ਕੋਰੋਨਾ ਸੰਕਟ: ਪਟਿਆਲਾ ਦੇ ਥਾਪਰ ਕਾਲਜ ਦੇ 15 ਵਿਦਿਆਰਥੀਆਂ ਸਣੇ 39 ਨਵੇਂ ਕੇਸ ਆਏ ਪਾਜ਼ੇਟਿਵ

ਪਟਿਆਲਾ: ਪੰਜਾਬ ‘ਚ ਕੋਰੋਨਾ ਵਾਇਰਸ ਦਾ ਕਹਿਰ ਵਧਣਾ ਸ਼ੁਰੂ ਹੋ ਗਿਆ ਹੈ। ਸ਼ਾਹੀ ਸ਼ਹਿਰ ਪਟਿਆਲਾ ਵਿਚ ਅੱਜ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਥਾਪਰ ਕਾਲਜ ਦੇ 15 ਵਿਦਿਆਰਥੀਆਂ…

ਪਟਿਆਲਾ: ਪੰਜਾਬ ‘ਚ ਕੋਰੋਨਾ ਵਾਇਰਸ ਦਾ ਕਹਿਰ ਵਧਣਾ ਸ਼ੁਰੂ ਹੋ ਗਿਆ ਹੈ। ਸ਼ਾਹੀ ਸ਼ਹਿਰ ਪਟਿਆਲਾ ਵਿਚ ਅੱਜ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਥਾਪਰ ਕਾਲਜ ਦੇ 15 ਵਿਦਿਆਰਥੀਆਂ ਸਮੇਤ 39 ਜਣਿਆਂ ਦੇ ਕੋਰੋਨਾ ਪਾਜ਼ੀਟਿਵ ਆਉਣ ਦੀ ਖਬਰ ਹੈ। 

Also Read: ਕੀ ਭੁੱਖ ਨਾ ਲੱਗਣਾ ਤੇ ਉਲਟੀ ਵੀ ਹਨ ਓਮੀਕਰੋਨ ਦੇ ਲੱਛਣ! UK ਦੇ ਵਿਗਿਆਨੀਆਂ ਦਾ ਦਾਅਵਾ

ਮਿਲੀ ਜਾਣਕਾਰੀ ਮੁਤਾਬਕ ਥਾਪਰ ਕਾਲਜ ਵਿੱਚੋਂ 15 ਕੋਰੋਨਾ ਕੇਸ ਪਾਜ਼ੀਟਿਵ ਆਉਣ’ਤੇ ਥਾਪਰ ਕਾਲਜ ਦੇ ਜੇ ਹੋਸਟਲ ਨੂੰ ਕੰਟੈਨਮੈਂਟ ਏਰੀਆ ਘੋਸ਼ਿਤ ਕੀਤਾ ਗਿਆ ਹੈ ਅਤੇ ਇਸ ਹੋਸਟਲ ਤੋਂ ਵਿਦਿਆਰਥੀਆਂ ਦੇ ਬਾਹਰ ਜਾਣ ਜਾਂ ਬਾਹਰੋਂ ਕਿਸੇ ਦੇ ਆਉਣ ਤੇ ਅੱਗਲੇ ਪੰਦਰਾਂ ਦਿਨਾਂ ਤੱਕ ਨਿਗਰਾਨੀ ਰੱਖੀ ਜਾਵੇਗੀ। ਜ਼ਿਲ੍ਹੇ ਵਿੱਚ ਹੁਣ ਤੱਕ 3259 ਵਿਦੇਸ਼ੀ ਯਾਤਰੀ ਆਏ ਹਨ। ਇਨ੍ਹਾਂ ਵਿਚੋ ਹਾਈ ਰਿਸ਼ਕ ਦੇਸ਼ਾਂ ਵਿਚੋਂ ਆਏ 395 ਯਾਤਰੀਆਂ ਵਿਚੋਂ 8 ਦਿਨ ਦਾ ਸਮਾਂ ਪੂਰਾ ਹੋਣ ਉਪਰੰਤ 211 ਦੇ ਕੋਵਿਡ ਟੈਸਟ ਕਰਵਾਏ ਗਏ ਹਨ। ਜਿਹਨਾਂ ਵਿਚੋਂ ਹੁਣ ਤੱਕ ਕੇਵਲ ਦੋ ਹੀ ਕੋਵਿਡ ਪਾਜ਼ੇਟਿਵ ਪਾਏ ਗਏ ਹਨ।

Also Read: ਜੰਮੂ-ਕਸ਼ਮੀਰ ‘ਚ ਮੁਕਾਬਲੇ ਦੌਰਾਨ ਜ਼ਖਮੀ ਹੋਇਆ ਪੰਜਾਬ ਦਾ ਜਵਾਨ ਸ਼ਹੀਦ

Leave a Reply

Your email address will not be published. Required fields are marked *