ਸੁਖਬੀਰ ਬਾਦਲ ਪਹੁੰਚੇ ਲੁਧਿਆਣਾ ਬਲਾਸਟ ਦੇ ਜ਼ਖਮੀਆਂ ਦਾ ਹਾਲ ਜਾਨਣ

ਲੁਧਿਆਣਾ : ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (President Sukhbir Singh Badal) ਲੁਧਿਆਣਾ ਦੇ ਡੀ.ਐੱਮ.ਸੀ. (DMC of Ludhiana) ਪਹੁੰਚੇ, ਜਿੱਥੇ…

ਲੁਧਿਆਣਾ : ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (President Sukhbir Singh Badal) ਲੁਧਿਆਣਾ ਦੇ ਡੀ.ਐੱਮ.ਸੀ. (DMC of Ludhiana) ਪਹੁੰਚੇ, ਜਿੱਥੇ ਉਨ੍ਹਾਂ ਵਲੋਂ ਬੰਬ ਧਮਾਕੇ (Bomb blast) ਦੇ ਜ਼ਖ਼ਮੀਆਂ ਦਾ ਹਾਲ-ਚਾਲ ਜਾਣਿਆ ਗਿਆ। ਸੁਖਬੀਰ ਬਾਦਲ (Sukhbir badal) ਨੇ ਹਮਲੇ ਦੀ ਸਖ਼ਤ ਸ਼ਬਦਾਂ ਵਿਚ ਨਿੰਦਿਆ ਕੀਤੀ ਅਤੇ ਉਨ੍ਹਾਂ ਨੇ ਪੰਜਾਬ ਸਰਕਾਰ (Punjab Government) ਨੂੰ ਇਸ ਮਾਮਲੇ ਵਿਚ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਦਿੱਤੇ ਜਾਣ ਦੀ ਮੰਗ ਕੀਤੀ ਹੈ। Also Read : ਇੰਨਾ ਸਸਤਾ ਮਿਲ ਰਿਹੈ iPhone 13, ਛੇਤੀ ਕਰੋ ਨਿਕਲ ਨਾ ਜਾਵੇ ਆਫਰ 


ਦੱਸਣਯੋਗ ਹੈ ਕਿ ਇਸ ਧਮਾਕੇ ਵਿਚ ਫਿਦਾਇਨ ਹਮਲੇ ਤੋਂ ਲੈ ਕੇ ਟਿਫਨ ਬੰਬ ਅਤੇ ਅੱਤਵਾਦੀਆਂ ਦਾ ਐਂਗਲ ਸਾਹਮਣੇ ਆ ਚੁੱਕਾ ਹੈ। ਇਹ ਵੀ ਪੰਜਾਬ ਪੁਲਿਸ ਅਤੇ ਕੇਂਦਰ ਦੀ ਜਾਂਚ ਏਜੰਸੀਆਂ ਹੁਣ ਤੱਕ ਜਾਂਚ ਵਿਚ ਮੰਨ ਚੁੱਕੀਆਂ ਹਨ ਕਿ ਧਮਾਕਾ ਬੰਬ ਨੂੰ ਪਲਾਂਟ ਕਰਦੇ ਹੋਏ ਹੀ ਹੋਇਆ ਹੈ। Also Read : ਆਮ ਆਦਮੀ ਪਾਰਟੀ ਵਲੋਂ 18 ਹੋਰ ਉਮੀਦਵਾਰਾਂ ਦਾ ਐਲਾਨ, ਤੀਜੀ ਲਿਸਟ ਕੀਤੀ ਜਾਰੀ

ਜ਼ਿਕਰਯੋਗ ਹੈ ਕਿ ਲੁਧਿਆਣਾ ਕੋਰਟ ਕੰਪਲੈਕਸ ਵਿਚ ਵੀਰਵਾਰ ਦੁਪਹਿਰ ਨੂੰ ਦੂਜੀ ਮੰਜ਼ਿਲ ਦੇ ਬਾਥਰੂਮ ‘ਚ ਧਮਾਕਾ ਹੋਇਆ ਜਿਸ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ। ਘਟਨਾ ਵਿਚ ਮਾਰੇ ਗਏ ਇਕ ਵਿਅਕਤੀ ਨੂੰ ਧਮਾਕੇ ਦਾ ਸ਼ੱਕੀ ਮੰਨਿਆ ਜਾ ਰਿਹਾ ਹੈ। ਉਥੇ ਹੀ 5 ਲੋਕ ਜ਼ਖਮੀ ਹੋਏ ਹਨ ਪਰ ਸਭ ਦੀ ਹਾਲਤ ਖਤਰੇ ਤੋਂ ਬਾਹਰ ਹੈ। ਧਮਾਕੇ ਦੀ ਟਾਈਮਿੰਗ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਪੂਰੀ ਤਰ੍ਹਾਂ ਨਾਲ ਹਰਕਤ ਵਿਚ ਹੈ। ਇਸ ਦੇ ਲਈ ਐੱਨ.ਆਈ.ਏ. ਅਤੇ ਐੱਨ.ਐੱਸ.ਜੀ. ਦੀ ਟੀਮ ਵੀ ਜਾਂਚ ਵਿਚ ਜੁੱਟ ਚੁੱਕੀ ਹੈ।

Leave a Reply

Your email address will not be published. Required fields are marked *