ਕਾਰ ‘ਚ ਲਿਫਟ ਦੇ ਕੇ ਔਰਤ ਨਾਲ ਸਮੂਹਿਕ ਜਬਰ-ਜ਼ਨਾਹ, ਦੋ ਗ੍ਰਿਫਤਾਰ

ਨਵੀਂ ਦਿੱਲੀ- ਦਿੱਲੀ (Delhi) ਵਿਚ ਇਕ ਵਾਰ ਫਿਰ ਲਿਫਟ ਦੇ ਕੇ ਚੱਲਦੀ ਕਾਰ ਵਿਚ ਮਹਿਲਾ ਨਾਲ ਸਮੂਹਿਕ ਜਬਰ ਜ਼ਨਾਹ (Gang Rape) ਦਾ ਮਾਮਲਾ ਸਾਹਮਣੇ ਆਇਆ…

ਨਵੀਂ ਦਿੱਲੀ- ਦਿੱਲੀ (Delhi) ਵਿਚ ਇਕ ਵਾਰ ਫਿਰ ਲਿਫਟ ਦੇ ਕੇ ਚੱਲਦੀ ਕਾਰ ਵਿਚ ਮਹਿਲਾ ਨਾਲ ਸਮੂਹਿਕ ਜਬਰ ਜ਼ਨਾਹ (Gang Rape) ਦਾ ਮਾਮਲਾ ਸਾਹਮਣੇ ਆਇਆ ਹੈ। ਰਿਸ਼ਤੇਦਾਰ ਦੇ ਘਰ ਜਾਣ ਦੇ ਲਈ ਦੇਰ ਰਾਤ ਔਰਤ ਨੇ ਇਕ ਕਾਰ ਸਵਾਰ ਤੋਂ ਲਿਫਟ ਮੰਗੀ ਸੀ। ਸੁਨਸਾਨ ਥਾਂ ਉੱਤੇ ਕਾਰ ਰੋਕ ਕੇ ਸਮੂਹਿਕ ਜਬਰ ਜ਼ਨਾਹ ਕਰਨ ਵਾਲੇ ਦੋਵਾਂ ਦੋਸ਼ੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।

Also Read: ਟ੍ਰਾਂਸਪੋਰਟਰਾਂ ਲਈ ਸੁਖਬੀਰ ਸਿੰਘ ਬਾਦਲ ਦੇ ਵੱਡੇ ਐਲਾਨ, ਹੋਵੇਗਾ ਵੈਲਫੇਅਰ ਬੋਰਡ ਦਾ ਗਠਨ

ਪੁਲਿਸ ਮੁਤਾਬਕ ਸਾਗਰਪੁਰ ਵਿਚ ਸੋਮਵਾਰ ਨੂੰ ਤੜਕੇ 3 ਵਜੇ ਮਹਿਲਾ ਨੇ ਸੜਕ ਉੱਤੇ ਦੋਸ਼ੀਆਂ ਤੋਂ ਲਿਫਟ ਮੰਗੀ ਸੀ। ਉਸ ਨੇ ਕਾਰ ਸਵਾਰ ਤੋਂ ਰਿਸ਼ਤੇਦਾਰ ਦੇ ਘਰ ਛੱਡਣ ਦੀ ਅਪੀਲ ਕੀਤੀ ਸੀ। ਕਾਰ ਵਿਚ ਡਰਾਈਵਰ ਦੇ ਨਾਲ ਇਕ ਹੋਰ ਵਿਅਕਤੀ ਵੀ ਸਵਾਰ ਸੀ। ਐਡੀਸ਼ਨਰ ਡਿਪਟੀ ਕਮਿਸ਼ਨਰ (ਵੈਸਟ) ਪ੍ਰਸ਼ਾਂਤ ਗੌਤਮ ਨੇ ਕਿਹਾ ਕਿ ਉਨ੍ਹਾਂ ਨੇ ਕਥਿਤ ਤੌਰ ਉੱਤੇ ਨਿਹਾਲ ਵਿਹਾਰ ਇਲਾਕੇ ਵਿਚ ਸੁਨਸਾਨ ਥਾਂ ਉੱਤੇ ਕਾਰ ਰੋਕ ਕੇ ਮਹਿਲਾ ਨਾਲ ਸਮੂਹਿਕ ਜਬਰ ਜ਼ਨਾਹ ਕੀਤਾ।

Also Read: ਅਚਾਨਕ ਹਵਾ ‘ਚ ਜਹਾਜ਼ ‘ਤੇ ਡਿੱਗੀ ਬਰਫ ਦੀ ਸਿੱਲੀ, ਵਾਲ-ਵਾਲ ਬਚੇ ਮੁਸਾਫਰ

ਗੌਤਮ ਨੇ ਦੱਸਿਆ ਕਿ ਦੋਵਾਂ ਦੋਸ਼ੀਆਂ ਦੇ ਖਿਲਾਫ ਆਈਪੀਸੀ ਦੀ ਧਾਰਾ 376D (ਸਮੂਹਿਕ ਜਬਰ ਜ਼ਨਾਹ) ਤੇ 342 (ਨਾਜਾਇਜ਼ ਸਬੰਧ ਬਣਾਉਣਾ) ਦੇ ਤਹਿਤ ਕੇਸ ਦਰਜ ਕੀਤਾ ਹੈ। ਕਾਰ ਨੂੰ ਵੀ ਜ਼ਬਤ ਕਰ ਲਿਆ ਗਿਆ ਹੈ। ਪੁਲਿਸ ਅਧਿਕਾਰੀ ਨੇ ਇਹ ਵੀ ਕਿਹਾ ਕਿ ਪੁਲਿਸ ਦੇ ਅਧਿਕਾਰ ਖੇਤਰ ਨੂੰ ਲੈ ਕੇ ਕੁਝ ਕੰਨਫਿਊਜ਼ਨ ਹੈ, ਕਿਉਂਕਿ ਕਾਰ ਨੂੰ ਕਈ ਇਲਾਕਿਆਂ ਵਿਚ ਲਿਜਾਇਆ ਗਿਆ ਸੀ। ਹਾਲਾਂਕਿ ਇਸ ਨੂੰ ਜਲਦ ਹੀ ਦੂਰ ਕਰ ਲਿਆ ਜਾਵੇਗਾ।

Leave a Reply

Your email address will not be published. Required fields are marked *