ਚੰਡੀਗੜ੍ਹ : ਪੰਜਾਬ ਵਿਚ ਵੀ ਕੋਰੋਨਾ (Corona) ਦੇ ਓਮੀਕ੍ਰੋਨ ਵੈਰੀਐਂਟ (Omicron variant) ਦੀ ਐਂਟਰੀ ਹੋ ਗਈ ਹੈ। ਨਵਾਂਸ਼ਹਿਰ (Nawanshahr) ਵਿਚ ਓਮੀਕ੍ਰੋਨ (Omicron) ਦਾ ਪਹਿਲਾ ਮਰੀਜ਼ ਮਿਲਿਆ ਹੈ। 36 ਸਾਲ ਦਾ ਇਹ ਮਰੀਜ਼ ਸਪੇਨ (Spain) ਤੋਂ ਪਰਤਿਆ ਸੀ। ਅਗਲੇ ਸਾਲ ਹੋਣ ਵਾਲੇ ਵਿਧਾਨ ਸਭਾ ਚੋਣਾਂ (Assembly elections) ਤੋਂ ਪਹਿਲਾਂ ਤੀਜੀ ਲਹਿਰ (Third Wave) ਦਾ ਖਦਸ਼ਾ ਵੀ ਵੱਧ ਗਿਆ ਹੈ। ਪਿਛਲੇ 24 ਘੰਟੇ ਵਿਚ ਸੂਬੇ ਵਿਚ ਕੋਰੋਨਾ (Corona) ਦੇ 100 ਕੇਸ ਸਾਹਮਣੇ ਆਏ ਹਨ। ਪੰਜਾਬ ਵਿਚ ਚੋਣਾਂ (Elections in Punjab) ਤੋਂ ਪਹਿਲਾਂ ਕਾਂਗਰਸ (Congress) ਸਮੇਤ ਸਾਰੇ ਰਾਜਨੀਤਕ ਦਲ (Political parties) ਤਾਬੜਤੋੜ ਰੈਲੀਆਂ ਕਰ ਰਹੇ ਹਨ। ਇਨ੍ਹਾਂ ਵਿਚ ਕਾਫੀ ਭੀੜ ਜੁਟਾਈ ਜਾ ਰਹੀ ਹੈ। ਜਿੱਥੇ ਕੋਰੋਨਾ ਨਾਲ ਜੁੜੀ ਮਾਸਕ ਪਹਿਨਣ (Wear a mask), ਸੋਸ਼ਲ ਡਿਸਟੈਂਸਿੰਗ (Social distance) ਰੱਖਣ ਵਰਗੀਆਂ ਸਾਵਧਾਨੀਆਂ ਵੀ ਨਜ਼ਰ ਨਹੀਂ ਆਉਂਦੀਆਂ। Also Read: ਚੰਡੀਗੜ੍ਹ: ਬਿਨਾਂ ਕੋਰੋਨਾ ਦੀ ਦੂਜੀ ਖੁਰਾਕ ਦੇ ਨਹੀਂ ਮਿਲੇਗੀ ਸਿਨੇਮਾ, ਪੱਬ, ਵਿੱਦਿਅਕ ਅਦਾਰਿਆਂ ‘ਚ ਐਂਟਰੀ

ਪੰਜਾਬ ਸਿਹਤ ਵਿਭਾਗ ਮੁਤਾਬਕ ਨਵਾਂਸ਼ਹਿਰ ਦੇ ਮੁਕੰਦਪੁਰ ਇਲਾਕੇ ਦਾ ਵਿਅਕਤੀ 4 ਦਸੰਬਰ ਨੂੰ ਸਪੇਨ ਤੋਂ ਪਰਤਿਆ ਸੀ। ਤੈਅ ਪ੍ਰੋਟੋਕਾਲ ਮੁਤਾਬਕ ਉਸ ਨੂੰ ਹੋਮ ਕੁਆਰਨਟਾਈਨ ਕਰ ਦਿੱਤਾ ਗਿਆ। 12 ਦਸੰਬਰ ਨੂੰ ਉਸ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆ ਗਈ। ਇਸ ਤੋਂ ਬਾਅਦ ਉਸ ਨੂੰ ਤੁਰੰਤ ਇੰਸਟੀਚਿਊਸ਼ਨਲ ਕੁਆਰੰਟਾਈਨ ਕਰਦੇ ਹੋਏ ਸਿਵਲ ਹਸਪਤਾਲ ਵਿਚ ਦਾਖਲ ਕਰ ਲਿਆ ਗਿਆ। 28 ਦਸੰਬਰ ਨੂੰ ਉਸ ਦੀ ਜੀਨੋਮ ਸੀਕਵੈਂਸਿੰਗ ਦੀ ਰਿਪੋਰਟ ਆਈ, ਜਿਸ ਵਿਚ ਓਮੀਕ੍ਰੋਨ ਵੈਰੀਅੰਟ ਦੀ ਪੁਸ਼ਟੀ ਹੋਈ। ਹਾਲਾਂਕਿ ਉਸ ਤੋਂ ਪਹਿਲਾਂ ਹੋਈ ਕੋਰੋਨਾ ਜਾਂਚ ਦੀ ਰਿਪੋਰਟ ਨੈਗੇਟਿਵ ਸੀ ਤਾਂ ਉਸ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਜਾ ਚੁੱਕੀ ਹੈ। ਉਸ ਦੇ ਸੰਪਰਕ ਵਿਚ ਆਉਣ ਵਾਲੇ 13 ਲੋਕਾਂ ਦੀ ਜਾਂਚ ਵਿਚ ਵੀ 2 ਪਾਜ਼ੇਟਿਵ ਆਏ ਸਨ, ਪਰ ਉਹ ਵੀ ਠੀਕ ਹੋ ਕੇ ਘਰ ਜਾ ਚੁੱਕੇ ਹਨ। Also Read: PGI ‘ਚ 15-18 ਸਾਲ ਦੇ ਬੱਚਿਆਂ ਦੀ ਵੈਕਸੀਨੇਸ਼ਨ ਲਈ ਸਰਕੁਲਰ ਜਾਰੀ, 3 ਜਨਵਰੀ ਤੋਂ ਲੱਗੇਗਾ ਟੀਕਾ
ਸੂਬੇ ਵਿਚ ਇਸ ਵੇਲੇ ਕੋਰੋਨਾ ਦਾ ਪਾਜ਼ੇਟਿਵ ਰੇਟ ਪਿਛਲੇ ਹਫਤੇ ਦੇ 0.2 ਫੀਸਦੀ ਦੇ ਮੁਕਾਬਲੇ ਵੱਧ ਕੇ 0.3 ਫੀਸਦੀ ਹੋ ਚੁੱਕਾ ਹੈ। ਖਾਸ ਕਰਕੇ, 5 ਜ਼ਿਲੇ ਅਜਿਹੇ ਹਨ, ਜਿਨ੍ਹਾਂ ਵਿਚ ਪਾਜ਼ੇਟੀਵਿਟੀ ਰੇਟ 1 ਫੀਸਦੀ ਤੋਂ ਜ਼ਿਆਦਾ ਹੈ। ਇਨ੍ਹਾਂ ਵਿਚ 5.83 ਫੀਸਦੀ ਰੇਟ ਨਵਾਂਸ਼ਹਿਰ, ਪਠਾਨਕੋਟ ਵਿਚ 3.6 ਫੀਸਦੀ ਪਟਿਆਲਾ ਵਿਚ 1.67 ਫੀਸਦੀ, ਬਠਿੰਡਾ ਵਿਚ 1.57 ਫੀਸਦੀ ਅਤੇ ਜਲੰਧਰ ਵਿਚ 1.06 ਫੀਸਦੀ ਹੈ। ਪੰਜਾਬ ਦੇ ਡਿਪਟੀ ਸੀ.ਐੱਮ. ਓਪੀ ਸੋਨੀ ਨੇ ਸਿਹਤ ਅਫਸਰਾਂ ਨੂੰ ਕੋਰੋਨਾ ਟੈਸਟਿੰਗ ਵਧਾਉਣ ਦੇ ਹੁਕਮ ਦਿੱਤੇ ਹਨ। ਸੂਬੇ ਵਿਚ ਪਹਿਲਾਂ ਤਕਰੀਬਨ 25 ਹਜ਼ਾਰ ਟੈਸਟ ਰੋਜ਼ਾਨਾ ਹੋ ਰਹੇ ਸਨ। ਜਦੋਂ ਓਮੀਕ੍ਰੋਨ ਵੈਰੀਅੰਟ ਆਇਆ ਤਾਂ ਸਰਕਾਰ ਨੇ ਇਸ ਨੂੰ ਵਧਾ ਕੇ 40 ਹਜ਼ਾਰ ਕਰਨ ਨੂੰ ਕਿਹਾ। ਹਾਲਾਂਕਿ ਚੋਣਾਂ ਨੇੜੇ ਆਉਂਦੇ ਹੀ ਸਰਕਾਰ ਨੇ ਇਹ ਟੈਸਟ ਘੱਟ ਕਰਨੇ ਸ਼ੁਰੂ ਕਰ ਦਿੱਤੇ ਸਨ। ਜਿਸ ਤੋਂ ਬਾਅਦ ਰੋਜ਼ਾਨਾ ਟੈਸਟ 10 ਹਜ਼ਾਰ ਹੋ ਰਹੇ ਸਨ। ਟੇਸਟ ਦੇ ਨਾਲ ਸੈਂਪਲਿੰਗ ਵੀ ਘਟਾ ਦਿੱਤੀ ਗਈ ਸੀ ਪਰ ਬੁੱਧਵਾਰ ਨੂੰ ਫਿਰ ਟੈਸਟ ਵਧਾਉਣ ਨੂੰ ਕਿਹਾ ਗਿਆ ਹੈ।




