ਨਵੀਂ ਦਿੱਲੀ : ਭਾਰਤੀ ਏਅਰ ਫੋਰਸ (Indian Air Force) ਦਾ ਐੱਮ.ਆਈ. 17ਵੀ5 ਹੈਲੀਕਾਪਟਰ ਬੁੱਧਵਾਰ ਨੂੰ ਤਾਮਿਲਨਾਡੂ ਦੇ ਕੁੰਨੂਰ ਵਿਚ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ ਵਿਚ ਸੀ.ਡੀ.ਐੱਸ. ਜਨਰਲ ਬਿਪਿਨ ਰਾਵਤ (CDS General Bipin Rawat) ਅਤੇ ਉਨ੍ਹਾਂ ਦੀ ਪਤਨੀ ਮਧੁਲਿਕਾ ਰਾਵਤ (Wife Madhulika Rawat) ਸਮੇਤ 13 ਲੋਕਾਂ ਦਾ ਦੇਹਾਂਤ ਹੋ ਗਿਆ। ਹਾਲਾਂਕਿ ਭਾਰਤੀ ਏਅਰ ਫੋਰਸ (Indian Air Force) ਦੇ ਗਰੁੱਪ ਕੈਪਟਨ ਵਰੁਣ ਸਿੰਘ (Group Captain Varun Singh) ਦਾ ਇਲਾਜ ਜਾਰੀ ਹੈ। ਉਹ ਗੰਭੀਰ ਰੂਪ ਵਿਚ ਜ਼ਖਮੀ ਹੈ।
Also Read : ਬਿਪਿਨ ਰਾਵਤ ਦਾ ਨਾਂ ਸੁਣਦਿਆਂ ਹੀ ਦੇਸ਼ ਦੇ ਦੁਸ਼ਮਣਾਂ ‘ਚ ਛਿੜਦੀ ਹੈ ਕੰਬਣੀ, ਜਾਣੋ CDS ਬਾਰੇ ਵੱਡੀਆਂ ਗੱਲਾਂ
ਗਰੁੱਪ ਕੈਪਟਨ ਵਰੁਣ ਸਿੰਘ ਨੂੰ ਇਸ ਸਾਲ ਸੁਤੰਤਰਤਾ ਦਿਵਸ ਮੌਕੇ ਸ਼ੌਰਿਆ ਚੱਕਰ ਨਾਲ ਸਨਮਾਨਤ ਕੀਤਾ ਗਿਆ ਸੀ। ਉਨ੍ਹਾਂ ਨੂੰ ਇਥੇ ਸਨਮਾਨ 2020 ਵਿਚ ਇਕ ਹਵਾਈ ਐਮਰਜੈਂਸੀ ਦੌਰਾਨ ਆਪਣੇ ਐੱਲ.ਸੀ.ਏ. ਤੇਜਸ ਲੜਾਕੂ ਜਹਾਜ਼ ਨੂੰ ਬਚਾਉਣ ਲਈ ਮਿਲਿਆ ਸੀ। ਦੱਸਣਯੋਗ ਹੈ ਕਿ ਸੀ.ਡੀ.ਸੀ. ਬਿਪਿਨ ਰਾਵਤ (CDC Bipin Rawat) ਅਤੇ ਉਨ੍ਹਾਂ ਦੀ ਪਤਨੀ ਮਧੁਲਿਕਾ ਰਾਵਤ (Madhulika Rawat) ਦਾ ਹੈਲੀਕਾਪਟਰ ਹਾਦਸੇ (Helicopter crash) ਵਿਚ ਦੇਹਾਂਤ ਹੋ ਗਿਆ।
Also Read : ਕੁੰਨੂਰ ਹਾਦਸੇ ਨਾਲ ਜੁੜੀ ਵੱਡੀ ਖਬਰ, ਨਹੀਂ ਰਹੇ ਜਨਰਲ ਬਿਪਿਨ ਰਾਵਤ
ਹਾਦਸਾ ਇੰਨਾ ਭਿਆਨਕ ਸੀ ਕਿ ਹੈਲੀਕਾਪਟਰ ਦੇ ਪਰਖੱਚੇ ਉੱਡ ਗਏ ਅਤੇ ਹੈਲੀਕਾਪਟਰ ਦੇ ਡਿੱਗਦਿਆਂ ਹੀ ਅੱਗ ਲੱਗ ਗਈ। ਤਾਮਿਲਨਾਡੂ ਦੇ ਕੁੰਨੂਰ ਵਿਚ ਬੁੱਧਵਾਰ ਦੁਪਹਿਰ ਤਕਰੀਬਨ 12-20 ਮਿੰਟ ‘ਤੇ ਉਨ੍ਹਾਂ ਦਾ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਉਸ ਵਿਚ ਜਨਰਲ ਰਾਵਤ ਦੀ ਪਤਨੀ ਮਧੁਲਿਕਾ ਰਾਵਤ ਸਮੇਤ ਫੌਜ ਦੇ 14 ਲੋਕ ਸਵਾਰ ਸਨ ਜਿਨ੍ਹਾਂ ਵਿਚੋਂ 13 ਦੀ ਮੌਤ ਹੋ ਗਈ। ਅਤੇ ਸਾਰਿਆਂ ਦੀ ਮੌਤ ਹੋ ਗਈ।



