ਦੁਨਿਆ ਦੀ ਸੱਭ ਤੋਂ ਮਹਿੰਗੀ ਚਾਹਪੱਤੀ Da Hong Pao, ਕਰੋੜਾਂ ਦੀ ਹੈ ਕੀਮਤ

ਨਵੀਂ ਦਿੱਲੀ : ਕੀ ਤੁਸੀਂ ਕਦੇ ਦੁਨੀਆ ਦੀ ਸਭ ਤੋਂ ਮਹਿੰਗੀ ਚਾਹ ਪੱਤੀ ਬਾਰੇ ਸੁਣਿਆ ਹੈ? ਅੱਜ ਅਸੀਂ ਤੁਹਾਨੂੰ ਦੁਨੀਆ ਦੀ ਸਭ ਤੋਂ ਮਹਿੰਗੀ ਚਾਹ…

ਨਵੀਂ ਦਿੱਲੀ : ਕੀ ਤੁਸੀਂ ਕਦੇ ਦੁਨੀਆ ਦੀ ਸਭ ਤੋਂ ਮਹਿੰਗੀ ਚਾਹ ਪੱਤੀ ਬਾਰੇ ਸੁਣਿਆ ਹੈ? ਅੱਜ ਅਸੀਂ ਤੁਹਾਨੂੰ ਦੁਨੀਆ ਦੀ ਸਭ ਤੋਂ ਮਹਿੰਗੀ ਚਾਹ ਪੱਤੀ ਬਾਰੇ ਦੱਸਾਂਗੇ, ਜਿਸ ਦੀ ਕੀਮਤ ਜਾਣ ਕੇ ਤੁਹਾਡੇ ਹੋਸ਼ ਉੱਡ ਜਾਣਗੇ। ਚੀਨ ਵਿੱਚ, ਦਾ ਹਾਂਗ ਪਾਓ (Da Hong Pao) ਦੀਆਂ ਪੱਤੀਆਂ ਦੁਨੀਆਂ ਦੀ ਸੱਭ ਮਹਿੰਗੀ ਮਿਲਣ ਵਾਲੀ ਪੱਤੀਆਂ ਵਿਚੋਂ ਇਕ ਹੈ। ਇਸ ਦੀ ਕੀਮਤ 90 ਮਿਲੀਅਨ ਰੁਪਏ ਪ੍ਰਤੀ ਕਿਲੋ ਹੈ। ਦਾ-ਹਾਂਗ ਪਾਓ (Da Hong Pao)  ਚੀਨ ਦੇ ਫੁਜਿਆਨ ਦੇ ਵੂਕਸਿਨ ਖੇਤਰ ਵਿੱਚ ਉਗਾਇਆ ਜਾਂਦਾ ਹੈ।

 Also Read : ਮੁੜ ਸੁਰਖੀਆਂ ‘ਚ ਕੰਗਨਾ ਰਨੌਤ, Jack Dorsey ਦੇ ਅਸਤੀਫੇ ‘ਤੇ ਪੋਸਟ ਪਾ ਆਖੀ ਇਹ ਗੱਲ

ਇਸ ਚਾਹਪੱਤੀ ਦੇ ਕਈ ਫਾਇਦੇਮੰਦ ਗੁਣ ਹਨ, ਜਿਨ੍ਹਾਂ ਬਾਰੇ ਤੁਸੀਂ ਸ਼ਾਇਦ ਹੀ ਜਾਣਦੇ ਹੋਵੋਗੇ। ਇਹ ਚਾਹ ਪੱਤੀਆਂ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੀਆਂ ਹਨ। ਇਹ ਇੱਕ ਵੱਡਾ ਕਾਰਨ ਹੈ ਕਿ ਇਸਨੂੰ ਜੀਵਨਦਯਾਨੀ ਵੀ ਕਿਹਾ ਜਾਂਦਾ ਹੈ। ਦਾ ਹਾਂਗ ਪਾਓ ਦੇ ਪੱਤਿਆਂ ਦੇ ਇਤਿਹਾਸ ‘ਤੇ ਗੌਰ ਕਰੀਏ ਤਾਂ  ਇਸਦੀ ਕਾਸ਼ਤ ਚੀਨ ਦੇ ਮਿੰਗ ਰਾਜਵੰਸ਼ ਦੇ ਸਮੇਂ ਦੀ ਹੈ।

 Also Read : Gangster Sukha Kahlon ‘ਤੇ ਆਧਾਰਿਤ ਫਿਲਮ ‘Shooter’ ਸਿਨੇਮਾਘਰਾਂ ‘ਚ ਹੋਵੇਗੀ ਰਿਲੀਜ਼

 

ਚੀਨੀ ਲੋਕਾਂ ਦਾ ਕਹਿਣਾ ਹੈ ਕਿ ਉਸ ਦੌਰਾਨ ਮੀਂਗ ਸ਼ਾਸਨ (Ming regime) ਦੀ ਮਹਾਰਾਣੀ ਅਚਾਨਕ ਬਿਮਾਰ ਹੋ ਗਈ। ਉਸ ਦੀ ਸਿਹਤ ਖ਼ਰਾਬ ਹੋ ਗਈ ਸੀ ਅਤੇ ਮਹਾਰਾਣੀ ਦੇ ਬਚਾਅ ਦੀ ਸੰਭਾਵਨਾ ਕਾਫੀ ਘੱਟ ਸੀ। ਉਸ ‘ਤੇ ਕਿਸੇ ਦਵਾਈ ਦਾ ਅਸਰ ਨਹੀਂ ਹੋ ਰਿਹਾ ਸੀ। ਫਿਰ ਉਸ ਨੂੰ ਡਾ-ਹਾਂਗ ਪਾਓ (Da Hong Pao) ਚਾਹ ਪੀਣ ਲਈ ਕਿਹਾ ਗਿਆ। ਉਨ੍ਹਾਂ ਨੇ ਇਸ ਨੂੰ ਪੀਤਾ ਅਤੇ ਕੁਝ ਦਿਨਾਂ ਦੇ ਤੋਂ ਬਾਅਦ ਉਹ ਠੀਕ ਹੋ ਗਈ। ਰਾਣੀ ਦੇ ਠੀਕ ਹੋਣ ਤੋਂ ਬਾਅਦ, ਰਾਜਾ ਬਹੁਤ ਖੁਸ਼ ਹੋਇਆ ਅਤੇ ਆਦੇਸ਼ ਦਿੱਤਾ ਕਿ ਅਜਿਹੀਆਂ ਵਿਸ਼ੇਸ਼ ਚਾਹ ਪੱਤੀਆਂ ਦੀ ਕਾਸ਼ਤ ਕੀਤੀ ਜਾਣੀ ਚਾਹੀਦੀ ਹੈ।

Also Read : ਸੰਘਣੀ ਧੁੰਦ ਕਾਰਣ 11 ਗੱਡੀਆਂ ਆਪਸ ਵਿਚ ਟਕਰਾਈਆਂ 

ਇਸ ਚਾਹ ਦੇ ਪੱਤੇ ਨੂੰ ਡਾ-ਹਾਂਗ ਪਾਓ ਦਾ ਨਾਮ ਬਾਦਸ਼ਾਹ ਦੇ ਲੰਬੇ ਚੋਂਗੇ ਦੇ ਨਾਂ ‘ਤੇ ਰੱਖਿਆ ਗਿਆ ਸੀ। ਇਹ ਮੰਨਿਆ ਜਾਂਦਾ ਹੈ ਕਿ ਇਸ ਚਾਹ ਦੇ ਪੱਤਿਆਂ ਦੀ ਕਾਸ਼ਤ ਮੀਂਗ ਸ਼ਾਸਨ ਦੇ ਸਮੇਂ ਤੋਂ ਹੋ ਰਹੀ ਹੈ। ਅੱਜ ਬਹੁਤ ਸਾਰੇ ਲੋਕ ਚਾਹ ਦੇ ਇਸ ਪੱਤੇ ਨੂੰ 10 ਤੋਂ 15 ਗ੍ਰਾਮ ਖਰੀਦਣ ਲਈ ਲੱਖਾਂ ਰੁਪਏ ਅਦਾ ਕਰਦੇ ਹਨ। 

 

Leave a Reply

Your email address will not be published. Required fields are marked *