ਓਮੀਕਰੋਨ ਦੀ ਚਪੇਟ ’ਚ ਆਈ ਰਿਤਿਕ ਰੌਸ਼ਨ ਦੀ ਸਾਬਕਾ ਪਤਨੀ ਸੁਜ਼ੈਨ ਖ਼ਾਨ

ਮੁੰਬਈ- ਬਾਲੀਵੁੱਡ ’ਚ ਕੋਰੋਨਾ ਦਾ ਕਹਿਰ ਵੱਧਦਾ ਜਾ ਰਿਹਾ ਹੈ। ਕੋਰੋਨਾ ਦੀ ਇਸ ਦਹਿਸ਼ਤ ਵਿਚਾਲੇ ਓਮੀਕਰੋਨ ਵੇਰੀਐਂਟ ਦਾ ਪ੍ਰਕੋਪ ਵੀ ਵੱਧ ਰਿਹਾ ਹੈ। ਹੁਣ ਓਮੀਕਰੋਨ…

ਮੁੰਬਈ- ਬਾਲੀਵੁੱਡ ’ਚ ਕੋਰੋਨਾ ਦਾ ਕਹਿਰ ਵੱਧਦਾ ਜਾ ਰਿਹਾ ਹੈ। ਕੋਰੋਨਾ ਦੀ ਇਸ ਦਹਿਸ਼ਤ ਵਿਚਾਲੇ ਓਮੀਕਰੋਨ ਵੇਰੀਐਂਟ ਦਾ ਪ੍ਰਕੋਪ ਵੀ ਵੱਧ ਰਿਹਾ ਹੈ। ਹੁਣ ਓਮੀਕਰੋਨ ਵੇਰੀਐਂਟ ਨੇ ਬਾਲੀਵੁੱਡ ’ਚ ਦਸਤਕ ਦੇ ਦਿੱਤੀ ਹੈ। ਸੁਜ਼ੈਨ ਖ਼ਾਨ ਓਮੀਕਰੋਨ ਦਾ ਸ਼ਿਕਾਰ ਹੋ ਗਈ ਹੈ। ਉਸ ਨੇ ਪੋਸਟ ਸਾਂਝੀ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ।

Also Read: ‘ਮਹਿਲਾ ਜੇਕਰ ਨੂੰਹ ‘ਤੇ ਜ਼ੁਲਮ ਕਰਦੀ ਹੈ ਤਾਂ ਅਪਰਾਧ ਹੋਰ ਵੀ ਗੰਭੀਰ ਹੋ ਜਾਂਦੈ’

ਸੁਜ਼ੈਨ ਨੇ ਇੰਸਟਾਗ੍ਰਾਮ ਪੋਸਟ ਸਾਂਝੀ ਕਰਦਿਆਂ ਲਿਖਿਆ, ‘ਕੋਵਿਡ-19 ਨੂੰ ਚਕਮਾ ਦੇਣ ਦੇ ਦੋ ਸਾਲਾਂ ਬਾਅਦ ਤੀਜੇ ਸਾਲ 2022 ’ਚ ਇਸ ਜ਼ਿੱਦੀ ਓਮੀਕਰੋਨ ਵੇਰੀਐਂਟ ਨੇ ਆਖਿਰਕਾਰ ਮੇਰੇ ਇਮੀਊਨ ਸਿਸਟਮ ’ਤੇ ਹਮਲਾ ਕਰ ਦਿੱਤਾ। ਬੀਤੀ ਰਾਤ ਮੇਰਾ ਟੈਸਟ ਪਾਜ਼ੇਟਿਵ ਆਇਆ। ਕਿਰਪਾ ਕਰਕੇ ਸੁਰੱਖਿਅਤ ਰਹੋ ਤੇ ਆਪਣਾ ਖਿਆਲ ਰੱਖੋ। ਇਹ ਬਹੁਤ ਛੂਤਕਾਰੀ ਹੈ।’ ਸੁਜ਼ੈਨ ਦੀ ਇਸ ਪੋਸਟ ’ਤੇ ਉਸ ਦੇ ਦੋਸਤਾਂ ਤੇ ਪ੍ਰਸ਼ੰਸਕਾਂ ਨੇ ਉਸ ਦੇ ਜਲਦ ਠੀਕ ਹੋਣ ਦੀ ਦੁਆ ਕੀਤੀ ਹੈ। ਨੀਲਮ ਕੋਠਾਰੀ, ਫਰਾਹ ਖ਼ਾਨ, ਬਿਪਾਸ਼ਾ ਬਾਸੂ, ਜਾਰਜੀਆ ਐਂਡਰਿਆਨੀ, ਸੰਜੇ ਕਪੂਰ ਸਮੇਤ ਹੋਰ ਮਸ਼ਹੂਰ ਹਸਤੀਆਂ ਤੇ ਪ੍ਰਸ਼ੰਸਕਾਂ ਨੇ ਟਿੱਪਣੀ ਕੀਤੀ ਹੈ।

Also Read: ਚੰਡੀਗੜ੍ਹ ਪੁੱਜੇ ਅਰਵਿੰਦ ਕੇਜਰੀਵਾਲ, ਕਿਹਾ- ‘ਅਗਲੇ ਹਫਤੇ ਹੋਵੇਗਾ ਮੁੱਖ ਮੰਤਰੀ ਚਿਹਰੇ ਦਾ ਐਲਾਨ’

ਸੁਜ਼ੈਨ ਨੇ ਇਕ ਦਿਨ ਪਹਿਲਾਂ ਆਪਣੇ ਸਾਬਕਾ ਪਤੀ ਰਿਤਿਕ ਰੌਸ਼ਨ ਦੇ ਜਨਮਦਿਨ ’ਤੇ ਖ਼ਾਸ ਸੁਨੇਹਾ ਲਿਖਿਆ ਸੀ। ਸੁਜ਼ੈਨ ਨੇ ਰਿਤਿਕ ਦੇ ਪੁੱਤਰਾਂ ਨਾਲ ਇਕ ਖ਼ੂਬਸੂਰਤ ਵੀਡੀਓ ਸਾਂਝੀ ਕੀਤੀ ਹੈ ਤੇ ਅਦਾਕਾਰ ਨੂੰ ‘ਬੈਸਟ ਡੈਡ’ ਆਖਿਆ ਹੈ।

Leave a Reply

Your email address will not be published. Required fields are marked *