ਚੰਡੀਗੜ੍ਹ : ਡੇਰਾ ਸੱਚਾ ਸੌਦਾ ਸਿਰਸਾ ਮੁਖੀ ਰਾਮ ਰਹੀਮ (Dera Sacha Sauda Sirsa Chief Ram Rahim) ਉਮਰਕੈਦ ਦੀ ਸਜ਼ਾ ਦੇ ਖਿਲਾਫ ਹਾਈਕੋਰਟ (High Court) ਪਹੁੰਚ ਗਏ ਹਨ। ਉਨ੍ਹਾਂ ਨੇ ਪੰਜਾਬ ਹਰਿਆਣਾ ਹਾਈ ਕੋਰਟ (Punjab Haryana High Court) ਤੋਂ ਸਜ਼ਾ ਘੱਟ ਕਰਨ ਦੀ ਅਪੀਲ ਕੀਤੀ ਹੈ। ਰਾਮ ਰਹੀਮ (Ram Rahim) ਨੂੰ ਰਣਜੀਤ ਕਤਲਕਾਂਡ (Ranjit massacre) ਵਿਚ ਸੀ.ਬੀ.ਆਈ. ਕੋਰਟ (The CBI Court) ਨੇ ਉਮਰਕੈਦ (Life imprisonment) ਦੀ ਸਜ਼ਾ ਦਿੱਤੀ ਸੀ। ਜਿਸ ਦੇ ਖਿਲਾਫ ਇਹ ਅਪੀਲ ਦਾਇਰ ਕੀਤੀ ਗਈ ਹੈ। ਹਾਈ ਕੋਰਟ (High Court) ਵਿਚ ਮਾਮਲੇ ਦੀ ਅੱਜ ਦੀ ਸੁਣਵਾਈ ਹੋ ਸਕਦੀ ਹੈ। ਰਾਮ ਰਹੀਮ ਨੂੰ ਅਕਤੂਬਰ ਮਹੀਨੇ ਵਿਚ ਹੀ ਪੰਚਕੂਲਾ ਦੀ ਸੀ.ਬੀ.ਆਈ. ਕੋਰਟ ਨੇ ਉਮਰਕੈਦ ਦੀ ਸਜ਼ਾ ਸੁਣਾਈ ਸੀ। ਰਾਮ ਰਹੀਮ ‘ਤੇ 31 ਲੱਖ ਦਾ ਜੁਰਮਾਨਾ ਵੀ ਲਗਾਇਆ ਗਿਆ ਸੀ। ਰਾਮ ਰਹੀਮ ਦੇ ਨਾਲ ਚਾਰ ਹੋਰ ਮੁਲਜ਼ਮਾਂ ਨੂੰ ਵੀ ਸਜ਼ਾ ਸੁਣਾਈ ਗਈ ਸੀ। Also Read: ਫਿਲਪੀਨਜ਼ ‘ਚ ਭਿਆਨਕ ਰਾਈ ਤੂਫਾਨ ਕਾਰਣ 208 ਲੋਕਾਂ ਦੀ ਮੌਤ

ਕੁਰੂਕਸ਼ੇਤਰ ਦੇ ਰਹਿਣ ਵਾਲੇ ਰਣਜੀਤ ਸਿੰਘ ਡੇਰਾ ਸੱਚਾ ਸੌਦਾ ਦੇ ਮੈਨੇਜਰ ਸਨ। 10 ਜੁਲਾਈ 2002 ਨੂੰ ਰਣਜੀਤ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਦੀ ਪੁਲਿਸ ਜਾਂਚ ਤੋਂ ਅਸੰਤੁਸ਼ਟ ਰਣਜੀਤ ਸਿੰਘ ਦੇ ਪੁੱਤਰ ਜਗਸੀਰ ਸਿੰਘ ਨੇ ਜਨਵਰੀ 2003 ਵਿਚ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕਰ ਦਿੱਤੀ ਸੀ। ਜਿਸ ਵਿਚ ਪੂਰੇ ਮਾਮਲੇ ਦੀ ਸੀ.ਬੀ.ਆਈ. ਜਾਂਚ ਦੀ ਮੰਗ ਕੀਤੀ ਸੀ। ਹਾਈ ਕੋਰਟ ਨੇ ਜਾਂਚ ਸੀ.ਬੀ.ਆੀ. ਨੂੰ ਸੌਂਪ ਦਿੱਤੀ ਹੈ। ਸ਼ੁਰੂ ਵਿਚ ਇਸ ਮਾਮਲੇ ਵਿਚ ਰਾਮ ਰਹੀਮ ਦਾ ਨਾਂ ਨਹੀਂ ਸੀ। 2003 ਵਿਚ ਜਾਂਚ ਸੀ.ਬੀ.ਆਈ. ਨੂੰ ਸੌਂਪਣ ਤੋਂ ਬਾਅਦ 2006 ਵਿਚ ਡਰਾਈਵਰ ਖੱਟਾ ਸਿੰਘ ਦੇ ਬਿਆਨ ਤੋਂ ਬਾਅਦ ਰਾਮ ਰਹੀਮ ਨੂੰ ਇਸ ਵਿਚ ਨਾਮਜ਼ਦ ਕੀਤਾ ਗਿਆ। 2007 ਵਿਚ ਕੋਰਟ ਨੇ ਮੁਲਜ਼ਮਾਂ ‘ਤੇ ਚਾਰਜ ਫ੍ਰੇਮ ਕੀਤੇ ਸਨ, ਜਿਸ ਤੋਂ ਬਾਅਦ ਅਕਤੂਬਰ 2021 ਵਿਚ ਸਜ਼ਾ ਸੁਣਾਈ ਗਈ। Also Read : ਅਸਮ ‘ਚ ਜੰਗਲੀ ਹਾਥੀ ਨੇ ਵਿਅਕਤੀ ਨੂੰ ਪੈਰਾਂ ਹੇਠ ਕੁਚਲਿਆ, ਲੋਕ ਬਣਾਉਂਦੇ ਰਹੇ ਵੀਡੀਓ

ਰਣਜੀਤ ਸਿੰਘ ਡੇਰਾ ਸੱਚਾ ਸੌਦਾ ਦੀ ਮੈਨੇਜਮੈਂਟ ਕਮੇਟੀ ਦੇ ਮੈਂਬਰ ਵੀ ਸਨ। ਉਸੇ ਦੌਰਾਨ ਡੇਰਾ ਮੁਖੀ ਦੇ ਖਿਲਾਫ ਇਕ ਗੁਮਨਾਮ ਚਿੱਠੀ ਬਾਹਰ ਆਈ ਸੀ। ਜਿਸ ਵਿਚ ਦੋਸ਼ ਲਗਾਇਆ ਗਿਆ ਕਿ ਡੇਰੇ ਦੇ ਅੰਦਰ ਡੇਰਾਮੁਖੀ ਵਲੋਂ ਸਾਧਵੀਆਂ ਦਾ ਯੌਨ ਸ਼ੋਸ਼ਣ ਕੀਤਾ ਜਾਂਦਾ ਹੈ। ਉਸ ਵੇਲੇ ਇਹ ਸ਼ੱਕ ਕੀਤਾ ਗਿਆ ਕਿ ਉਹ ਲੈਟਰ ਰਣਜੀਤ ਨੇ ਹੀ ਆਪਣੀ ਭੈਣ ਤੋਂ ਲਿਖਵਾਇਆ ਸੀ, ਜਿਸ ਨੂੰ ਤੁਰੰਤ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਭੇਜਿਆ ਗਿਆ ਸੀ।



