2 ਸਾਲ ਦਾ ਬੱਚਾ ਬਣਿਆ ਚੰਨ ‘ਤੇ ਜ਼ਮੀਨ ਦਾ ਮਾਲਕ, ਜਾਣੋ ਪੂਰਾ ਮਾਮਲਾ

ਮੱਧ ਪ੍ਰਦੇਸ਼ : ਮੱਧ ਪ੍ਰਦੇਸ਼ ਦੇ ਸਤਨਾ ਤੋਂ ਇੱਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਵਿਅਕਤੀ ਨੇ ਚੰਨ ‘ਤੇ ਜ਼ਮੀਨ ਦਾ ਇੱਕ ਟੁਕੜਾ ਖਰੀਦ…

ਮੱਧ ਪ੍ਰਦੇਸ਼ : ਮੱਧ ਪ੍ਰਦੇਸ਼ ਦੇ ਸਤਨਾ ਤੋਂ ਇੱਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਵਿਅਕਤੀ ਨੇ ਚੰਨ ‘ਤੇ ਜ਼ਮੀਨ ਦਾ ਇੱਕ ਟੁਕੜਾ ਖਰੀਦ ਕੇ ਆਪਣੇ ਦੋ ਸਾਲ ਦੇ ਬੇਟੇ ਨੂੰ ਜਨਮ ਦਿਨ ‘ਤੇ ਤੋਹਫ਼ੇ ਵਿੱਚ ਦਿੱਤਾ ਹੈ।  ਭਰਹੂਤਨਗਰ ਦਾ ਰਹਿਣ ਵਾਲਾ ਅਭਿਲਾਸ਼ ਮਿਸ਼ਰਾ (Abhilash Mishra) ਬੈਂਗਲੁਰੂ ਦੀ ਇੱਕ ਕੰਪਨੀ ਵਿੱਚ ਖੇਤਰੀ ਮੈਨੇਜਰ (Regional Manager) ਵਜੋਂ ਕੰਮ ਕਰਦਾ ਹੈ। ਇਕ ਦਿਨ ਉਸ ਨੂੰ ਦਫਤਰ ਵਿਚ ਪਤਾ ਲੱਗਾ ਕਿ ਲੋਕ ਚੰਨ ‘ਤੇ ਜ਼ਮੀਨ ਖਰੀਦ ਰਹੇ ਹਨ ਤਾਂ ਉਸ ਨੇ ਵੀ ਚੰਨ ‘ਤੇ ਜ਼ਮੀਨ ਖਰੀਦਣ ਦਾ ਮਨ ਬਣਾ ਲਿਆ। ਉਸ ਨੇ ਇੰਟਰਨੈੱਟ ‘ਤੇ ਖੋਜ ਕੀਤੀ ਤਾਂ ਪਤਾ ਲੱਗਾ ਕਿ ਅਮਰੀਕਾ ‘ਚ ਇਕ ਅਜਿਹੀ ਕੰਪਨੀ ਹੈ ਜੋ ਚੰਨ ‘ਤੇ ਜ਼ਮੀਨ ਵੇਚਣ ਦਾ ਕੰਮ ਕਰਦੀ ਹੈ।

Also Read : ਭਾਰਤ ਨੇ Agni Prime ਮਿਜ਼ਾਈਲ ਦਾ ਕੀਤਾ ਸਫਲ ਪ੍ਰੀਖਣ

2 ਸਾਲ ਦਾ ਬੱਚਾ ਬਣਿਆ ਚੰਨ ‘ਤੇ ਜ਼ਮੀਨ ਦਾ ਮਾਲਕ 

ਅਮਰੀਕਾ ਦੀ ਲੂਨਾ ਸੁਸਾਇਟੀ ਇੰਟਰਨੈਸ਼ਨਲ (Luna Society International) ਇੱਕ ਫਰਮ ਹੈ ਜੋ ਚੰਦਰਮਾ ‘ਤੇ ਜ਼ਮੀਨ ਵੇਚਣ ਦਾ ਦਾਅਵਾ ਕਰਦੀ ਹੈ। ਈ-ਮੇਲ ਰਾਹੀਂ ਚੰਦਰਮਾ ‘ਤੇ ਜ਼ਮੀਨ ਵੇਚਣ ਵਾਲੀ ਫਰਮ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਨੇ ਦੱਸਿਆ ਕਿ ਚੰਦ ‘ਤੇ 12 ਸਾਈਟਾਂ ਹਨ, ਜਿੱਥੇ ਕੋਈ ਵੀ ਵਿਅਕਤੀ ਆਪਣੀ ਮਰਜ਼ੀ ਨਾਲ ਜ਼ਮੀਨ ਖਰੀਦ ਸਕਦਾ ਹੈ। ਫਰਮ ਦੀ ਵੈੱਬਸਾਈਟ ‘ਤੇ ਚੰਨ ਦੇ ਬਾਰਾਂ ਸਥਾਨ ਦਿਖਾਏ ਗਏ ਸਨ, ਜਿਨ੍ਹਾਂ ਦੀਆਂ ਵੱਖ-ਵੱਖ ਏਕੜਾਂ ਦੇ ਹਿਸਾਬ ਨਾਲ ਕੀਮਤਾਂ ਸਨ।Also Read : ਪਹਾੜੀ ਇਲਾਕਿਆਂ ‘ਚ ਹੋਈ ਬਰਫ਼ਬਾਰੀ ਨੇ ਵਧਾਈ ਠੰਢ, ਮੌਸਮ ਵਿਭਾਗ ਨੇ ਜਾਰੀ ਕੀਤੀ ਚਿਤਾਵਨੀ

ਅਭਿਲਾਸ਼ ਨੇ ਲੂਨਰ ਆਲਪਸ ਵਿੱਚ ਆਪਣੇ 2 ਸਾਲ ਦੇ ਬੇਟੇ ਅਵਿਆਨ ਮਿਸ਼ਰਾ ਦੇ ਨਾਮ ‘ਤੇ ਇੱਕ ਏਕੜ ਜ਼ਮੀਨ ਖਰੀਦਣ ਦਾ ਫੈਸਲਾ ਕੀਤਾ। ਇਸਦੇ ਲਈ ਉਸਨੇ ਕੀਮਤ ਅਦਾ ਕੀਤੀ ਅਤੇ ਇਸਨੂੰ ਇੰਟਰਨੈਸ਼ਨਲ ਲੂਨਰ ਲੈਂਡਜ਼ ਰਜਿਸਟਰੀ ਨਾਮਕ ਫਰਮ ਤੋਂ ਰਜਿਸਟਰਡ ਕਰਵਾਇਆ। ਫਰਮ ਨੇ ਇਸ ਸਬੰਧੀ ਰਜਿਸਟਰੀ, ਸਰਟੀਫਿਕੇਟ ਅਤੇ ਕੁਝ ਦਸਤਾਵੇਜ਼ ਵੀ ਭੇਜੇ ਹਨ। ਅਭਿਲਾਸ਼ ਨੇ ਆਪਣੇ ਬੇਟੇ ਨੂੰ ਜਨਮਦਿਨ ‘ਤੇ ‘ਚੰਨ ‘ਤੇ ਖਰੀਦੀ ਜ਼ਮੀਨ ਦਾ ਟੁਕੜਾ’ ਗਿਫਟ ਕੀਤਾ ਹੈ।

Also Read : ਪੰਜਾਬ ਪੁਲਿਸ ‘ਚ ਵੱਡਾ ਫੇਰਬਦਲ, 77 ਇੰਸਪੈਕਟਰਾਂ ਦੇ ਹੋਏ ਤਬਾਦਲੇ

ਅਭਿਲਾਸ਼ ਨੇ ਇਸ ਬਾਰੇ ਨਾ ਤਾਂ ਆਪਣੀ ਪਤਨੀ ਨੂੰ ਕੁਝ ਦੱਸਿਆ ਅਤੇ ਨਾ ਹੀ ਘਰ ‘ਚ ਆਪਣੇ ਮਾਤਾ-ਪਿਤਾ ਨੂੰ। ਅਭਿਲਾਸ਼ ਨੇ ਕਿਹਾ ਕਿ ਉਹ ਆਪਣੇ ਘਰ ਸਰਪ੍ਰਾਈਜ਼ ਕਰਨਾ ਚਾਹੁੰਦਾ ਸੀ। ਖਾਸ ਗੱਲ ਇਹ ਹੈ ਕਿ ਚੰਦਰਮਾ ‘ਚ ਖਰੀਦੀ ਜ਼ਮੀਨ ਦੇ ਟੁਕੜੇ ਦੀ ਮਲਕੀਅਤ ਵੀ ਬੇਟੇ ਦੇ ਜਨਮ ਦਿਨ ‘ਤੇ 15 ਦਸੰਬਰ ਨੂੰ ਮਿਲੀ ਸੀ। Also Read : ਮਹਿਲਾ ਨੇ Instagram ‘ਤੇ ਲਾਈਵ ਹੋ ਖੁਦਕੁਸ਼ੀ ਦੀ ਕੀਤੀ ਕੋਸ਼ਿਸ਼, ਪੁਲਿਸ ਨੇ ਬਚਾਈ ਜਾਨ

ਪੁੱਤਰ ਨੂੰ ਚੰਨ ‘ਤੇ ਵੀ ਮਿਲੀ ਨਾਗਰਿਕਤਾ

ਪਤਨੀ ਸ਼ਵੇਤਾ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ। ਅਭਿਲਾਸ਼ ਦਾ ਕਹਿਣਾ ਹੈ ਕਿ ਅਸੀਂ ਆਪਣੇ ਚੰਨ ਤੋਂ ਆਪਣੇ ਪੁੱਤਰ ਨੂੰ ਚੰਦਰਮਾ ‘ਤੇ ਜ਼ਮੀਨ ਦਿੱਤੀ ਹੈ। ਇਹ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ। ਇਸ ਜ਼ਮੀਨ ਦੇ ਦਸਤਾਵੇਜ਼ 15 ਦਸੰਬਰ ਨੂੰ ਅਵਿਆਨ ਦੇ ਜਨਮ ਦਿਨ ਤੋਂ ਹੋਂਦ ਵਿੱਚ ਆਏ ਹਨ। ਜ਼ਮੀਨੀ ਅਧਿਕਾਰਾਂ ਦੇ ਨਾਲ-ਨਾਲ ਬੇਟੇ ਨੂੰ ਚੰਨ ‘ਤੇ ਨਾਗਰਿਕਤਾ ਵੀ ਮਿਲ ਗਈ ਹੈ।

 

Leave a Reply

Your email address will not be published. Required fields are marked *