ਤਿਰੁਵਨੰਤਪੁਰਮ- ਕੇਰਲ (Kerala) ਦੇ ਅਲਾਪੁੱਝਾ ਵਿਚ ਕੇਮਮੋਥ ਸ਼੍ਰੀ ਸੁਬ੍ਰਮਣਿਅਮ ਵਿਚ ਭਗਵਾਨ ਨੂੰ ਚਾਕਲੇਟ (Chocolate) ਚੜਾਈ ਜਾਂਦੀ ਹੈ। ਇਹ ਪ੍ਰਥਾ ਤਕਰੀਬਨ ਇਕ ਦਹਾਕੇ ਪਹਿਲਾਂ ਸ਼ੁਰੂ ਕੀਤੀ ਗਈ ਸੀ। ਕਿਹਾ ਜਾਂਦਾ ਹੈ ਕਿ ਸਭ ਤੋਂ ਪਹਿਲਾਂ ਇਕ ਛੋਟੇ ਲੜਕੇ ਨੇ ਭਗਵਾਨ ਨੂੰ ਚਾਕਲੇਟ ਚੜਾਈ ਸੀ। ਹੁਣ ਲੋਕ ਫੁੱਲ, ਚੰਦਨ, ਫਲ ਆਦਿ ਦੀ ਥਾਂ ਭਗਵਾਨ ਨੂੰ ਚਾਕਲੇਟ ਚੜਾਉਂਦੇ ਹਨ। ਮੰਦਰ ਵਿਚ ਪ੍ਰਾਰਥਨਾ ਪੂਰੀ ਹੋਣ ਉੱਤੇ ਚਾਕਲੇਟ ਚੜਾਉਣਾ ਇਥੇ ਪ੍ਰਮੁੱਖ ਪ੍ਰਥਾ ਹੈ। ਕੁਝ ਲੋਕ ਆਪਣੇ ਭਾਰ ਦੇ ਬਰਾਬਰ ਵੀ ਚਾਕਲੇਟ ਚੜਾਉਂਦੇ ਹਨ।
Also Read: ਪੈਟਰੋਲ-ਡੀਜ਼ਲ ਦੀਆਂ ਤਾਜ਼ਾਂ ਕੀਮਤਾਂ ਜਾਰੀ, ਦੇਖੋ ਆਪਣੇ ਸ਼ਹਿਰ ਦਾ ਰੇਟ
ਕਈ ਵਾਰ ਹਿੰਦੂ ਧਰਮ ਆਪਣੇ ਇਤਿਹਾਸ ਤੇ ਪਰੰਪਰਾਵਾਂ ਨਾਲ ਜੁੜਿਆ ਹੁੰਦਾ ਹੈ। ਦੱਸਿਆ ਜਾਂਦਾ ਹੈ ਕਿ ਕੇਰਲ ਦੇ ਅਲਾਪੁੱਝਾ ਵਿਚ ਮੰਦਰ ਵਿਚ ਇਕ ਛੋਟੇ ਲੜਕੇ ਨੇ ਚਾਕਲੇਟ ਚੜਾਈ ਤੇ ਮੁੜ ਗਾਇਬ ਹੋ ਗਿਆ। ਗਾਇਬ ਕਿਵੇਂ ਹੋਇਆ ਇਸ ਬਾਰੇ ਅੱਜ ਤੱਕ ਕਿਸੇ ਨੂੰ ਨਹੀਂ ਪਤਾ। ਇਹ ਕਹਾਣੀ ਜੰਗਲ ਵਿਚ ਅੱਗ ਵਾਂਗ ਫੈਲ ਗਈ ਤੇ ਜਲਦੀ ਹੀ ਇਥੇ ਚਾਕਲੇਟ ਚੜਾਉਣ ਦੀ ਪ੍ਰਥਾ ਸ਼ੁਰੂ ਹੋ ਗਈ।
Also Read: ਚੰਡੀਗੜ੍ਹ ਦੀ ਵੱਡੀ ਉਪਲਬਧੀ, ਅਪਰਾਧ ਰੋਕਣ ‘ਚ ਕੇਂਦਰ ਸ਼ਾਸਤ ਪ੍ਰਦੇਸ਼ਾਂ ‘ਚੋਂ ਅੱਵਲ
ਭਗਤਾਂ ਨੂੰ ਵਿਸ਼ਵਾਸ ਹੈ ਕਿ ਚਾਕਲੇਟ ਚੜਾਉਣ ਨਾਲ ਮੰਨਤ ਪੂਰੀ ਹੁੰਦੀ ਹੈ। ਇਥੋਂ ਦੇ ਮੁਰੂਗਨ ਨੂੰ ਹੁਣ ‘ਮੰਚ ਮੁਰੂਗਨ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਮੰਦਰ ਵਿਚ ਕਈ ਰਸਮਾਂ ਕੀਤੀਆਂ ਜਾਂਦੀਆਂ ਹਨ। ਮੰਚ ਪੈਕੇਟ ਵਿਚ ਜਾਂ ਚਾਕਲੇਟ ਦੇ ਰੂਪ ਵਿਚ ਲਿਆਂਦਾ ਜਾਂਦਾ ਹੈ। ਇਸ ਨੂੰ ਲੈ ਕੇ ਇਕ ਸਵਾਲ ਕੀਤਾ ਜਾਂਦਾ ਹੈ ਚਾਕਲੇਟ ਕਿਉਂ ਨਹੀਂ? ਮੈਨੂੰ ਤਾਂ ਪਸੰਦ ਹੈ ਤਾਂ ਭਗਵਾਨ ਨੂੰ ਕਿਉਂ ਨਹੀਂ ਪਸੰਦ ਹੈ? ਇਹ ਮੰਦਰ 300 ਸਾਲ ਪੁਰਾਣਾ ਹੈ। ਇਸ ਪ੍ਰਾਚੀਨ ਮੰਦਰ ਵਿਚ ਦਰਸ਼ਨ ਕਰਨ ਵਾਲਿਆਂ ਦੀ ਭੀੜ ਲੱਗੀ ਰਹਿੰਦੀ ਹੈ।





