ਡੇਰਾ ਬਾਬਾ ਨਾਨਕ- ਅੱਜ ਹਲਕਾ ਡੇਰਾ ਬਾਬਾ ਨਾਨਕ (Dera Baba Nanak) ਵਿਖੇ ਸੁਖਬੀਰ ਸਿੰਘ ਬਾਦਲ (Sukhbir Singh Badal) ਚੋਣ ਪ੍ਰਚਾਰ ਲਈ ਪਹੁੰਚੇ। ਉਨ੍ਹਾਂ ਨੇ ਰੈਲੀ (Rally) ਨੂੰ ਸੰਬੋਧਨ ਕਰਦਿਆਂ ਸੁੱਖੀ ਰੰਧਾਵਾ ਉੱਤੇ ਵੱਡਾ ਹਮਲਾ ਬੋਲਿਆ ਤੇ ਹਲਕੇ ਨੂੰ ਜ਼ੁਲਮਾਂ ਤੋਂ ਮੁਕਤ ਕਰਵਾਉਣ ਦੀ ਵੀ ਗੱਲ ਆਖੀ।
Also Read: ‘Facebook’ ਨੇ ਲਾਂਚ ਕੀਤਾ ਕਮਾਲ ਦਾ ਫੀਚਰ, ਹੁਣ ਆਸਾਨੀ ਨਾਲ ਵੰਡ ਸਕੋਗੇ ਖਰਚੇ
ਰੈਲੀ ਨੂੰ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਸ ਹਲਕੇ ਵਿਚ ਜਿਹੀ ਬਦਮਾਸ਼ੀ ਮੌਜੂਦਾ ਸਰਕਾਰ ਵਲੋਂ ਕਰਵਾਈ ਗਈ ਉਹ ਹੋਰ ਕਿਤੇ ਨਹੀਂ ਦੇਖੀ। ਕਿੰਨੇ ਹੀ ਕਤਲ ਕਰਵਾਏ ਗਏ। ਪਰਿਵਾਰ ਉਜਾੜ ਦਿੱਤੇ ਗਏ। ਪੁਲਿਸ ਨੂੰ ਆਪਣੀ ਫੌਜ ਵਾਂਗ ਵਰਤਿਆ ਗਿਆ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੀਆਂ ਬੇਇਨਸਾਫੀਆਂ ਦਾ ਇਨਸਾਫ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਾਰੇ ਕਾਂਗਰਸੀ ਵਰਕਰ ਤੇ ਸਰਪੰਚ ਲੋਕਾਂ ਨੂੰ ਲੁੱਟਣ ਵਿਚ ਲੱਗੇ ਹੋਏ ਹਨ। ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਉਣ ਉੱਤੇ ਅਜਿਹੇ ਸਾਰੇ ਲੁਟੇਰਿਆਂ ਉੱਤੇ ਕਾਰਵਾਈ ਕੀਤੀ ਜਾਵੇਗੀ। ਪੁਲਿਸ ਮੁਲਾਜ਼ਮ, ਜਿਹੜੇ ਲੋਕਾਂ ਉੱਤੇ ਤਸ਼ੱਦਦ ਕਰ ਰਹੇ ਹਨ ਉਨ੍ਹਾਂ ਨੂੰ ਸਸਪੈਂਡ ਨਹੀਂ ਸਿੱਧਾ ਨੌਕਰੀਓਂ ਕੱਢਿਆ ਜਾਵੇਗਾ।
Also Read: ਹੁਣ ਦੱਖਣੀ ਸੂਡਾਨ ’ਚ ਰਹੱਸਮਈ ਬੀਮਾਰੀ ਕਾਰਨ 100 ਲੋਕਾਂ ਦੀ ਮੌਤ, ਵਧੀ WHO ਦੀ ਚਿੰਤਾ
ਇਸ ਦੌਰਾਨ ਸੁਖਬੀਰ ਬਾਦਲ ਨੇ ਲੋਕਾਂ ਦਾ ਸਾਥ ਮੰਗਦਿਆਂ ਕਿਹਾ ਕਿ ਜਿਵੇਂ ਕਿਸੇ ਉੱਤੇ ਤਸ਼ੱਦਦ ਕਰਨਾ ਪਾਪ ਹੈ ਉਵੇਂ ਹੀ ਕਿਸੇ ਦਾ ਜ਼ੁਲਮ ਸਹਿਣਾ ਵੀ ਪਾਪ ਹੈ। ਇਸ ਹਲਕੇ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਾਥ ਦਿਓ ਤਾਂ ਕਿ ਸੁੱਖੀ ਰੰਧਾਵਾ ਨੂੰ ਹਰਾਇਆ ਜਾ ਸਕੇ।
Also Read: ਘਰ ਵਾਪਸੀ ਤੋਂ ਪਹਿਲਾਂ ਬੋਲੇ ਰਾਕੇਸ਼ ਟਿਕੈਤ, ਅਜੈ ਮਿਸ਼ਰਾ ਦੀ ਬਰਖਾਸਤੀ ਦੀ ਕੀਤੀ ਮੰਗ


