ਹੈਵਾਨੀਅਤ ਦੀਆਂ ਹੱਦਾਂ ਪਾਰ, ਜ਼ਬਰ-ਜ਼ਨਾਹ ਕਰ ਲੜਕੀ ਦਾ ਬੇਰਹਮੀ ਨਾਲ ਕੀਤਾ ਕਤਲ

ਮੁੰਬਈ : ਮੁੰਬਈ ਦੇ ਕੁਰਲਾ ‘ਚ ਇਕ ਲੜਕੀ ਨਾਲ ਬਲਾਤਕਾਰ ਤੋਂ ਬਾਅਦ ਹੋਈ ਹੱਤਿਆ ਦੇ ਮਾਮਲੇ ਦਾ ਖੁਲਾਸਾ ਕਰਦੇ ਹੋਏ ਪੁਲਿਸ ਨੇ ਦੋ ਦੋਸ਼ੀਆਂ ਨੂੰ…

ਮੁੰਬਈ : ਮੁੰਬਈ ਦੇ ਕੁਰਲਾ ‘ਚ ਇਕ ਲੜਕੀ ਨਾਲ ਬਲਾਤਕਾਰ ਤੋਂ ਬਾਅਦ ਹੋਈ ਹੱਤਿਆ ਦੇ ਮਾਮਲੇ ਦਾ ਖੁਲਾਸਾ ਕਰਦੇ ਹੋਏ ਪੁਲਿਸ ਨੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਦੋਸ਼ੀ ਤੋਂ ਪੁੱਛਗਿੱਛ ਕਰਨ ‘ਤੇ ਦੱਸਿਆ ਕਿ ਲੜਕੀ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਹੈ। ਦੋਸ਼ੀ ਨੇ ਪੀੜਤਾ ਦੇ ਸਰੀਰ ‘ਤੇ ਚਾਕੂਆਂ ਨਾਲ 26 ਵਾਰ ਹਮਲਾ ਕੀਤਾ ਸੀ। ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਦੋਸ਼ੀ ਨੇ ਹਥੌੜੇ ਨਾਲ ਲੜਕੀ ਦਾ ਸਿਰ ਫੋੜ ਦਿੱਤਾ ਸੀ। ਇਸ ਕਾਰਨ ਲੜਕੀ ਦੀ ਇੱਕ ਅੱਖ ਵੀ ਬਾਹਰ ਆ ਗਈ ਸੀ।

Also Read : ਅਕਾਲੀ ਦਲ ਵੱਲੋਂ ਐਲਾਨੇ ਗਏ 4 ਹੋਰ ਨਵੇਂ ਉਮੀਦਵਾਰਾਂ ਦੇ ਨਾਮ

ਪੁਲਿਸ ਨੇ ਇਸ ਮਾਮਲੇ ‘ਚ ਦੋਸ਼ੀ ਰਿਜ਼ਵਾਨ ਸ਼ੇਖ (Rizwan Sheikh) ਅਤੇ ਉਸ ਦੇ ਦੋਸਤ ਫੈਜ਼ਲ ਸ਼ੇਖ ਨੂੰ ਗ੍ਰਿਫਤਾਰ ਕਰ ਲਿਆ ਹੈ।ਪੁਲਿਸ ਮੁਤਾਬਕ ਦੋਸ਼ੀ ਪੀੜਤਾ ਨੂੰ ਉਸ ਦੇ ਘਰ ਤੋਂ ਵਾਰਦਾਤ ਵਾਲੀ ਥਾਂ ‘ਤੇ ਲੈ ਗਿਆ ਸੀ। ਜਿੱਥੇ ਉਸਦਾ ਦੋਸਤ ਪਹਿਲਾਂ ਹੀ ਇੰਤਜ਼ਾਰ ਕਰ ਰਿਹਾ ਸੀ। ਖਾਲੀ ਇਮਾਰਤ ‘ਚ ਪਹੁੰਚ ਕੇ ਦੋਸ਼ੀ ਨੇ ਲੜਕੀ ‘ਤੇ ਚਾਕੂਆਂ ਨਾਲ ਲਗਾਤਾਰ 26 ਵਾਰ ਹਮਲਾ ਕੀਤਾ। ਇਸ ਦੌਰਾਨ ਲੜਕੀ ਦੀ ਗਰਦਨ ਅਤੇ ਪੇਟ ਨੂੰ ਨਿਸ਼ਾਨਾ ਬਣਾਇਆ ਗਿਆ।

Also Read : ‘ਹੈਂ ! ਇਹ ਵਿਆਹ ਦਾ ਕਾਰਡ ਕਿ ਕਨੂੰਨੀ ਨੋਟਿਸ’

ਮੁਲਜ਼ਮ ਨੇ ਪੁੱਛ-ਗਿੱਛ ਦੌਰਾਨ ਦੱਸਿਆ ਕਿ ਉਹ ਅਤੇ ਲੜਕੀ ਆਪਸ ਵਿੱਚ ਰਿਸ਼ਤੇ ਵਿੱਚ ਸਨ। ਇਸ ਲਈ ਲੜਕੀ ਦੋਸ਼ੀ ‘ਤੇ ਵਿਆਹ ਲਈ ਦਬਾਅ ਪਾ ਰਹੀ ਸੀ। ਪਰ ਦੋਸ਼ੀ ਲੜਕੀ ਨਾਲ ਵਿਆਹ ਨਹੀਂ ਕਰਨਾ ਚਾਹੁੰਦਾ ਸੀ। ਉਹ ਉਸ ਤੋਂ ਦੂਰ ਜਾਣਾ ਚਾਹੁੰਦਾ ਸੀ। ਇਸ ਕਾਰਨ ਉਸ ਨੇ ਆਪਣੇ ਇਕ ਦੋਸਤ ਨਾਲ ਮਿਲ ਕੇ ਲੜਕੀ ਨੂੰ ਮਾਰਨ ਦੀ ਸਾਜ਼ਿਸ਼ ਰਚੀ।

Also Read : ਖੁਸ਼ਖਬਰੀ ! ਹੁਣ ਟਿਕਟ ਨਾ ਹੋਣ ‘ਤੇ ਵੀ ਟਰੇਨ ‘ਚ ਕਰ ਸਕਦੇ ਹੋ ਸਫਰ, ਜਾਣੋ ਕੀ ਨੇ ਨਿਯਮ?

ਡੀਸੀਪੀ ਪ੍ਰਣਯ ਅਸ਼ੋਕ ਨੇ ਦੱਸਿਆ ਕਿ ਪੁਲੀਸ ਨੂੰ ਲਾਸ਼ ਵਿਗੜੀ ਹੋਈ ਹਾਲਤ ਵਿੱਚ ਮਿਲੀ ਹੈ। ਇਹ ਸਾਡੇ ਲਈ ਵੱਡੀ ਚੁਣੌਤੀ ਸੀ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ, ਜਿਸ ਵਿੱਚ ਕਤਲ ਤੋਂ ਪਹਿਲਾਂ ਬਲਾਤਕਾਰ ਹੋਣ ਦੀ ਪੁਸ਼ਟੀ ਹੋਈ ਹੈ। ਦੱਸ ਦੇਈਏ ਕਿ 27 ਨਵੰਬਰ ਨੂੰ ਮੁੰਬਈ ਦੇ ਕੁਰਲਾ ਵਿੱਚ ਵੀਬੀ ਨਗਰ ਪੁਲਿਸ ਨੂੰ ਐਚਡੀਆਈਐਲ ਕਲੋਨੀ (HDIL Colony) ਵਿੱਚ ਇੱਕ ਖਾਲੀ ਇਮਾਰਤ ਦੀ ਛੱਤ ਤੋਂ ਲੜਕੀ ਦੀ ਲਾਸ਼ ਮਿਲੀ ਸੀ।

Leave a Reply

Your email address will not be published. Required fields are marked *