ਪਾਕੁੜ- ਬੁੱਧਵਾਰ ਨੂੰ ਝਾਰਖੰਡ ਦੇ ਪਾਕੁੜ ਜ਼ਿਲੇ ਵਿਚ ਵੱਡਾ ਸੜਕੀ ਹਾਦਸਾ ਹੋ ਗਿਆ ਹੈ। ਇਕ ਬੱਸ ਤੇ ਟਰੱਕ ਦੀ ਜ਼ਬਰਦਸਤ ਟੱਕਰ ਵਿਚ ਘੱਟ ਤੋਂ ਘੱਟ 7 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਹਾਦਸੇ ਵਿਚ 16 ਤੋਂ ਵਧੇਰੇ ਲੋਕ ਜ਼ਖਮੀ ਹੋ ਗਏ ਹਨ।
Also Read: ਸਿੰਗਰ ਸੋਨੂ ਨਿਗਮ ਪੂਰੇ ਪਰਿਵਾਰ ਸਣੇ ਹੋਏ ਕੋਰੋਨਾ ਪਾਜ਼ੇਟਿਵ, ਵੀਡੀਓ ਕੀਤੀ ਸ਼ੇਅਰ
ਹਾਦਸਾ ਅਮਰਾਪਾੜਾ ਥਾਣਾ ਇਲਾਕੇ ਦੇ ਪਡੇਰ ਕੋਲਾ ਪਿੰਡ ਵਿਚ ਹੋਇਆ ਹੈ। ਯਾਤਰੀਆਂ ਨਾਲ ਭਰੀ ਇਕ ਬੱਸ ਤੇ ਟਰੱਕ ਵਿਚ ਸਿੱਧੀ ਟੱਕਰ ਹੋ ਗਈ ਹੈ। ਟਰੱਕ ਵਿਚ ਗੈਸ ਸਿਲੰਡਰ ਲੱਦੇ ਹੋਏ ਸਨ। ਪੁਲਿਸ ਮੁਤਾਬਕ ਲਿੱਟੀਪਾੜਾ-ਅਮਰਾਪਾੜਾ ਹਾਈਵੇਅ ਉੱਤੇ ਪੜੇਰਕੋਲਾ ਦੇ ਨੇੜੇ ਨਿੱਜੀ ਬੱਸ ਤੇ ਸਿਲੰਡਰਾਂ ਨਾਲ ਭਰਿਆ ਟਰੱਕ ਆਹਮੋ-ਸਾਹਮਣੇ ਤੋਂ ਟਕਰਾ ਗਏ। ਕੰਟਰੋਲ ਤੋਂ ਬਾਹਰ ਹੋਏ ਟਰੱਕ ਨੇ ਬੱਸ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵੇਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ। ਮ੍ਰਿਤਕਾਂ ਵਿਚ ਜ਼ਿਆਦਾਤਰ ਲੋਕ ਬੱਸ ਦੇ ਯਾਤਰੀ ਹਨ। ਜ਼ੋਰ ਦੀ ਆਵਾਜ਼ ਸੁਣ ਕੇ ਨੇੜੇ ਦੇ ਇਲਾਕੇ ਦੇ ਲੋਕ ਮੌਕੇ ਉੱਤੇ ਪਹੁੰਚ ਗਏ ਤੇ ਉਨ੍ਹਾਂ ਨੇ ਪੁਲਿਸ ਨੂੰ ਘਟਨਾ ਦੀ ਸੂਚਨਾ ਦਿੱਤੀ।
Also Read: 15 ਮਾਰਚ ਨੂੰ PM ਮੋਦੀ ਤੇ ਕਿਸਾਨਾਂ ਵਿਚਾਲੇ ਹੋਵੇਗੀ ਮੀਟਿੰਗ, ਵਿਚਾਰੇ ਜਾਣਗੇ ਬਚੇ ਮੁੱਦੇ
ਸ਼ੁਰੂਆਤੀ ਸੂਚਨਾ ਦੇ ਮੁਤਾਬਕ ਇਸ ਹਾਦਸੇ ਵਿਚ 7 ਲੋਕ ਮਾਰੇ ਗਏ ਹਨ। ਮ੍ਰਿਤਕਾਂ ਦੀ ਗਿਣਤੀ ਵਧ ਸਕਦੀ ਹੈ। ਜ਼ਖਮੀਆਂ ਵਿਚੋਂ ਕੁਝ ਲੋਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਮਾਰੇ ਗਏ ਯਾਤਰੀਆਂ ਬਾਰੇ ਅਜੇ ਜਾਣਕਾਰੀ ਨਹੀਂ ਮਿਲੀ ਹੈ। ਸੂਚਨਾ ਮਿਲਦੇ ਹੀ ਪੁਲਿਸ ਤੇ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ ਉੱਤੇ ਪਹੁੰਚੀਆਂ ਤੇ ਸਥਾਨਕ ਲੋਕਾਂ ਦੀ ਮਦਦ ਨਾਲ ਬਚਾਅ ਕਾਰਜ ਸ਼ੁਰੂ ਕੀਤਾ। ਹਾਦਸੇ ਵਿਚ ਪੀੜਤਾਂ ਦੀ ਪਛਾਣ ਦੀ ਕੋਸ਼ਿਸ਼ ਜਾਰੀ ਹੈ।



