ਜੇਕਰ ਸਰੀਰ ‘ਚ ਦਿਖ ਰਹੇ ਹਨ ਅਜਿਹੇ ਬਦਲਾਅ ਤਾਂ ਵੀ ਹੈ ਕੋਰੋਨਾ ਦਾ ਖਤਰਾ, ਰਿਸਰਚ ‘ਚ ਦਾਅਵਾ

ਨਵੀਂ ਦਿੱਲੀ- ਕੋਰੋਨਾ ਆਪਣਾ ਰੂਪ ਬਦਲਣ ਦੇ ਨਾਲ ਹੀ ਲੋਕਾਂ ਨੂੰ ਇਨਫੈਕਟਿਡ ਕਰਨ ਦੇ ਬਾਅਦ ਆਪਣੇ ਲੱਛਣਾਂ ਵਿਚ ਲਗਾਤਾਰ ਬਦਲਾਅ ਕਰ ਰਿਹਾ ਹੈ। ਓਮੀਕਰੋਨ ਮਾਮਲਿਆਂ…

ਨਵੀਂ ਦਿੱਲੀ- ਕੋਰੋਨਾ ਆਪਣਾ ਰੂਪ ਬਦਲਣ ਦੇ ਨਾਲ ਹੀ ਲੋਕਾਂ ਨੂੰ ਇਨਫੈਕਟਿਡ ਕਰਨ ਦੇ ਬਾਅਦ ਆਪਣੇ ਲੱਛਣਾਂ ਵਿਚ ਲਗਾਤਾਰ ਬਦਲਾਅ ਕਰ ਰਿਹਾ ਹੈ। ਓਮੀਕਰੋਨ ਮਾਮਲਿਆਂ ਵਿਚ ਇਸ ਦੇ ਕੁਝ ਲੱਛਣ ਸਾਹਮਣੇ ਆਏ ਸਨ। ਹੁਣ ਕੋਰੋਨਾ ਦੇ ਮਾਮਲੇ ਵਿਚ ਕੁਝ ਹੋਰ ਨਵੇਂ ਲੱਛਣ ਸਾਹਮਣੇ ਆਏ ਹਨ। 

Also Read: CM ਚੰਨੀ ਨੇ ਕੇਜਰੀਵਾਲ ਦੇ ਜਲਦੀ ਠੀਕ ਹੋਣ ਲਈ ਕੀਤੀ ਪ੍ਰਾਰਥਨਾ

ਅਮਰੀਕੀ ਡਾਕਟਰਾਂ ਮੁਤਾਬਕ ਭੂਰੇ ਬੁੱਲ੍ਹ, ਸਕਿਨ ਤੇ ਨਹੂੰ ਕੋਰੋਨਾ ਦੇ ਨਵੇਂ ਲੱਛਣ ਦੇ ਸੰਕੇਤ ਹੋ ਸਕਦੇ ਹਨ। ਅਮਰੀਕੀ ਡਾਕਟਰ ਨੇ ਇਸ ਨੂੰ ਐਮਰਜੈਂਸੀ ਵਾਰਨਿੰਗ ਸਾਈਨ ਦੱਸਿਆ ਹੈ। ਅਮਰੀਕੀ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰਿਵੈਂਸ਼ਨ (CDC) ਨੇ ਰੰਗ ਵਿਚ ਪਰਿਵਰਤਨ ਨੂੰ ਤੁਰੰਤ ਮੈਡੀਕਲ ਅਟੈਂਸ਼ਨ ਦੀ ਲੋੜ ਦੱਸਿਆ ਹੈ। ਮਹਾਮਾਰੀ ਦੀ ਸ਼ੁਰੂਆਤ ਦੇ ਬਾਅਦ ਤੋਂ ਹੀ ਅਮਰੀਕਾ ਦੇ ਹੈਲਥ ਮੁਖੀ ਨੇ ਵੀ ਇਨ੍ਹਾਂ ਲੱਛਣਾਂ ਨੂੰ ਐਮਰਜੈਂਸੀ ਮੈਡੀਕਲ ਦੇਖਰੇਖ ਦੀ ਲੋੜ ਦੱਸਿਆ ਹੈ। ਹਾਲਾਂਕਿ ਓਮੀਕਰੋਨ ਦੇ ਮਾਮਲਿਆਂ ਵਿਚ ਇਸ ਤਰ੍ਹਾਂ ਦੇ ਲੱਛਣਾਂ ਨੂੰ ਦਰਸਾਇਆ ਗਿਆ ਹੈ।

Also Read: ਪਤਨੀ ਦੇ ਮੁੰਡਿਆਂ ਦੇ ਸੈਲੂਨ ‘ਚ ਕੰਮ ਕਰਨ ਤੋਂ ਨਾਰਾਜ਼ ਪਤੀ ਚੁੱਕਿਆ ਖੌਫਨਾਕ ਕਦਮ

ਕਈ ਤਰ੍ਹਾਂ ਨਾਲ ਬਦਲਦੇ ਨੇ ਰੰਗ
ਸੀਡੀਸੀ ਨੇ ਕੋਵਿਡ ਦੇ ਲਈ 11 ਲੱਛਣਾਂ ਬਾਰੇ ਜਾਣੂ ਕਰਵਾਇਆ ਹੈ, ਜਿਸ ਵਿਚ ਸਿਰ ਦਰਦ, ਗਲੇ ਵਿਚ ਖਰਾਸ਼ ਤੇ ਬੇਚੈਨੀ ਵੀ ਸ਼ਾਮਲ ਹੈ। ਦੂਜੇ ਪਾਸੇ ਰਾਸ਼ਟਰੀ ਸਿਹਤ ਸੇਵਾ ਅਜੇ ਵੀ ਤਿੰਨ ਲੱਛਣਾ ਨੂੰ ਚਿਤਾਵਨੀ ਦੇ ਸੰਕੇਤ ਮੰਨ ਰਹੀ ਹੈ। ਇਹ ਸੰਕੇਤ ਬੁਖਾਰ, ਲਗਾਤਾਰ ਖੰਘ ਤੇ ਸਵਾਗ ਜਾਂ ਸੁੰਘਣ ਸ਼ਕਤੀ ਦਾ ਘਟਨਾ ਹੈ। ਐੱਨ.ਐੱਚ.ਐੱਸ. ਬੁੱਲ੍ਹ, ਸਕਿਨ ਤੇ ਨਹੂੰਆਂ ਦੇ ਰੰਗ ਵਿਚ ਪਰਿਵਰਤਨ ਨੂੰ ਵਾਰਨਿੰਗ ਸਾਈਨ ਨਹੀਂ ਮੰਨਦੀ। ਜਦਕਿ ਰਿਪੋਰਟ ਵਿਚ ਕਿਹਾ ਗਿਾ ਹੈ ਕਿ ਜੇਕਰ ਬੱਚੇ ਦੇ ਬੁੱਲ੍ਹ, ਸਕਿਨ ਤੇ ਨੇਲਸ ਦਾ ਰੰਗ ਭੂਰਾ ਹੋ ਰਿਹਾ ਹੈ ਜਾਂ ਹੋਰ ਕਿਸੇ ਰੰਗ ਵਿਚ ਬਦਲ ਜਾਂਦਾ ਹੈ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ।

Leave a Reply

Your email address will not be published. Required fields are marked *