ਬੱਕਰੀ ਨੇ ਦਿੱਤਾ ਇਨਸਾਨੀ ਬੱਚੇ ਨੂੰ ਜਨਮ, ਵੇਖਣ ਵਾਲਿਆਂ ਦੀ ਲੱਗੀ ਭੀੜ

ਕਛਾਰ: ਇਹ ਹੈਰਾਨ ਕਰਨ ਵਾਲੀ ਘਟਨਾ ਅਸਮ (Assam) ਦੇ ਕਛਾਰ ਜ਼ਿਲੇ ਦੀ ਧੌਲਾਈ ਵਿਧਾਨ ਸਭਾ (Dhaulai Vidhan Sabha) ਇਲਾਕੇ ਦੇ ਗੰਗਾ ਨਗਰ (Ganga Nagar) ਪਿੰਡ…

ਕਛਾਰ: ਇਹ ਹੈਰਾਨ ਕਰਨ ਵਾਲੀ ਘਟਨਾ ਅਸਮ (Assam) ਦੇ ਕਛਾਰ ਜ਼ਿਲੇ ਦੀ ਧੌਲਾਈ ਵਿਧਾਨ ਸਭਾ (Dhaulai Vidhan Sabha) ਇਲਾਕੇ ਦੇ ਗੰਗਾ ਨਗਰ (Ganga Nagar) ਪਿੰਡ ਦੀ ਹੈ। ਇਥੇ ਇਕ ਪਾਲਤੂ ਬਕਰੀ (Pet goat) ਨੇ ਇਨਸਾਨ ਵਰਗੇ ਦਿਖਣ ਵਾਲੇ ਬੱਚੇ ਨੂੰ ਜਨਮ ਦਿੱਤਾ ਸੀ। ਇਸ ਬੱਚੇ ਦੇ ਦੋ ਪੈਰਾਂ ਅਤੇ ਕੰਨਾਂ ਤੋਂ ਇਲਾਾਵ ਬਾਕੀ ਪੂਰਾ ਸਰੀਰ ਇਨਸਾਨੀ ਬੱਚਿਆਂ (Human children) ਵਾਂਗ ਸੀ। ਹਾਲਾਂਕਿ ਬੱਚੇ ਨੇ ਜਨਮ ਦੇ ਅੱਧੇ ਘੰਟੇ ਮਗਰੋਂ ਹੀ ਦਮ ਤੋੜ ਦਿੱਤਾ। ਪਸ਼ੂਪਾਲਕ ਨੇ ਦੱਸਿਆ ਕਿ ਸੋਮਵਾਰ ਨੂੰ ਉਨ੍ਹਾਂ ਦੀ ਬੱਕਰੀ ਨੇ ਇਨਸਾਨੀ ਸਰੀਰ (The human body) ਵਰਗੇ ਬੱਚੇ ਨੂੰ ਜਨਮ ਦਿੱਤਾ ਤਾਂ ਉਹ ਇਸ ਨੂੰ ਦੇਖ ਕੇ ਹੈਰਾਨ ਹੋ ਗਏ। Also Read : ਲੇਹ ਤੋਂ ਲੈ ਕੇ ਦਿੱਲੀ ਤੱਕ ਚੱਲ ਰਹੀ ਸੀਤ ਲਹਿਰ, ਅਜੇ ਹੋਰ ਵਧੇਗਾ ਠੰਢ ਦਾ ਕਹਿਰ

ਪੂਰਾ ਚਿਹਰਾ ਕਿਸੇ ਬੱਚੇ ਵਰਗਾ ਹੀ ਸੀ ਅਤੇ ਬੱਚੇ ਦੀ ਪੂਛ ਵੀ ਨਹੀਂ ਸੀ। ਖਬਰ ਫੈਲਦੇ ਹੀ ਪਿੰਡ ਦੇ ਲੋਕ ਇਸ ਨੂੰ ਦੇਖਣ ਲਈ ਇਕੱਠੇ ਹੋ ਗਏ ਸਨ। ਇਹ ਘਟਨਾ ਹੁਣ ਪੂਰੇ ਇਲਾਕੇ ਵਿਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਤਸਵੀਰਾਂ ਵਿਚ ਦੇਖਿਆ ਜਾ ਸਕਦਾ ਹੈ ਕਿ ਬਕਰੀ ਨੇ ਜਿਸ ਬੱਚੇ ਨੂੰ ਜਨਮ ਦਿੱਤਾ ਹੈ ਉਹ ਪੂਰੀ ਤਰ੍ਹਾਂ ਵਿਕਸਿਤ ਨਹੀਂ ਹੋਇਆ ਸੀ। ਪਿੰਡ ਵਾਲਿਆਂ ਨੇ ਤਾਂ ਇਹ ਤੱਕ ਮੰਨ ਲਿਆ ਕਿ ਬਕਰੀ ਵਲੋਂ ਜਨਮ ਦਿੱਤੇ ਗਏ ਬੱਚਾ ਕੋਈ ਹੋਰ ਨਹੀਂ ਸਗੋਂ ਉਨ੍ਹਾਂ ਦਾ ਕੋਈ ਪੂਰਵਜ ਹੈ। ਪਰ ਤ੍ਰਾਸਦੀ ਇਹ ਰਹੀ ਕਿ ਇਹ ਬੱਚਾ ਜ਼ਿਆਦਾ ਦੇਰ ਤੱਕ ਜੀਵਤ ਨਹੀਂ ਰਿਹਾ। ਇਸ ਤੋਂ ਬਾਅਦ ਪਿੰਡ ਵਾਲਿਆਂ ਨੇ ਰਸਮੀ ਰੀਤੀ-ਰਿਵਾਜਾਂ ਮੁਤਾਬਕ ਉਸ ਨੂੰ ਦਫਨਾ ਦਿੱਤਾ।

Leave a Reply

Your email address will not be published. Required fields are marked *