਕਾਂਗਰਸ ਪਾਰਟੀ (Congress Party) ਨੇ ਪਹਿਲੀ ਲਿਸਟ ਜਾਰੀ ਕਰ ਦਿੱਤੀ ਹੈ। ਪ੍ਰਿਯੰਕਾ ਗਾਂਧੀ (Priyanka Gandhi) ਨੇ ਕਾਂਗਰਸ ਦੀ ਪਹਿਲੀ ਲਿਸਟ (First list) ਜਾਰੀ ਕੀਤੀ ਹੈ। ਇਸ ਲਿਸਟ ਵਿਚ 125 ਉਮੀਦਵਾਰ (125 candidates) ਹਨ, ਜਿਸ ਵਿਚ 50 ਮਹਿਲਾ ਉਮੀਦਵਾਰ (50 women candidates) ਵੀ ਸ਼ਾਮਲ ਹਨ। ਉਨਾਵ ਰੇਪ ਪੀੜਤਾ ਦੀ ਮਾਂ ਨੂੰ ਵੀ ਕਾਂਗਰਸ ਨੇ ਉਮੀਦਵਾਰ ਬਣਾਇਆ ਹੈ। ਪ੍ਰਿਯੰਕਾ ਗਾਂਧੀ ਨੇ ਦੱਸਿਆ ਕਿ ਕਾਂਗਰਸ ਦੇ ਉਮੀਦਵਾਰਾਂ ਵਿਚ ਔਰਤਾਂ ਦੇ ਨਾਲ-ਨਾਲ ਕੁਝ ਪੱਤਰਕਾਰ, ਇਕ ਅਭਿਨੇਤਰੀ ਅਤੇ ਸਮਾਜ ਸੇਵੀ ਵੀ ਸ਼ਾਮਲ ਹਨ। Also Read : ਵੰਡ ‘ਚ ‘ਵਿਛੜੇ ਭਰਾਵਾਂ ਦੇ ਹੋਏ ਮੇਲੇ, ਪਾਕਿ ਰੇਂਜਰਾਂ ਦੇ ਵੀ ਪਸੀਜ ਗਏ ਦਿਲ

ਵੱਡੇ ਨਾਵਾਂ ਦੀ ਗੱਲ ਕਰੀਏ ਤਾਂ ਸਲਮਾਨ ਖੁਰਸ਼ੀਦ ਦੀ ਪਤਨੀ ਲੁਈਸ ਖੁਰਸ਼ੀਦ ਨੂੰ ਟਿਕਟ ਮਿਲੀ ਹੈ, ਉਨਾਵ ਤੋਂ ਕਾਂਗਰਸ ਨੇ ਆਸ਼ਾ ਸਿੰਘ ਨੂੰ ਉਮੀਦਵਾਰ ਬਣਾਇਆ ਹੈ। ਇਸ ਤੋਂ ਇਲਾਵਾ ਐੱਨ.ਆਰ.ਸੀ.-ਸੀ.ਏ.ਏ. ਦੇ ਖਿਲਾਫ ਅੰਦੋਲਨ ਕਰਨ ਵਾਲੀ ਸਦਫ ਜਾਫਰ ਨੂੰ ਉਮੀਦਵਾਰ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਪੂਨਮ ਪਾਂਡੇ ਨੂੰ ਟਿਕਟ ਮਿਲੀ ਹੈ। ਉਹ ਆਸ਼ਾ ਵਰਕਰ ਹੈ। ਕਾਂਗਰਸ ਦੀ ਲਿਸਟ ਜਾਰੀ ਕਰਦੇ ਹੋਏ ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਸਾਡੀ ਉਨਾਵ ਦੀ ਉਮੀਦਵਾਰ ਉਨਾਵ ਗੈਂਗਰੇਪ ਪੀੜਤਾ ਦੀ ਮਾਂ ਹੈ। ਅਸੀਂ ਉਨ੍ਹਾਂ ਮੌਕੇ ਦਿੱਤਾ ਹੈ ਕਿ ਉਹ ਆਪਣਾ ਸੰਘਰਸ਼ ਜਾਰੀ ਰੱਖਣ, ਜਿਸ ਸੱਤਾ ਦੇ ਜ਼ਰੀਏ ਉਨ੍ਹਾਂ ਦੀ ਧੀ ਦੇ ਨਾਲ ਜ਼ੁਲਮ ਹੋਇਆ, ਉਨ੍ਹਾਂ ਦੇ ਪਰਿਵਾਰ ਨੂੰ ਬਰਬਾਦ ਕੀਤਾ ਗਿਆ, ਉਥੇ ਹੀ ਸੱਤਾ ਉਹ ਹਾਸਲ ਕਰਨ। ਇਸ ‘ਤੇ ਰਾਹੁਲ ਗਾਂਧੀ ਨੇ ਵੀ ਟਵੀਟ ਕੀਤਾ। ਉਨ੍ਹਾਂ ਲਿਖਿਆ ਕਿ ਉਨਾਵ ਵਿਚ ਜਿਨ੍ਹਾਂ ਦੀ ਧੀ ਦੇ ਨਾਲ ਭਾਜਪਾ ਨੇ ਬੇਇਨਸਾਫੀ ਕੀਤੀ, ਹੁਣ ਉਹ ਇਨਸਾਫ ਦਾ ਚਿਹਰਾ ਬਣੇਗੀ। ਲੜੇਗੀ ਜਿੱਤੇਗੀ!

ਦੱਸਿਆ ਗਿਆ ਕਿ ਸੋਨਭੱਦਰ ਕਤਲੇਆਮ ਦੇ ਪੀੜਤਾਂ ਵਿਚੋਂ ਇਕ ਰਾਮਰਾਜ ਗੋਂਡ ਨੂੰ ਵੀ ਟਿਕਟ ਦਿੱਤੀ ਹੈ। ਉਥੇ ਹੀ ਆਸ਼ਾ ਭੈਣਾਂ ਵਿਚੋਂ ਇਕ ਪੂਨਮ ਪਾਂਡੇ ਨੂੰ ਵੀ ਉਮੀਦਵਾਰ ਬਣਾਇਆ ਗਿਆ। ਪ੍ਰਿਯੰਕਾ ਨੇ ਕਿਹਾ ਕਿ ਕੋਰੋਨਾ ਵਿਚ ਬਹੁਤ ਕੰਮ ਕਰਨ ਦੇ ਬਾਵਜੂਦ ਆਸ਼ਾ ਭੈਣਾਂ ਨੂੰ ਕੁੱਟਿਆ ਗਿਆ ਸੀ। ਸਦਫ ਦੇ ਬਾਰੇ ਵਿਚ ਕਿਹਾ ਗਿਆ ਕਿ ਸੀ.ਏ.ਏ.-ਐੱਨ.ਆਰ.ਸੀ. ਦੇ ਸਮੇਂ ਸੰਘਰਸ਼ ਕਰਨ ਦੀ ਵਜ੍ਹਾ ਨਾਲ ਸਰਕਾਰ ਨੇ ਉਨ੍ਹਾਂ ਦੀ ਤਸਵੀਰ ਪੋਸਟਰ ਵਿਚ ਛਪਵਾ ਕੇ ਉਨ੍ਹਾਂ ਨੂੰ ਪ੍ਰੇਸ਼ਾਨ ਕੀਤਾ ਸੀ। ਯੂ.ਪੀ. ਵਿਚ ਕੁਲ 403 ਸੀਟਾਂ ਹਨ ਜਿੱਥੇ 7 ਗੇੜ ਵਿਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਇਨ੍ਹਾਂ ਪੜਾਅ ਦੇ ਤਹਿਤ 10 ਫਰਵਰੀ, 14 ਫਰਵਰੀ, 20 ਫਰਵਰੀ, 23 ਫਰਵਰੀ, 27 ਫਰਵਰੀ, 3 ਮਾਰਚ ਅਤੇ 7 ਮਾਰਚ ਨੂੰ ਵੋਟਿੰਗ ਹੋਵੇਗੀ। ਨਤੀਜੇ 10 ਮਾਰਚ ਨੂੰ ਬਾਕੀ ਸੂਬਿਆਂ (ਪੰਜਾਬ, ਮਣੀਪੁਰ, ਉੱਤਰਾਖੰਡ ਅਤੇ ਗੋਆ) ਦੇ ਨਾਲ ਆਉਣਗੇ।





