ਚੰਡੀਗੜ੍ਹ: ਬੇਅਦਬੀ ਮਾਮਲੇ (Indecency cases) ਵਿਚ ਪੰਜਾਬ ਪੁਲਿਸ (Punjab Police) ਦੀ ਵਿਸ਼ੇਸ਼ ਜਾਂਚ ਟੀਮ (SIT) ਅੱਜ 10 ਦਸੰਬਰ ਨੂੰ ਫਿਰ ਤੋਂ ਸਿਰਸਾ ਸਥਿਤ ਡੇਰਾ ਸੱਚਾ ਸੌਦਾ (Dera Sirsa) ਵਿਖੇ ਜਾਵੇਗੀ ਅਤੇ ਡੇਰੇ ਦੀ ਚੇਅਰਪਰਸਨ ਵਿਪਾਸਨਾ ਇੰਸਾਂ ਤੇ ਵਾਈ ਚੇਅਰਮੈਨ ਡਾ. ਪੀ ਆਰ ਨੈਨ ਤੋਂ ਪੁੱਛ ਗਿੱਛ ਕਰੇਗੀ।
Also Read: ‘Boss’ ਤੋਂ ਨਾਰਾਜ਼ ਮਹਿਲਾ ਕਰਮਚਾਰੀ ਦਾ ਖੌਫਨਾਕ ਕਦਮ! ਕਰ ਦਿੱਤਾ ਕਰੋੜਾਂ ਦਾ ਨੁਕਸਾਨ
ਇਸ ਤੋਂ ਪਹਿਲਾਂ ਵੀ ਐੱਸ ਆਈ ਟੀ ਡੇਰੇ ਜਾ ਚੁੱਕੀ ਹੈ ਪਰ ਵਿਪਾਸਨਾ ਤੇ ਡਾ. ਨੈਨ ਉਸਨੂੰ ਨਹੀਂ ਮਿਲੇ ਸਨ ਜਦੋਂ ਕਿ ਐਸ ਆਈ ਟੀ ਨੇ ਦੋ ਵਾਰ 26 ਨਵੰਬਰ ਅਤੇ 3 ਦਸੰਬਰ ਲਈ ਉਨ੍ਹਾਂ ਨੂੰ ਪੇਸ਼ ਹੋਣ ਲਈ ਸੰਮਨ ਭੇਜੇ ਸਨ ਜਿਸ ‘ਤੇ ਉਹ ਆਏ ਨਹੀਂ ਸਨ। ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਜਿਸ ਤੋਂ ਐੱਸ ਆਈ ਟੀ ਨੇ ਰੋਹਤਕ ਦੀ ਸੁਨਾਰੀਆ ਜੇਲ੍ਹ ਵਿਚ ਜਾ ਕੇ ਪੁੱਛ ਗਿੱਛ ਕੀਤੀ ਹੈ ਨੇ ਬੇਅਦਬੀ ਮਾਮਲੇ ਵਿਚ ਆਪਣੀ ਸ਼ਮੂਲੀਅਤ ਤੋਂ ਇਨਕਾਰ ਕੀਤਾ ਹੈ ਜਿਸ ਕਾਰਨ ਹੁਣ ਐੱਸਆਈਟੀ ਵਿਪਾਸਨਾ ਤੇ ਡਾ. ਨੈਨ ਤੋਂ ਪੁੱਛ ਗਿੱਛ ਕਰਨਾ ਚਾਹੁੰਦੀ ਹੈ।
Also Read: ਟਵਿੱਟਰ ਨੇ ਐਡ ਕੀਤਾ ਨਵਾਂ ਫੀਚਰ, ਫੋਟੋ ਤੇ ਵੀਡੀਓ ਨਾਲ ਚਿਤਾਵਨੀ ਵੀ ਜਾਰੀ ਕਰ ਸਕਣਗੇ ਯੂਜ਼ਰ




