ਅੰਮ੍ਰਿਤਸਰ : ਪਾਕਿਸਤਾਨੀ ਤਸਕਰ ਦੀ ਮੌਤ ਤੋਂ ਬਾਅਦ BSF ਨੇ ਚਲਾਇਆ ਆਪ੍ਰੇਸ਼ਨ

ਅੰਮ੍ਰਿਤਸਰ : ਪੰਜਾਬ ਦੇ ਅੰਮ੍ਰਿਤਸਰ (Amritsar, Punjab) ਜ਼ਿਲੇ ਵਿਚ ਬੁੱਧਵਾਰ ਦੇਰ ਰਾਤ ਬਾਰਡਰ ਤੋਂ ਹਥਿਆਰ (Weapons from the border) ਬਰਾਮਦ ਹੋਏ ਹਨ। ਇਸ ਤੋਂ ਪਹਿਲਾਂ…

ਅੰਮ੍ਰਿਤਸਰ : ਪੰਜਾਬ ਦੇ ਅੰਮ੍ਰਿਤਸਰ (Amritsar, Punjab) ਜ਼ਿਲੇ ਵਿਚ ਬੁੱਧਵਾਰ ਦੇਰ ਰਾਤ ਬਾਰਡਰ ਤੋਂ ਹਥਿਆਰ (Weapons from the border) ਬਰਾਮਦ ਹੋਏ ਹਨ। ਇਸ ਤੋਂ ਪਹਿਲਾਂ ਸੋਮਵਾਰ-ਮੰਗਲਵਾਰ ਦੀ ਰਾਤ ਤਕਰੀਬਨ 1 ਤੋਂ 2 ਵਜੇ ਵਿਚਾਲੇ ਇੰਡੀਆ-ਪਾਕਿਸਤਾਨ ਬਾਰਡਰ (India-Pakistan border) ‘ਤੇ ਤਸਕਰ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ। ਲਾਸ਼ ਪਾਕਿਸਤਾਨੀ ਸਰਹੱਦ (Pakistani border) ਵਿਚ ਡਿੱਗੀ, ਪਰ ਬੀ.ਐੱਸ.ਐੱਫ (BSF). ਨੇ ਅਹਿਤੀਆਤ ਦੇ ਤੌਰ ‘ਤੇ ਮਹਾਵਾ ਬੀ.ਓ.ਪੀ. ‘ਤੇ ਸਰਚ ਆਪ੍ਰੇਸ਼ਨ ਚਲਾਇਆ, ਜਿਸ ਵਿਚ ਇਕ ਪਿਸਟਲ, ਇਕ ਮੈਗਜ਼ੀਨ ਅਤੇ 5 ਰੌਂਦ ਬਰਾਮਦ ਕੀਤੇ ਗਏ ਹਨ। ਉਥੇ ਹੀ ਦੂਜੇ ਪਾਸੇ ਮੰਗਲਵਾਰ ਨੂੰ ਫਿਰੋਜ਼ਪੁਰ ਸੈਕਟਰ ਵਿਚ ਵੀ ਬੀ.ਐੱਸ.ਐੱਫ. ਨੂੰ ਇਕ ਪਿਸਟਲ ਅਤੇ 20 ਕਿਲੋਗ੍ਰਾਮ ਦੇ ਕਰੀਬ ਹੈਰੋਇਨ ਮਿਲੀ ਸੀ। Also Read : ਪੰਜਾਬ ‘ਚ ਬੇਕਾਬੂ ਹੋ ਰਿਹਾ ਕੋਰੋਨਾ, 3 ਜ਼ਿਲਿਆਂ ‘ਚ ਸਥਿਤੀ ਹੋਰ ਵਿਗੜੀ

Army nabs Pakistani intruder at Indo-Pak border in Punjab's Ferozepur -  India News
ਪ੍ਰਾਪਤ ਜਾਣਕਾਰੀ ਮੁਤਾਬਕ ਸੋਮਵਾਰ-ਮੰਗਲਵਾਰ ਦੀ ਰਾਤ 1 ਤੋਂ 2 ਵਜੇ ਦੇ ਵਿਚਾਲੇ ਮਹਾਵਾ ਬੀ.ਓ.ਪੀ. ਦੇ ਨੇੜੇ ਹਰਕਤ ਦੇਖਣ ਨੂੰ ਮਿਲੀ ਸੀ ਤਾਂ ਇਕ ਗੋਲੀ ਦੀ ਆਵਾਜ਼ ਸੁਣੀ, ਜੋ ਇਕ ਪਾਕਿਸਤਾਨੀ ਤਸਕਰ ਨੂੰ ਲੱਗੀ। ਪਰ ਉਸ ਦੀ ਲਾਸ਼ ਪਾਕਿਸਤਾਨੀ ਸਰਹੱਦ ਵਿਚ ਜਾ ਕੇ ਡਿੱਗਾ। ਅਜੇ ਤੱਕ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਉਕਤ ਤਸਕਰ ਨੂੰ ਗੋਲੀ ਕਿਸ ਨੇ ਮਾਰੀ ਹੈ। ਬੁੱਧਵਾਰ ਨੂੰ ਬੀ.ਐੱਸ.ਐੱਫ. ਨੇ ਇਲਾਕੇ ਵਿਚ ਸਰਚ ਆਪ੍ਰੇਸ਼ਨ ਸ਼ੁਰੂ ਕਰ ਦਿੱਤਾ। ਸਵੇਰੇ 10 ਵਜੇ ਦੇ ਤਕਰੀਬਨ ਬੀ.ਓ.ਪੀ. ਮਹਾਵਾ ਦੇ ਤਕਰੀਬਨ ਫੈਂਸਿੰਗ ਦੇ ਪਾਰ ਭਾਰਤੀ ਸਰਹੱਦ ਵਿਚ ਇਕ ਪਿਸਟਲ, ਇਕ ਮੈਗਜ਼ੀਨ ਅਤੇ 5 ਰੌਂਦ ਗੋਲੀਆਂ ਪਈਆਂ ਮਿਲੀਆਂ। 

Leave a Reply

Your email address will not be published. Required fields are marked *