ਕੱਚੇ ਤੇਲ ਦੀਆਂ ਕੀਮਤਾਂ ‘ਚ ਹੋਇਆ ਵਾਧਾ, ਜਾਣੋਂ ਪੈਟਰੋਲ-ਡੀਜ਼ਲ ਦੀਆਂ ਤਾਜ਼ਾ ਕੀਮਤਾਂ 

ਨਵੀਂ ਦਿੱਲੀ : ਦੇਸ਼ ਦੀਆਂ ਮੋਹਰੀ ਤੇਲ ਕੰਪਨੀਆਂ (Oil companies) ਨੇ ਵੀਰਵਾਰ ਨੂੰ 9 ਦਸੰਬਰ ਲਈ ਪੈਟਰੋਲ-ਡੀਜ਼ਲ (Petrol-diesel) ਦੀਆਂ ਨਵੀਆਂ ਕੀਮਤਾਂ ਜਾਰੀ ਕਰ ਦਿੱਤੀਆਂ ਹਨ।…

ਨਵੀਂ ਦਿੱਲੀ : ਦੇਸ਼ ਦੀਆਂ ਮੋਹਰੀ ਤੇਲ ਕੰਪਨੀਆਂ (Oil companies) ਨੇ ਵੀਰਵਾਰ ਨੂੰ 9 ਦਸੰਬਰ ਲਈ ਪੈਟਰੋਲ-ਡੀਜ਼ਲ (Petrol-diesel) ਦੀਆਂ ਨਵੀਆਂ ਕੀਮਤਾਂ ਜਾਰੀ ਕਰ ਦਿੱਤੀਆਂ ਹਨ। ਪੈਟਰੋਲ ਅਤੇ ਡੀਜ਼ਲ (Petrol-diesel) ਦੀਆਂ ਕੀਮਤਾਂ ਵਿਚ ਅੱਜ ਵੀ ਕਿਸੇ ਤਰ੍ਹਾਂ ਦਾ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਦੱਸ ਦਈਏ ਕਿ ਅੱਜ ਲਗਾਤਾਰ 36ਵਾਂ ਦਿਨ ਹੈ, ਜਦੋਂ ਈਂਧਨ ਦੀਆਂ ਕੀਮਤਾਂ ਵਿਚ ਕਿਸੇ ਤਰ੍ਹਾਂ ਦਾ ਕੋਈ ਬਦਲਾਅ ਨਹੀਂ ਹੋਇਆ ਹੈ। ਦੱਸ ਦਈਏ ਕਿ ਅੱਜ ਲਗਾਤਾਰ 36ਵਾਂ ਦਿਨ ਹੈ, ਜਦੋਂ ਈਂਧਨ ਦੀਆਂ ਕੀਮਤਾਂ ਵਿਚ ਕਿਸੇ ਤਰ੍ਹਾਂ ਦਾ ਕੋਈ ਬਦਲਾਅ ਨਹੀਂ ਹੋਇਆ ਹੈ, ਉਥੇ ਹੀ ਦੂਜੇ ਪਾਸੇ ਕੌਮਾਂਤਰੀ ਬਾਜ਼ਾਰਾਂ (International markets) ਵਿਚ ਕੱਚੇ ਤੇਲ ਦੀ ਕੀਮਤ ਵਿਚ ਲਗਾਤਾਰ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ।

Also Read : ਸੀ.ਡੀ.ਐੱਸ. ਰਾਵਤ ਦੀ ਮੌਤ ਨੂੰ ਲੈ ਕੇ ਮਾਹਰਾਂ ਨੇ ਲਿਆ ਚੀਨ ਦਾ ਨਾਂ, ਭੜਕਿਆ ਗਲੋਬਲ ਟਾਈਮਜ਼


ਕੌਮਾਂਤਰੀ ਬਾਜ਼ਾਰ ਵਿਚ ਕੱਚੇ ਤੇਲ ਦੀ ਕੀਮਤ 70 ਡਾਲਰ ਪ੍ਰਤੀ ਬੈਰਲ ਤੋਂ ਵੀ ਕਾਫੀ ‘ਤੇ ਪਹੁੰਚ ਚੁੱਕੇ ਹਨ। ਆਇਲ ਪ੍ਰਾਈਜ਼ ਡਾਟ ਕੌਮ ਮੁਤਾਬਕ ਡਬਲਿਊ. ਟੀ.ਆਈ. ਕਰੂਡ ਦੀਆਂ ਕੀਮਤਾਂ 72 ਡਾਲਰ ਅਤੇ ਬ੍ਰੈਂਟ ਕਰੂਡ ਦੀਆਂ ਕੀਮਤਾਂ 76 ਡਾਲਰ ਤੋਂ ਵੀ ‘ਤੇ ਪਹੁੰਚ ਗਈ ਹੈ। ਦੱਸ ਦਈਏ ਕਿ ਅਜੇ ਕੁਝ ਦਿਨ ਪਹਿਲਾਂ ਹੀ ਇੰਟਰਨੈਸ਼ਨਲ ਮਾਰਕੀਟ ਵਿਚ ਕਰੂਡ ਆਇਲ ਦੀਆਂ ਕੀਮਤਾਂ 70 ਡਾਲਰ ਪ੍ਰਤੀ ਬੈਰਲ ਤੋਂ ਕਾਫੀ ਹੇਠਾਂ ਪਹੁੰਚ ਗਈ ਸੀ ਪਰ ਕੀਮਤਾਂ ਵਿਚ ਜਿਵੇਂ ਹੀ ਉਛਾਲ ਆਉਣਾ ਸ਼ੁਰੂ ਹੋਇਆ, ਇਸ ਨੇ ਆਪਣੀ ਲੈਅ ਬਣਾ ਲਈ।

Also Read : 11 ਦਸੰਬਰ ਸਵੇਰੇ 9 ਵਜੇ ਤੋਂ ਹੋਵੇਗੀ ਕਿਸਾਨਾਂ ਦੀ ਘਰ ਵਾਪਸੀ, ਸਿੰਘੂ ਬਾਰਡਰ ‘ਤੇ ਖੁਸ਼ੀ ਦਾ ਮਾਹੌਲ


ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਅੱਜ ਪੈਟਰੋਲ ਦੀ ਕੀਮਤ 95.41 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ ਦੀ ਕੀਮਤ 86.67 ਰੁਪਏ ਪ੍ਰਤੀ ਲਿਟਰ ਹੈ। ਮੁੰਬਈ ਵਿਚ ਅੱਜ ਇਕ ਲਿਟਰ ਪੈਟਰੋਲ ਦੀ ਕੀਮਤ 109.98 ਰੁਪਏ ਪ੍ਰਤੀ ਲਿਟਰ ਹੈ ਜਦੋਂ ਕਿ ਇਕ ਲਿਟਰ ਡੀਜ਼ਲ ਦੀ ਕੀਮਤ 94.14 ਰੁਪਏ ਹੈ। ਚੇਨਈ ਵਿਚ ਪੈਟਰੋਲ ਦੀ ਕੀਮਤ 101.40 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ ਦੀ ਕੀਮਤ 91.43 ਰੁਪਏ ਪ੍ਰਤੀ ਲਿਟਰ ਹੈ। ਉਥੇ ਹੀ ਕੋਲਕਾਤਾ ਵਿਚ ਅੱਜ ਪੈਟਰੋਲ ਦੀ ਕੀਮਤ 104.67 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ ਦੀ ਕੀਮਤ 89.79 ਰੁਪਏ ਪ੍ਰਤੀ ਲਿਟਰ ਹੈ।

Leave a Reply

Your email address will not be published. Required fields are marked *