ਨਵੀਂ ਦਿੱਲੀ : ਦਸੰਬਰ ਦੇ ਪਹਿਲੇ ਮਹੀਨੇ ਹੀ ਦਿੱਲੀ ਵਾਸੀਆਂ ਲਈ ਰਾਹਤ ਦੀ ਖ਼ਬਰ ਸਾਹਮਣੇ ਆਈ ਹੈ। ਅੱਜ ਜਿਥੇ ਦੇਸ਼ ਵਿਚ ਐਲਪੀਜੀ (LPG) ਗੈਸ ਵਿਚ 100 ਰੁਪਏ ਦੀ ਕੀਮਤ ਦਾ ਵਾਧਾ ਕੀਤਾ ਗਿਆ ਹੈ ਉਥੇ ਹੀ ਦਿੱਲੀ ਸਰਕਾਰ ਨੇ ਪੈਟਰੋਲ ਦੀ ਮਹਿੰਗਾਈ ਤੋਂ ਆਮ ਜਨਤਾ ਨੂੰ ਵੱਡੀ ਰਾਹਤ ਦਿੱਤੀ ਹੈ। 1 ਦਸੰਬਰ 2021 ਨੂੰ, ਰਾਜ ਸਰਕਾਰ ਨੇ ਰਾਜਧਾਨੀ ਵਿੱਚ ਪੈਟਰੋਲ ‘ਤੇ ਵੈਟ ਘਟਾ ਦਿੱਤਾ ਹੈ। ਕੇਜਰੀਵਾਲ ਸਰਕਾਰ (Kejriwal Govt.) ਦੇ ਇਸ ਫੈਸਲੇ ਤੋਂ ਬਾਅਦ ਦਿੱਲੀ ‘ਚ ਪੈਟਰੋਲ ਕਰੀਬ 8 ਰੁਪਏ ਸਸਤਾ ਹੋ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਪੈਟਰੋਲ ਦੀਆਂ ਨਵੀਆਂ ਕੀਮਤਾਂ ਅੱਜ ਅੱਧੀ ਰਾਤ ਤੋਂ ਲਾਗੂ ਹੋ ਜਾਣਗੀਆਂ।
Also Read : ਭਾਰਤ-ਪਾਕਿਸਤਾਨ ਸਰਹੱਦ ‘ਤੇ ਡਰੋਨ ਮਿਲਣ ਨਾਲ ਮਚਿਆ ਹੜਕੰਪ, ਜਾਂਚ ‘ਚ ਜੁਟੀ BSF
ਕੈਬਨਿਟ ਮੀਟਿੰਗ ਵਿੱਚ ਲਿਆ ਗਿਆ ਫੈਸਲਾ
ਸੂਬਾ ਸਰਕਾਰ ਨੇ ਬੁੱਧਵਾਰ ਨੂੰ ਹੋਈ ਕੈਬਨਿਟ ਮੀਟਿੰਗ ‘ਚ ਇਹ ਫੈਸਲਾ ਲਿਆ ਹੈ। ਬੈਠਕ ‘ਚ ਕੇਜਰੀਵਾਲ ਨੇ ਪੈਟਰੋਲ ‘ਤੇ ਵੈਟ 30 ਫੀਸਦੀ ਘਟਾ ਕੇ 19.40 ਫੀਸਦੀ ਕਰ ਦਿੱਤਾ ਹੈ। ਅੱਜ ਰਾਤ ਤੋਂ ਪੈਟਰੋਲ ਭਰਨ ਵਾਲਿਆਂ ਨੂੰ 8 ਰੁਪਏ ਸਸਤਾ ਪੈਟਰੋਲ ਮਿਲੇਗਾ।
Also Read : ਮਨੀਸ਼ ਸਿਸੋਦੀਆ ਵੱਲੋਂ ਪੰਜਾਬ ਦੇ ਸਕੂਲਾਂ ਦਾ ਕੀਤਾ ਗਿਆ ਦੌਰਾ
ਕੇਂਦਰ ਸਰਕਾਰ ਨੇ ਐਕਸਾਈਜ਼ ਡਿਊਟੀ ਘਟਾ ਦਿੱਤੀ ਹੈ
ਤੁਹਾਨੂੰ ਦੱਸ ਦੇਈਏ ਕਿ ਪਿਛਲੇ 27 ਦਿਨਾਂ ਤੋਂ ਸਰਕਾਰੀ ਤੇਲ ਕੰਪਨੀਆਂ ਪੈਟਰੋਲ ਅਤੇ ਡੀਜ਼ਲ (Petrol & Diesel) ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕਰ ਰਹੀਆਂ ਹਨ। ਇਸ ਸਾਲ ਦੀ ਸ਼ੁਰੂਆਤ ਤੋਂ ਹੀ ਦੇਸ਼ ਭਰ ‘ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਅੱਗ ਲੱਗੀ ਹੋਈ ਹੈ। ਕੇਂਦਰ ਸਰਕਾਰ ਨੇ ਦੀਵਾਲੀ ਤੋਂ ਪਹਿਲਾਂ ਪੈਟਰੋਲ ਦੀਆਂ ਕੀਮਤਾਂ ‘ਚ ਐਕਸਾਈਜ਼ ਡਿਊਟੀ (Excise Duty) ਘਟਾ ਦਿੱਤੀ ਸੀ, ਜਿਸ ਤੋਂ ਬਾਅਦ ਪੈਟਰੋਲ 5 ਰੁਪਏ ਅਤੇ ਡੀਜ਼ਲ 10 ਰੁਪਏ ਸਸਤਾ ਹੋ ਗਿਆ ਸੀ।
Also Read : ਸਿੰਘੂ ਬਾਰਡਰ ‘ਤੇ 40 ਕਿਸਾਨ ਜਥੇਬੰਦੀਆਂ ਦੀ ਬੈਠਕ ਰੱਦ, ਟਿਕੈਤ ਬੋਲੇ- ਅੰਦੋਲਨ ਜਾਰੀ ਰਹੇਗਾ
ਅੱਜ ਪੈਟਰੋਲ ਦੀ ਕੀਮਤ 103.97 ਰੁਪਏ ਸੀ
ਤੁਹਾਨੂੰ ਦੱਸ ਦੇਈਏ ਕਿ ਅੱਜ ਦਿੱਲੀ ਵਿੱਚ ਪੈਟਰੋਲ ਦੀ ਕੀਮਤ 103.97 ਰੁਪਏ ਅਤੇ ਡੀਜ਼ਲ ਦੀ ਕੀਮਤ 86.67 ਰੁਪਏ ਪ੍ਰਤੀ ਲੀਟਰ ਹੈ, ਪਰ ਅੱਧੀ ਰਾਤ ਤੋਂ ਪੈਟਰੋਲ ਦੀਆਂ ਨਵੀਆਂ ਕੀਮਤਾਂ ਜਾਰੀ ਹੋਣਗੀਆਂ, ਜਿਸ ਤੋਂ ਬਾਅਦ ਤੁਹਾਨੂੰ ਪੈਟਰੋਲ 8 ਰੁਪਏ ਸਸਤਾ ਮਿਲੇਗਾ।



