ਪੰਜਾਬ ‘ਤੇ ਮੰਡਰਾ ਰਿਹੈ ਤੀਜੀ ਲਹਿਰ ਦਾ ਖਤਰਾ, 4 ਦਿਨਾਂ ‘ਚ 4 ਗੁਣਾ ਹੋਈ ਕੋਰੋਨਾ ਮਰੀਜ਼ਾਂ ਦੀ ਗਿਣਤੀ

ਚੰਡੀਗੜ੍ਹ : ਪੰਜਾਬ (Punjab) ਵਿਚ ਕੋਰੋਨਾ (Corona) ਦੀ ਤੀਜੀ ਲਹਿਰ (3rd Wave) ਦਾ ਖਤਰਾ ਮੰਡਰਾਉਣ ਲੱਗਾ ਹੈ। ਵਿਧਾਨਸਭਾ ਚੋਣਾਂ (Vidhan Sabha Election) ਤੋਂ ਪਹਿਲਾਂ ਕੋਰੋਨਾ…

ਚੰਡੀਗੜ੍ਹ : ਪੰਜਾਬ (Punjab) ਵਿਚ ਕੋਰੋਨਾ (Corona) ਦੀ ਤੀਜੀ ਲਹਿਰ (3rd Wave) ਦਾ ਖਤਰਾ ਮੰਡਰਾਉਣ ਲੱਗਾ ਹੈ। ਵਿਧਾਨਸਭਾ ਚੋਣਾਂ (Vidhan Sabha Election) ਤੋਂ ਪਹਿਲਾਂ ਕੋਰੋਨਾ (Corona) ਨੇ ਰਫਤਾਰ ਫੜ ਲਈ ਹੈ। ਪਿਛਲੇ 4 ਦਿਨ ਵਿਚ ਚੌਗੁਣੇ ਕੇਸ ਵੱਧ ਗਏ ਹਨ। 27 ਦਸੰਬਰ ਨੂੰ ਪੰਜਾਬ (Punjab) ਵਿਚ 46 ਪਾਜ਼ੇਟਿਵ (Positive) ਕੇਸ ਆਏ ਸਨ, ਜੋ 30 ਦਸੰਬਰ ਨੂੰ ਵਧ ਕੇ 167 ਹੋ ਗਏ। ਕੋਰੋਨਾ ਦੀ ਪਾਜ਼ੇਟੀਵਿਟੀ ਰੇਟ (Corona positivity rate) ਵੀ 1 ਫੀਸਦੀ ਤੋਂ ਜ਼ਿਆਦਾ ਹੋ ਚੁੱਕਾ ਹੈ। ਇਸ ਨੂੰ ਤੀਜੀ ਲਹਿਰ ਦੀ ਆਹਟ ਸਮਝਿਆ ਜਾ ਰਿਹਾ ਹੈ। ਪੰਜਾਬ ਵਿਚ ਫਿਲਹਾਲ ਓਮੀਕ੍ਰੋਨ (Omicron) ਦਾ ਇਕ ਹੀ ਕੇਸ ਹੈ। Also Read : ਕੋਰੋਨਾ ਸੰਕਟ: ਪਟਿਆਲਾ ਦੇ ਥਾਪਰ ਕਾਲਜ ਦੇ 15 ਵਿਦਿਆਰਥੀਆਂ ਸਣੇ 39 ਨਵੇਂ ਕੇਸ ਆਏ ਪਾਜ਼ੇਟਿਵ

Corona-virus Updates - NEWS AND EVENTS - NATO MILMED COE

ਕੋਰੋਨਾ ਦੀ ਤੀਜੀ ਲਹਿਰ ਲਈ ਸਭ ਤੋਂ ਵੱਡਾ ਜ਼ਰੀਆ ਪੰਜਾਬ ਵਿਚ ਚੋਣ ਰੈਲੀਆਂ ਬਣ ਸਕਦੀਆਂ ਹਨ। ਸ਼ਾਹੀ ਸ਼ਹਿਰ ਪਟਿਆਲਾ ਵਿਚ ਅੱਜ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਥਾਪਰ ਕਾਲਜ ਦੇ 15 ਵਿਦਿਆਰਥੀਆਂ ਸਮੇਤ 39 ਜਣਿਆਂ ਦੇ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਦੀ ਖਬਰ ਹੈ। Also Read: ਕੀ ਭੁੱਖ ਨਾ ਲੱਗਣਾ ਤੇ ਉਲਟੀ ਵੀ ਹਨ ਓਮੀਕਰੋਨ ਦੇ ਲੱਛਣ! UK ਦੇ ਵਿਗਿਆਨੀਆਂ ਦਾ ਦਾਅਵਾ

Corona case comes down after 35 days in Lucknow 26 patients died - लखनऊ में  35 दिन बाद कम आए कोरोना केस, 26 मरीजों की मौत

ਮਿਲੀ ਜਾਣਕਾਰੀ ਮੁਤਾਬਕ ਥਾਪਰ ਕਾਲਜ ਵਿੱਚੋਂ 15 ਕੋਰੋਨਾ ਕੇਸ ਪਾਜ਼ੀਟਿਵ ਆਉਣ ’ਤੇ ਥਾਪਰ ਕਾਲਜ ਦੇ ਜੇ ਹੋਸਟਲ ਨੂੰ ਕੰਟੈਨਮੈਂਟ ਏਰੀਆ ਐਲਾਨ ਦਿੱਤਾ ਗਿਆ ਹੈ ਅਤੇ ਇਸ ਹੋਸਟਲ ਤੋਂ ਵਿਦਿਆਰਥੀਆਂ ਦੇ ਬਾਹਰ ਜਾਣ ਜਾਂ ਬਾਹਰੋਂ ਕਿਸੇ ਦੇ ਆਉਣ ‘ਤੇ ਅਗਲੇ 15 ਦਿਨਾਂ ਤੱਕ ਨਿਗਰਾਨੀ ਰੱਖੀ ਜਾਵੇਗੀ। ਜ਼ਿਲ੍ਹੇ ਵਿੱਚ ਹੁਣ ਤੱਕ 3259 ਵਿਦੇਸ਼ੀ ਯਾਤਰੀ ਆਏ ਹਨ। ਇਨ੍ਹਾਂ ਵਿਚੋ ਹਾਈ ਰਿਸ਼ਕ ਦੇਸ਼ਾਂ ਵਿਚੋਂ ਆਏ 395 ਯਾਤਰੀਆਂ ਵਿਚੋਂ 8 ਦਿਨ ਦਾ ਸਮਾਂ ਪੂਰਾ ਹੋਣ ਉਪਰੰਤ 211 ਦੇ ਕੋਵਿਡ ਟੈਸਟ ਕਰਵਾਏ ਗਏ ਹਨ। ਜਿਹਨਾਂ ਵਿਚੋਂ ਹੁਣ ਤੱਕ ਕੇਵਲ ਦੋ ਹੀ ਕੋਵਿਡ ਪਾਜ਼ੇਟਿਵ ਪਾਏ ਗਏ ਹਨ।

Leave a Reply

Your email address will not be published. Required fields are marked *