ਨਵੀਂ ਦਿੱਲੀ- ਦੇਸ਼ ‘ਚ ਕੋਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਇਸ ਦਾ ਅਸਰ ਹੁਣ ਪੂਰੇ ਦੇਸ਼ ਵਿਚ ਦੇਖਣ ਨੂੰ ਮਿਲ ਰਿਹਾ ਹੈ। ਇਸ ਦੌਰਾਨ ਕੋਰੋਨਾ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਕਾਂਗਰਸ ਨੇ ਸਾਰੇ ਚੋਣ ਸੂਬਿਆਂ ਵਿਚ ਦੋ ਹਫ਼ਤਿਆਂ ਤੱਕ ਰੈਲੀਆਂ ਅਤੇ ਪ੍ਰੋਗਰਾਮ ਨਾ ਕਰਨ ਦਾ ਫੈਸਲਾ ਕੀਤਾ ਹੈ।
Also Read: ਮਾਸਕ ਨਹੀਂ ਤਾਂ 500 ਰੁਪਏ ਦਾ ਚਾਲਾਨ, ਥੁੱਕਣ ‘ਤੇ 1000 ਰੁਪਏ ਹੋਵੇਗਾ ਫਾਈਨ! ਇਨ੍ਹਾਂ ਸੂਬਿਆਂ ਨੇ ਵਧਾਈ ਸਖਤੀ
ਕਾਂਗਰਸ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨੇ ਕਿਹਾ ਕਿ ਦੇਸ਼ ‘ਚ ਕੋਰੋਨਾ ਦੇ ਵਧਦੇ ਮਾਮਲਿਆਂ ਤੋਂ ਕਾਂਗਰਸ ਪਾਰਟੀ ਚਿੰਤਤ ਹੈ। ਉੱਤਰ ਪ੍ਰਦੇਸ਼ ਕਾਂਗਰਸ ਨੇ ਰਾਜ ਵਿੱਚ ਦੋ ਹਫ਼ਤਿਆਂ ਤੱਕ ਰੈਲੀਆਂ ਨਾ ਕਰਨ ਦਾ ਫੈਸਲਾ ਕੀਤਾ ਹੈ। ਇਸ ਤੋਂ ਬਾਅਦ ਸਥਿਤੀ ਦਾ ਜਾਇਜ਼ਾ ਲੈ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ। ਵੇਣੂਗੋਪਾਲ ਨੇ ਕਿਹਾ, ਕਾਂਗਰਸ ਨੇ ਇਸ ਦੀ ਸ਼ੁਰੂਆਤ ਕੀਤੀ ਹੈ। ਸਾਨੂੰ ਲੱਗਦਾ ਹੈ ਕਿ ਕਾਂਗਰਸ ਦੀ ਰੈਲੀ ਨਾ ਕਰਨ ਵਰਗਾ ਕਦਮ ਹੋਰ ਪਾਰਟੀਆਂ ਵੀ ਸੋਚਣਗੀਆਂ। ਉਨ੍ਹਾਂ ਕਿਹਾ, ਅਸੀਂ ਦੂਜੇ ਰਾਜਾਂ ਨੂੰ ਵੀ ਸਥਿਤੀ ਦਾ ਜਾਇਜ਼ਾ ਲੈਣ ਅਤੇ ਫੈਸਲਾ ਲੈਣ ਲਈ ਕਿਹਾ ਹੈ।
Also Read: PM ਮੋਦੀ ਦੀ ਫਿਰੋਜ਼ਪੁਰ ਰੈਲੀ ‘ਚ ਪਹੁੰਚੇ ਪੰਜਾਬ ਦੇ ਸਾਬਕਾ CM ਕੈਪਟਨ ਅਮਰਿੰਦਰ ਸਿੰਘ
ਕੋਰੋਨਾ ਦੇ ਵਧਦੇ ਮਾਮਲਿਆਂ ਲਈ ਕੇਂਦਰ ਜ਼ਿੰਮੇਵਾਰ
ਵੇਣੂਗੋਪਾਲ ਨੇ ਕਿਹਾ, ਜੋ ਵੀ ਸਥਿਤੀ ਬਣ ਰਹੀ ਹੈ, ਇਹ ਸਭ ਕੇਂਦਰ ਸਰਕਾਰ ਦੀ ਦੇਰੀ ਕਾਰਨ ਹੈ। ਦੇਸ਼ ਵਿੱਚ ਵੈਕਸੀਨ ਦੀ ਕਮੀ ਹੈ। ਦੇਸ਼ ਵਿੱਚ ਬੱਚਿਆਂ ਦਾ ਟੀਕਾਕਰਨ ਸ਼ੁਰੂ ਹੋ ਗਿਆ ਹੈ ਪਰ ਟੀਕਾ ਕਿੱਥੇ ਹੈ।
Also Read: ਝਾਰਖੰਡ: ਬੱਸ ਤੇ ਸਿਲੰਡਰਾਂ ਨਾਲ ਭਰੇ ਟਰੱਕ ਦੀ ਜ਼ਬਰਦਸਤ ਟੱਕਰ, 7 ਹਲਾਕ
ਕਾਂਗਰਸ ਨੇ ਬਦਲੀ ਰਣਨੀਤੀ
ਦੇਸ਼ ‘ਚ ਕੋਰੋਨਾ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਕਾਂਗਰਸ ਨੇ ਸੂਬਿਆਂ ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਰਣਨੀਤੀ ‘ਚ ਵੱਡਾ ਬਦਲਾਅ ਕੀਤਾ ਹੈ। ਕਾਂਗਰਸ ਕੋਰੋਨਾ ਕਾਰਨ ਚੋਣਾਂ ‘ਚ ਡਿਜੀਟਲ ਅਤੇ ਸੋਸ਼ਲ ਮੀਡੀਆ ‘ਤੇ ਪ੍ਰਚਾਰ ਕਰੇਗੀ। ਇਸ ਦੇ ਨਾਲ ਹੀ ਛੋਟੀਆਂ ਜਨਤਕ ਮੀਟਿੰਗਾਂ ਦੇ ਨਾਲ-ਨਾਲ ਵਰਚੁਅਲ ਰੈਲੀਆਂ ‘ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ।



