LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਮਹਿਲਾ ਨੇ Instagram 'ਤੇ ਲਾਈਵ ਹੋ ਖੁਦਕੁਸ਼ੀ ਦੀ ਕੀਤੀ ਕੋਸ਼ਿਸ਼, ਪੁਲਿਸ ਨੇ ਬਚਾਈ ਜਾਨ

18 dec suicide

ਨਵੀਂ ਦਿੱਲੀ : ਦਿੱਲੀ 'ਚ ਇਕ 25 ਸਾਲਾ ਔਰਤ ਨੇ ਇੰਸਟਾਗ੍ਰਾਮ 'ਤੇ ਲਾਈਵ ਹੋ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਮੁਸਤੈਦੀ ਦਿਖਾਉਂਦੇ ਹੋਏ 8 ਮਿੰਟਾਂ 'ਚ ਹੀ ਉਸ ਨੂੰ ਬਚਾ ਲਿਆ। ਔਰਤ ਆਪਣੇ ਪਤੀ ਨਾਲ ਉੱਤਰੀ ਦਿੱਲੀ 'ਚ ਰਹਿੰਦੀ ਹੈ। ਪੁਲਿਸ ਦਾ ਕਹਿਣਾ ਹੈ ਕਿ ਉਸਨੇ ਇੰਸਟਾਗ੍ਰਾਮ 'ਤੇ ਲਾਈਵ (Instagram Live)ਹੋ ਕੇ ਆਤਮ ਹੱਤਿਆ ਕਰਨ ਦੀ ਧਮਕੀ ਦਿੱਤੀ ਅਤੇ ਸੈਨੀਟਾਈਜ਼ਰ ਪੀ ਲਿਆ।

Also Read : ਚੰਡੀਗੜ ਦੇ ਸਕੂਲਾਂ ਵਿਚ 20 ਦਸੰਬਰ ਤੋਂ 7 ਜਨਵਰੀ ਤੱਕ ਹੋਈਆਂ ਛੁੱਟੀਆਂ

ਉੱਤਰੀ ਦਿੱਲੀ ਦੇ ਡੀ.ਸੀ.ਪੀ ਸਾਗਰ ਸਿੰਘ ਕਲਸੀ (DCP Sagar Singh Kalsi) ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੂੰ ਰਾਤ 9.55 'ਤੇ ਸਾਈਬਰ ਸੈੱਲ ਤੋਂ ਸੂਚਨਾ ਮਿਲੀ, ਜਦੋਂ ਇਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਅਪਲੋਡ ਕੀਤੀ ਗਈ। ਸਾਈਬਰ ਸੈੱਲ ਨੇ ਪੁਲਿਸ ਟੀਮ ਨੂੰ ਉਹ ਖੇਤਰ ਵੀ ਦੱਸਿਆ ਸੀ ਜਿੱਥੋਂ ਇਹ ਵੀਡੀਓ ਇੰਸਟਾਗ੍ਰਾਮ (Instagram) 'ਤੇ ਅਪਲੋਡ ਕੀਤੀ ਗਈ ਸੀ।

Also Read : ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ ਆਏ 7,145 ਨਵੇਂ ਮਾਮਲੇ, 289 ਲੋਕਾਂ ਦੀ ਹੋਈ ਮੌਤ

ਇਸ ਤੋਂ ਬਾਅਦ ਉਨ੍ਹਾਂ ਦੀ ਟੀਮ ਨੇ ਸਬੰਧਤ ਥਾਣੇ ਦੇ ਐਸ.ਐਚ.ਓ. ਤੁਰੰਤ ਸੰਪਰਕ ਕੀਤਾ। ਐਸ.ਐਚ.ਓ ਐਮ.ਡੀ ਦੀ ਅਗਵਾਈ ਵਿੱਚ ਟੀਮ ਉਸ ਇਲਾਕੇ ਵਿੱਚ ਗਈ ਅਤੇ ਲੜਕੀ ਦਾ ਧਿਆਨ ਭਟਕਾਉਣ ਲਈ ਲਗਾਤਾਰ ਬੁਲਾਇਆ ਗਿਆ। ਪੁਲਿਸ ਨੇ ਤੁਰੰਤ ਉਸਦੇ ਪਤੀ ਅਤੇ ਭਰਾ ਨਾਲ ਸੰਪਰਕ ਕੀਤਾ, ਉਨ੍ਹਾਂ ਨੂੰ ਕਾਉਂਸਲਿੰਗ ਲਈ ਭੇਜ ਦਿੱਤਾ ਗਿਆ ਹੈ।

 

In The Market