ਪਾਠ ਕਰਨ ਨੂੰ ਲੈਕੇ ਆਪਸ ‘ਚ ਭਿੜੇ ਗ੍ਰੰਥੀ, ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਤਲ

ਗੁਰਦਾਸਪੁਰ : ਬਟਾਲਾ ਨੇੜੇ ਪਿੰਡ ਦਾਬਾਵਾਲੀ ਵਿਚ ਦੋ ਪਾਠੀ ਸਿੰਘ ਪਾਠ ਕਰਨ ਨੂੰ ਲੈਕੇ ਹੋਏ ਹੱਥੋਪਾਈ ਹੋ ਗਏ। ਪਾਠੀ ਲਖਬੀਰ ਸਿੰਘ ਨੇ ਆਪਣੇ ਸਾਥੀ ਪਾਠੀ…

ਗੁਰਦਾਸਪੁਰ : ਬਟਾਲਾ ਨੇੜੇ ਪਿੰਡ ਦਾਬਾਵਾਲੀ ਵਿਚ ਦੋ ਪਾਠੀ ਸਿੰਘ ਪਾਠ ਕਰਨ ਨੂੰ ਲੈਕੇ ਹੋਏ ਹੱਥੋਪਾਈ ਹੋ ਗਏ। ਪਾਠੀ ਲਖਬੀਰ ਸਿੰਘ ਨੇ ਆਪਣੇ ਸਾਥੀ ਪਾਠੀ ਕਸ਼ਮੀਰ ਸਿੰਘ ‘ਤੇ ਬੇਰਹਿਮੀ ਨਾਲ ਤੇਜਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ।ਜਾਣਕਾਰੀ ਅਨੁਸਾਰ ਬਟਾਲਾ ਪੁਲਿਸ ਅਧੀਨ ਪੈਂਦੇ ਪਿੰਡ ਦਾਬਾਵਾਲੀ ਵਿਖੇ ਪਿੰਡ ਦੇ ਨਿਵਾਸੀ ਅਵਤਾਰ ਸਿੰਘ ਦੇ ਘਰ ਲੜੀਵਾਰ 101 ਅਖੰਡ ਪਾਠ ਰੱਖੇ ਹੋਏ ਸੀ ਜਿਥੇ ਪਾਠੀ ਸਿੰਘ ਲਖਬੀਰ ਸਿੰਘ ਨਿਵਾਸੀ ਦਾਬਾਵਲੀ ਅਤੇ ਕਸ਼ਮੀਰ ਸਿੰਘ ਦਲੇਲਪੁਰ ਪਿਛਲੇ ਕੁਝ ਦਿਨਾਂ ਤੋਂ ਪਾਠ ਕਰਨ ਦੀ ਡਿਊਟੀ ਨਿਭਾ ਰਹੇ ਸੀ।

Also Read : ਕਿਸ ਦੇ ਸਿਰ ਸਜੇਗਾ ਚੰਡੀਗੜ੍ਹ ਦੇ ਮੇਅਰ ਦਾ ਤਾਜ਼, ਵੋਟਿੰਗ ਜਾਰੀ

ਸਵੇਰ ਕਰੀਬ ਤਿੰਨ ਵਜੇ ਦੋਨਾਂ ਪਾਠੀ ਸਿੰਘਾਂ ਵਿਚਾਕਰ ਪਾਠ ਕਰਨ ਦੇ ਸਮੇ ਨੂੰ ਲੈਕੇ ਆਪਸੀ ਝਗੜਾ ਹੋ ਗਿਆ । ਪਾਠੀ ਲਖਬੀਰ ਸਿੰਘ ਦਾ ਸਮਾਂ ਦੇਰ ਨਾਲ ਸੀ ਅਤੇ ਉਹ ਪਹਿਲਾਂ ਪਾਠ ਕਰਨਾ ਚਾਹੁੰਦਾ ਸੀ ਕਸ਼ਮੀਰ ਸਿੰਘ ਸਮਾਂ ਪਹਿਲਾਂ ਸੀ ਤੇ ਉਹ ਆਪਣੇ ਸਮੇਂ ਮੁਤਾਬਿਕ ਹੀ ਪਾਠ ਕਰਨਾ ਚਹੁੰਦਾ ਸੀ ਇਸੇ ਗੱਲ ਨੂੰ ਲੈਕੇ ਦੋਨਾਂ ਦਾ ਆਪਸੀ ਝਗੜਾ ਹੋਇਆ ਅਤੇ ਇਸੇ ਦੌਰਾਨ ਪਾਠੀ ਸਿੰਘ ਲਖਬੀਰ ਸਿੰਘ ਨੇ ਤੇਜ ਧਾਰ ਹਥਿਆਰ ਨਾਲ ਪਾਠੀ ਸਿੰਘ ਕਸ਼ਮੀਰ ਸਿੰਘ ਉਮਰ ਕਰੀਬ 55 ਸਾਲ ਉੱਤੇ ਹਮਲਾ ਕਰ ਕੇ ਉਸਨੂੰ ਬੇਰਹਿਮੀ ਨਾਲ ਗੰਭੀਰ ਜ਼ਖਮੀ ਕਰ ਦਿੱਤਾ।

Also Read : ਮੁੱਖ ਮੰਤਰੀ  ਪੰਜਾਬ ਦੇ ਘਰ ਕੋਰੋਨਾ ਦੀ ਦਸਤਕ, ਪਤਨੀ ਤੇ ਪੁੱਤਰ ਪਾਜ਼ੇਟਿਵ ਖੁਦ ਸੀ.ਐੱਮ. ਚੰਨੀ ਦੀ ਰਿਪੋਰਟ ਆਈ ਨੈਗੇਟਿਵ

ਜ਼ਖਮਾਂ ਦੀ ਤਾਬ ਨਾ ਝਲਦੇ ਹੋਏ ਕਸ਼ਮੀਰ ਸਿੰਘ ਦੀ ਮੌਤ ਹੋ ਗਈ। ਓਥੇ ਹੀ ਮੌਕੇ ਤੇ ਜਾਂਚ ਕਰਨ ਪੁਹੰਚੀ ਪੁਲਿਸ ਟੀਮ ਦੇ ਪ੍ਰਮੁੱਖ ਐਸ ਐਚ ਓ ਲਖਵਿੰਦਰ ਸਿੰਘ ਨੇ ਘਟਨਾ ਬਾਰੇ ਦਸਦੇ ਕਿਹਾ ਕਿ ਬਿਆਨਾਂ ਦੇ ਅਧਾਰ ਤੇ ਕਾਨੂੰਨੀ ਕਰਵਾਈ ਕੀਤੀ ਜਾ ਰਹੀ ਹੈ ਬਾਕੀ ਤਫਤੀਸ਼ ਜਾਰੀ ਹੈ,ਫਿਲਹਾਲ ਕਾਤਿਲ ਪਾਠੀ ਸਿੰਘ ਲਖਬੀਰ ਸਿੰਘ ਫਰਾਰ ਦੱਸਿਆ ਜਾ ਰਿਹਾ ਹੈ। 

Leave a Reply

Your email address will not be published. Required fields are marked *