ਅੰਮ੍ਰਿਤਸਰ- ਅੰਮ੍ਰਿਤਸਰ (Amritsar) ਵਿਚ ਬੀਤੀ ਰਾਤ ਜਨਮਦਿਨ ਦੀ ਪਾਰਟੀ (Birthday party) ਮਨਾਉਣ ਦੇ ਲਈ ਹੁਸ਼ਿਆਰਪੁਰ (Hoshiarpur) ਤੋਂ ਆਏ ਨੌਜਵਾਨ ਦੀ ਅੰਮ੍ਰਿਤਸਰ ਵਿਚ ਮੌਤ ਹੋ ਗਈ। ਪਰਿਵਾਰ ਵਾਲਿਆਂ ਦੇ ਮੁਤਾਬਕ ਪਾਰਟੀ ਵਿਚ ਕਈ ਰੌਂਦ ਫਾਇਰ ਕੀਤੇ ਜਾ ਰਹੇ ਹਨ, ਜਿਸ ਵਿਚ ਸੌਰਭ ਨਾਂ ਦੇ ਲੜਕੇ ਦੀ ਮੌਤ (Dead) ਹੋ ਗਈ।
Also Read: ਪੰਜਾਬ ‘ਚ ਸ਼ੁਰੂ ਹੋਣ ਵਾਲੀ ਹੈ ‘ਹੱਡ ਚੀਰਵੀਂ ਠੰਡ’, ਕਈ ਥਾਈਂ ਮੀਂਹ ਦੀ ਸੰਭਾਵਨਾ
ਮਾਮਲਾ ਅੰਮ੍ਰਿਤਸਰ ਦੇ ਚਭਾਲ ਰੋਡ ਆਨੰਦ ਵਿਹਾਰ ਕਾਲੋਨੀ ਦਾ ਹੈ ਜਿਥੇ ਵਿਵੇਕ ਨਾਂ ਦੇ ਨੌਜਵਾਨ ਦੇ ਘਰ ਜਨਮਦਿਨ ਦੀ ਪਾਰਟੀ ਸੀ, ਜੋ ਅੰਮ੍ਰਿਤਸਰ ਦੇ ਡਿਪਟੀ ਮੇਅਰ ਦਾ ਭਤੀਜਾ ਹੈ ਤੇ ਉਸ ਪਾਰਟੀ ਵਿਚ 60-70 ਲੋਕ ਸ਼ਾਮਲ ਹੋਏ ਸਨ। ਪਾਰਟੀ ਵਿਚ ਕਈ ਰੌਂਦ ਫਾਇਰ ਕੀਤੇ ਗਏ ਸਨ, ਜਿਸ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਸੌਰਭ ਹੁਸ਼ਿਆਰਪੁਰ ਦਾ ਰਹਿਣ ਵਾਲਾ ਸੀ ਤੇ ਅੰਮ੍ਰਿਤਸਰ ਪਾਰਟੀ ਲਈ ਆਇਆ ਸੀ। ਪਰਿਵਾਰ ਵਾਲਿਆਂ ਮੁਤਾਬਕ ਪਾਰਟੀ ਵਿਚ ਕਈ ਲੋਕਾਂ ਕੋਲ ਲਾਈਸੈਂਸੀ ਰਿਵਾਲਵਰ ਸਨ। ਇਸ ਦੌਰਾਨ ਪੰਜ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਮ੍ਰਿਤਕ ਸੌਰਭ ਵਿਅਹਿਆ ਸੀ ਤੇ ਉਸ ਦੀ ਉਮਰ ਸਿਰਫ 26 ਸਾਲ ਸੀ ਤੇ ਉਸ ਦੀ ਇਕ ਬੇਟੀ ਵੀ ਸੀ। ਪਰਿਵਾਰ ਵਾਲਿਆਂ ਦੇ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ।
Also Read: 1-1 ਲੀਟਰ ਪੈਟਰੋਲ-ਡੀਜ਼ਲ ਪਿੱਛੇ ਕਿੰਨੀ ਕਮਾਈ ਕਰਦੀ ਹੈ ਸਰਕਾਰ, ਸੰਸਦ ‘ਚ ਦਿੱਤਾ ਜਵਾਬ
ਓਧਰ ਮੌਕੇ ਉੱਤੇ ਪਹੁੰਚੀ ਪੁਲਿਸ ਨੇ ਨੇੜੇ ਦੇ ਸੀਸੀਟੀਵੀ ਫੁਟੇਜ ਖੰਗਾਲਣੇ ਸ਼ੁਰੂ ਕਰ ਦਿੱਤੇ ਹਨ ਤੇ ਪਰਿਵਾਰ ਵਾਲਿਆਂ ਦੇ ਬਿਆਨਾਂ ਦੇ ਆਧਾਰ ਉੱਤੇ ਮਾਮਲਾ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਪਰਿਵਾਰ ਵਾਲਿਆਂ ਦੇ ਬਿਆਨਾਂ ਦੇ ਆਧਾਰ ਉੱਥੇ 5 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਇਸ ਦੌਰਾਨ ਪੁਲਿਸ ਵਲੋਂ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ।
Also Read: ਕੰਗਨਾ ਰਣੌਤ ਨੂੰ ਬਠਿੰਡਾ ਦੇ ਵਿਅਕਤੀ ਨੇ ਦਿੱਤੀ ਜਾਨੋਂ ਮਾਰਨ ਦੀ ਧਮਕੀ, ਅਦਾਕਾਰਾ ਨੇ ਸ਼ੇਅਰ ਕੀਤੀ ਪੋਸਟ



