ਦੁਨੀਆ ਦੀ ਸਭ ਤੋਂ ਛੋਟੀ ਔਰਤ ਰਹਿ ਚੁੱਕੀ ਏਲੀਫ ਦਾ ਹੋਇਆ ਦੇਹਾਂਤ

ਨਵੀਂ ਦਿੱਲੀ- ਦੁਨੀਆ ਦੀ ਸਭ ਤੋਂ ਛੋਟੀ ਔਰਤ ਕਹਾਉਣ ਵਾਲੀ ਏਲੀਫ ਕੋਕਾਮਨ ਦਾ ਦੇਹਾਂਤ ਹੋ ਗਿਆ ਹੈ। ਤੁਰਕੀ ਦੇ ਉਸਮਾਨੀਆ ਸੂਬੇ ’ਚ ਸਥਿਤ ਕਾਦਿਰਲੀ ਸ਼ਹਿਰ…

ਨਵੀਂ ਦਿੱਲੀ- ਦੁਨੀਆ ਦੀ ਸਭ ਤੋਂ ਛੋਟੀ ਔਰਤ ਕਹਾਉਣ ਵਾਲੀ ਏਲੀਫ ਕੋਕਾਮਨ ਦਾ ਦੇਹਾਂਤ ਹੋ ਗਿਆ ਹੈ। ਤੁਰਕੀ ਦੇ ਉਸਮਾਨੀਆ ਸੂਬੇ ’ਚ ਸਥਿਤ ਕਾਦਿਰਲੀ ਸ਼ਹਿਰ ਦੀ ਰਹਿਣ ਵਾਲੀ ਏਲੀਫ ਕੋਕਾਮਨ ਦੀ ਉਮਰ ਸਿਰਫ 33 ਸਾਲ ਸੀ। 

Also Read: ਪੰਥਕ ਇਕੱਠ ਦੌਰਾਨ ਗਰਜੇ ਪ੍ਰਕਾਸ਼ ਸਿੰਘ ਬਾਦਲ, ਕਿਹਾ- ‘ਸਾਡੀ ਰੁਹਾਨੀ ਸ਼ਕਤੀ ਖੋਹਣਾ ਚਾਹੁੰਦੀਆਂ ਸਰਕਾਰਾਂ’

ਗਿਨੀਜ ਵਰਲਡ ਰਿਕਾਰਡ ’ਚ ਦੁਨੀਆ ਦੀ ਸਭ ਤੋਂ ਛੋਟੀ ਔਰਤ ਦੇ ਰੂਪ ’ਚ ਉਨ੍ਹਾਂ ਦਾ ਨਾਂ ਦਰਜ ਰਹਿ ਚੁੱਕਾ ਹੈ। ਇਕ ਅੰਗਰੇਜ਼ੀ ਦੀ ਅਖ਼ਬਾਰ ’ਚ ਛਪੀ ਖਬਰ ਮੁਤਾਬਕ ਗਿਨੀਜ ਵਰਲਡ ਰਿਕਾਰਡ ’ਚ 2010 ’ਚ ਇਕ ਸਾਲ ਤੱਕ ਏਲੀਫ ਦਾ ਨਾਂ ਦਰਜ ਰਿਹਾ ਸੀ। ਮੰਗਲਵਾਰ ਨੂੰ ਏਲੀਫ ਅਚਾਨਕ ਬੀਮਾਰ ਹੋ ਗਈ, ਜਿਸ ਕਾਰਨ ਉਸ ਨੂੰ ਹਸਪਤਾਲ ਲਿਜਾਇਆ ਗਿਆ। ਇਕ ਮੀਡੀਆ ਰਿਪੋਰਟ ਅਨੁਸਾਰ, ਏਲੀਫ਼ ਦੇ ਕਾਫ਼ੀ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ। ਹਸਪਤਾਲ ‘ਚ ਦਾਖ਼ਲ ਹੋਣ ਤੋਂ ਬਾਅਦ ਉਸ ਦੀ ਹਾਲਤ ਵਿਗੜਦੀ ਗਈ ਅਤੇ ਵੀਰਵਾਰ ਨੂੰ ਉਸ ਦੀ ਮੌਤ ਹੋ ਗਈ। 

Also Read: ਚੀਨ ਦੀ ਮਾਰਕੀਟ ‘ਚ ਲੱਗੀ ਅੱਗ, 9 ਲੋਕਾਂ ਦੀ ਮੌਤ

ਏਲੀਫ ਦੀ ਲੰਬਾਈ 72.6 ਸੈਂਟੀਮੀਟਰ ਯਾਨੀ 2.5 ਫੁੱਟ ਸੀ। ਜਦੋਂ ਉਸ ਦਾ ਨਾਮ ਗਿਨੀਜ ਵਰਡ ਰਿਕਾਰਡ ‘ਚ ਦਰਜ ਹੋਇਆ ਸੀ ਤਾਂ ਏਲੀਫ ਨੇ ਕਿਹਾ ਸੀ,”ਮੈਨੂੰ ਹਮੇਸ਼ਾ ਤੋਂ ਉਮੀਦ ਸੀ ਕਿ ਕਿਸੇ ਨਾ ਕਿਸੇ ਦਿਨ ਇਹ ਦੁਨੀਆ ਮੈਨੂੰ ਪਛਾਣੇਗੀ। ਬਚਪਨ ‘ਚ ਮੇਰੀ ਲੰਬਾਈ ਕਾਰਨ ਸਕੂਲ ਦੇ ਬੱਚੇ ਮੈਨੂੰ ਬਹੁਤ ਚਿੜ੍ਹਾਉਂਦੇ ਸਨ ਪਰ ਇਸੇ ਕਾਰਨ ਮੈਨੂੰ ਇਕ ਵੱਖ ਤੋਂ ਪਛਾਣ ਮਿਲੀ। ਹੁਣ ਮੈਨੂੰ ਮੇਰੀ ਲੰਬਾਈ ‘ਤੇ ਕਾਫ਼ੀ ਮਾਣ ਹੈ।” 

Leave a Reply

Your email address will not be published. Required fields are marked *