ਪੰਜਾਬ ਸਣੇ ਉੱਤਰ-ਭਾਰਤ ‘ਚ ਵਧੇਗਾ ਠੰਢ ਦਾ ਕਹਿਰ,ਕਈ ਇਲਾਕਿਆਂ ‘ਚ ਭਾਰੀ ਮੀਂਹ ਦੀ ਚਿਤਾਵਨੀ

ਨਵੀਂ ਦਿੱਲੀ : ਰਾਸ਼ਟਰੀ ਰਾਜਧਾਨੀ ਦਿੱਲੀ ਸਮੇਤ ਉੱਤਰੀ ਭਾਰਤ ‘ਚ ਤਾਪਮਾਨ ਲਗਾਤਾਰ ਡਿੱਗਣ ਕਾਰਨ ਠੰਢ ਦਾ ਕਹਿਰ ਵਧਦਾ ਜਾ ਰਿਹਾ ਹੈ। ਦਿੱਲੀ ਐਨਸੀਆਰ (NCR) ਦੇ…

ਨਵੀਂ ਦਿੱਲੀ : ਰਾਸ਼ਟਰੀ ਰਾਜਧਾਨੀ ਦਿੱਲੀ ਸਮੇਤ ਉੱਤਰੀ ਭਾਰਤ ‘ਚ ਤਾਪਮਾਨ ਲਗਾਤਾਰ ਡਿੱਗਣ ਕਾਰਨ ਠੰਢ ਦਾ ਕਹਿਰ ਵਧਦਾ ਜਾ ਰਿਹਾ ਹੈ। ਦਿੱਲੀ ਐਨਸੀਆਰ (NCR) ਦੇ ਕੁਝ ਇਲਾਕਿਆਂ ਵਿੱਚ ਵੀ ਧੁੰਦ ਦਾ ਅਸਰ ਦੇਖਿਆ ਗਿਆ ਹੈ। ਆਉਣ ਵਾਲੇ ਦਿਨਾਂ ਵਿੱਚ ਉੱਤਰੀ ਪਹਾੜਾਂ ਵਿੱਚ ਹੋਰ ਠੰਢ ਵਧਣ ਦੀ ਸੰਭਾਵਨਾ ਹੈ।ਦੂਜੇ ਪਾਸੇ ਉੱਤਰੀ ਭਾਰਤ ਦੇ ਕੁਝ ਹਿੱਸਿਆਂ ਵਿੱਚ ਮੀਂਹ ਨੇ ਤਬਾਹੀ ਮਚਾ ਦਿੱਤੀ ਹੈ। ਭਾਰਤੀ ਮੌਸਮ ਵਿਭਾਗ (IMD) ਨੇ ਕੁਝ ਇਲਾਕਿਆਂ ‘ਚ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਹੈ।

Also Read : ਸੜਕਾਂ ‘ਤੇ ਸਫਰ ਕਰਨਾ ਹੁਣ ਹੋਵੇਗਾ ਮਹਿੰਗਾ, ਜਾਣੋਂ ਟੋਲ ਪਲਾਜ਼ਿਆਂ ਦੇ ਨਵੇਂ ਰੇਟ

ਜੰਮੂ-ਕਸ਼ਮੀਰ ਤੇ ਲੱਦਾਖ ‘ਚ ਕੜਾਕੇ ਦੀ ਠੰਡ ਪੈ ਗਈ ਹੈ।ਸਭ ਤੋਂ ਠੰਡੇ ਦਿਨਾਂ ਤੋਂ ਪਹਿਲਾਂ ਸ਼੍ਰੀਨਗਰ ਨੇ ਸ਼ਨੀਵਾਰ ਨੂੰ ਸੀਜ਼ਨ ਦੀ ਸਭ ਤੋਂ ਠੰਡੀ ਰਾਤ ਦਰਜ ਕੀਤੀ, ਜਿੱਥੇ ਪਾਰਾ ਜ਼ੀਰੋ ਤੋਂ ਹੇਠਾਂ 3.6 ਡਿਗਰੀ ਸੈਲਸੀਅਸ ਤਕ ਡਿੱਗ ਗਿਆ, ਜਦੋਂ ਕਿ ਦ੍ਰਾਸ ਵਿਚ ਘੱਟ ਤੋਂ ਘੱਟ 18 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਲੱਦਾਖ (Ladakh) ਖੇਤਰ ਵਿਚ ਜ਼ਿਆਦਾਤਰ ਜਲ ਸਰੋਤ ਜੰਮ ਗਏ ਹਨ ਜੋ ਕਿ ਸ਼ੀਤ ਲਹਿਰ ਦੀਆਂ ਸਥਿਤੀਆਂ ਦਾ ਸਾਹਮਣਾ ਕਰ ਰਿਹਾ ਹੈ। ਲੱਦਾਖ ਦੇ ਲੇਹ ‘ਚ ਘੱਟੋ-ਘੱਟ ਤਾਪਮਾਨ ਸਿਫਰ 14.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਜਦਕਿ ਕਾਰਗਿਲ ਵਿੱਚ ਘੱਟੋ-ਘੱਟ ਤਾਪਮਾਨ ਜ਼ੀਰੋ ਤੋਂ 10.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

Also Read : SBI ’ਚ ਨਿਕਲੀ 1226 ਅਹੁਦਿਆਂ ’ਤੇ ਭਰਤੀ, ਇਸ ਵੈੱਬਸਾਈਟ ਰਾਹੀਂ ਕਰੋ ਅਪਲਾਈ

IMD ਮੁਤਾਬਕ ਅਗਲੇ ਪੰਜ ਦਿਨਾਂ ‘ਚ ਚੇਨਈ ‘ਚ ਮੀਂਹ ਪੈਣ ਦੀ ਸੰਭਾਵਨਾ  

ਬੱਦਲਾਂ ਦੇ ਗੜਕਣ ਨਾਲ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। IMD ਨੇ ਕਿਹਾ ਕਿ ਉੱਤਰ-ਪੂਰਬੀ ਮਾਨਸੂਨ ਸੀਜ਼ਨ ਅਚਾਨਕ ਖ਼ਤਮ ਹੋਣ ਦੀ ਸੰਭਾਵਨਾ ਹੈ, ਜਦੋਂ ਕਿ ਮਾਨਸੂਨ ਇਸ ਸਮੇਂ ਕਮਜ਼ੋਰ ਹੈ। ਇਸ ਮਹੀਨੇ ਦੇ ਅੰਤ ਵਿੱਚ ਵਧੇਰੇ ਖੁਸ਼ਕ ਦਿਨਾਂ ਦੀ ਭਵਿੱਖਬਾਣੀ ਕੀਤੀ ਗਈ ਹੈ, ਘੱਟ ਮੀਂਹ ਦੀ ਸੰਭਾਵਨਾ ਹੈ।

Also Read : ਜੇਕਰ ਤੁਸੀ ਵੀ Work From Home ਕਰਦੇ ਹੋਏ ਹੁੰਦੇ ਹੋ ਜ਼ਖਮੀ, ਤਾਂ ਕਰ ਸਕਦੇ ਹੋ ਇੰਸ਼ੋਰੈਂਸ ਕਲੇਮ

ਇੱਕ ਮੌਸਮ ਵਿਗਿਆਨੀ ਨੇ ਕਿਹਾ, ‘ਸ਼ਹਿਰ ਵਿੱਚ ਅਗਲੇ ਪੰਜ ਦਿਨਾਂ ਤੱਕ ਹਲਕੀ ਬਾਰਿਸ਼ ਹੋ ਸਕਦੀ ਹੈ, ਜਿਸ ਤੋਂ ਬਾਅਦ ਉੱਤਰ-ਪੂਰਬੀ ਮਾਨਸੂਨ ਦੀ ਤੀਬਰਤਾ ਕਮਜ਼ੋਰ ਹੋ ਜਾਵੇਗੀ। ਅਗਲੇ 48 ਘੰਟਿਆਂ ਲਈ, IMD ਨੇ ਭਵਿੱਖਬਾਣੀ ਕੀਤੀ ਹੈ ਕਿ ਚੇਨਈ ਅਤੇ ਉਪਨਗਰਾਂ ਦੇ ਖੇਤਰਾਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ।ਨਾਲ ਹੀ, ਅਸਮਾਨ ਵਿੱਚ ਆਮਤੌਰ ‘ਤੇ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ। ਤਾਪਮਾਨ 32°C ਅਤੇ 25°C ਦੇ ਵਿਚਕਾਰ ਹੋ ਸਕਦਾ ਹੈ। ਸੈਟੇਲਾਈਟਾਂ ਤੋਂ ਪ੍ਰਾਪਤ ਅਪਡੇਟਾਂ ਦੇ ਅਨੁਸਾਰ, ਸ਼ਹਿਰ ਵਿੱਚ ਹਲਕੀ ਬਾਰਿਸ਼ ਅਤੇ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ।

Leave a Reply

Your email address will not be published. Required fields are marked *