‘ਬਸਪਨ ਕਾ ਪਿਆਰ’ ਨਾਲ ਫੇਮਸ ਹੋਏ ਸਹਿਦੇਵ ਦਾ ਹੋਇਆ ਐਕਸੀਡੈਂਟ, ਹਸਪਤਾਲ ‘ਚ ਦਾਖਲ 

ਸੁਕਮਾ : ਬਸਪਨ ਕਾ ਪਿਆਰ ਗਾਣੇ ਨਾਲ ਫੇਮਸ ਹੋਏ ਸਹਿਦੇਵ ਦਿਰਦੋ (Sahedev Dirdo) ਦਾ ਐਕਸੀਡੈਂਟ (Accident) ਹੋ ਗਿਆ ਹੈ, ਜਿਸ ਕਾਰਣ ਉਹ ਜ਼ਖਮੀ ਹੋ ਗਿਆ…

ਸੁਕਮਾ : ਬਸਪਨ ਕਾ ਪਿਆਰ ਗਾਣੇ ਨਾਲ ਫੇਮਸ ਹੋਏ ਸਹਿਦੇਵ ਦਿਰਦੋ (Sahedev Dirdo) ਦਾ ਐਕਸੀਡੈਂਟ (Accident) ਹੋ ਗਿਆ ਹੈ, ਜਿਸ ਕਾਰਣ ਉਹ ਜ਼ਖਮੀ ਹੋ ਗਿਆ ਹੈ। ਸੁਕਮਾ ਦੇ ਹਸਪਤਾਲ (Hospital) ਵਿਚ ਸਹਿਦੇਵ ਨੂੰ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ (Treatment) ਚੱਲ ਰਿਹਾ ਹੈ। ਸਹਿਦੇਵ ਛੱਤੀਸਗੜ (Sahedev Chhattisgarh) ਦੇ ਰਹਿਣ ਵਾਲੇ ਹਨ। ਪੈਨਡੈਮਿਕ ਦੌਰਾਨ ਜਦੋਂ ਕਈ ਲੋਕ ਘਰ ਬੈਠੇ ਵੀਡੀਓਜ਼ (Videos) ਅਤੇ ਰੀਲਸ ਬਣਾ ਰਹੇ ਸਨ। ਉਦੋਂ ਸਹਿਦੇਵ ਦਾ ਗਾਣਾ ਬਸਪਨ ਕਾ ਪਿਆਰ ਵੀ ਕਾਫੀ ਫੇਮਸ ਹੋਇਆ ਸੀ। ਸੋਸ਼ਲ ਮੀਡੀਆ (Social Media) ਨੇ ਉਸ ਨੂੰ ਰਾਤੋ-ਰਾਤ ਸਟਾਰ ਬਣਾ ਦਿੱਤਾ। ਬੱਚੇ ਦੀ ਵੀਡੀਓ ਇੰਨੀ ਵਾਇਰਲ ਹੋਈ ਕਿ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਆਪਣੇ ਸਾਹਮਣੇ ਸਹਿਦੇਵ ਤੋਂ ਇਸ ਗਾਣੇ ਨੂੰ ਗਾਉਣ ਦੀ ਗੁਜ਼ਾਰਿਸ਼ ਕੀਤੀ। Also Read : ਮਹਿੰਗੇ ਪੈਟਰੋਲ ਤੋਂ ਮਿਲੇਗਾ ਛੁਟਕਾਰਾ, ਸਰਕਾਰ ਨੇ ਵਾਹਨ ਕੰਪਨੀਆਂ ਨੂੰ ਜਾਰੀ ਕੀਤੀ ਐਡਵਾਇਜ਼ਰੀ 

ਸਹਿਦੇਵ ਦੇ ਸਕੂਲ ਟੀਚਰ ਨੇ 2019 ਵਿਚ ਉਨ੍ਹਾਂ ਦੀ ਇਕ ਵੀਡੀਓ ਰਿਕਾਰਡ ਕੀਤੀ ਸੀ। ਸਹਿਦੇਵ ਆਪਣੀ ਕਲਾਸ ਅੰਦਰ ਸਕੂਲ ਯੂਨੀਫਾਰਮ ਵਿਚ ਬਚਪਨ ਕਾ ਪਿਆਰ ਗਾਉਣ ਨੂੰ ਲੜਖੜਾਉਂਦੀ ਪਰ ਬੁਲੰਦ ਆਵਾਜ਼ ਵਿਚ ਬਸਪਨ ਕਾ ਪਿਆਰ ਲਿਰਿਕਸ ਦੇ ਨਾਲ ਗਾਉਂਦਾ ਹੈ। ਟੀ.ਵੀ. ਦੇ ਕਈ ਸਟਾਰਸ ਇਸ ‘ਤੇ ਰੀਲਸ ਬਣਾ ਚੁੱਕੇ ਹਨ। ਰੈਪਰ ਬਾਦਸ਼ਾਹ ਨੇ ਵੀ ਇਸ ਗਾਣੇ ਦਾ ਰੀਮਿਕਸ ਵਰਜਨ ਸਹਿਦੇਵ ਨਾਲ ਤਿਆਰ ਕੀਤਾ। ਬਾਲੀਵੁੱਡ ਸਿੰਗਰ-ਰੈਪਰ ਬਾਦਸ਼ਾਹ ਨਾਲ ਮੁਲਾਕਾਤ ਤੋਂ ਬਾਅਦ ਜਦੋਂ ਸੁਕਮਾ ਵਾਪਸ ਪਰਤੇ ਤਾਂ ਲੋਕਾਂ ਦੀ ਭੀੜ ਉਸ ਦੇ ਸਵਾਗਤ ਲਈ ਇਕੱਟੇ ਹੋਏ। ਆਪਣੀ ਗਾਇਕੀ ਨਾਲ ਰਾਤੋ-ਰਾਤ ਸੋਸ਼ਲ ਮੀਡੀਆ ‘ਤੇ ਟ੍ਰੈਂਡ ਹੋਣ ਵਾਲੇ ਸਹਿਦੇਵ ਨੇ ਬਾਦਸ਼ਾਹ ਤੱਕ ਨੂੰ ਆਪਣਾ ਮੁਰੀਦ ਬਣਾ ਲਿਆ। ਸਹਿਦੇਵ ਨੇ ਉਨ੍ਹਾਂਦੇ ਬੁਲਾਵੇ ‘ਤੇ ਦਿੱਲੀ ਜਾ ਕੇ ਉਨ੍ਹਾਂ ਨਾਲ ਮੁਲਾਕਾਤ ਵੀ ਕੀਤੀ। ਰਾਏਪੁਰ ਆਉਣ ‘ਤੇ ਸੂਬੇ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਅਤੇ ਆਬਕਾਰੀ ਮੰਤਰੀ ਕਵਾਸੀ ਲਕਮਾ ਨੇ ਉਨ੍ਹਾਂ ਦਾ ਸਵਾਗਤ ਕੀਤਾ। ਜ਼ਿਲਾ ਪ੍ਰਸ਼ਾਸਨ ਵੀ ਬੱਚੇ ਦੇ ਸਵਾਗਤ ਲਈ ਉਮੜ ਪਿਆ। 

Leave a Reply

Your email address will not be published. Required fields are marked *