ਚੰਡੀਗੜ੍ਹ : ਆਉਣ ਵਾਲੀਆਂ ਚੋਣਾਂ ਨੂੰ ਲੈ ਕੇ ਹਰ ਰੋਜ਼ ਇੱਕ ਜਾਂ ਦੂਜੇ ਐਲਾਨ ਕੀਤੇ ਜਾ ਰਹੇ ਹਨ। ਇਸੇ ਕਾਰਨ ਅੱਜ ਸੁਖਬੀਰ ਬਾਦਲ (Sukhbir Badal) ਵੱਲੋਂ ਪਾਰਟੀ ਦੇ 4 ਨਵੇਂ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਦੱਸ ਦੇਈਏ ਕਿ ਮਾਲੇਰਕੋਟਲਾ ਤੋਂ ਨੁਸਰਤ ਅਲੀ ਖਾਨ (Nusrat Ali Khan), ਹਰਗੋਬਿੰਦਪੁਰਾ ਤੋਂ ਰਾਜਨਬੀਰ ਸਿੰਘ (Rajanbir Singh),ਕਾਦੀਆਂ ਤੋਂ ਗੁਰਇਕਬਾਲ ਸਿੰਘ ਮਾਹਲ (Guriqbal Singh Mahal) ਅਤੇ ਫਿਰੋਜ਼ਪੁਰ ਤੋਂ ਰੋਹਿਤ ਵੋਹਰਾ (Rohit Vohra) ਨੂੰ ਚੋਣ ਮੈਦਾਨ ਵਿੱਚ ਉਤਾਰਨ ਦਾ ਫੈਸਲਾ ਕੀਤਾ ਗਿਆ ਹੈ।
Also Read : ਖੁਸ਼ਖਬਰੀ ! ਹੁਣ ਟਿਕਟ ਨਾ ਹੋਣ ‘ਤੇ ਵੀ ਟਰੇਨ ‘ਚ ਕਰ ਸਕਦੇ ਹੋ ਸਫਰ, ਜਾਣੋ ਕੀ ਨੇ ਨਿਯਮ?
ਜਾਣਕਾਰੀ ਅਨੁਸਾਰ ਪਹਿਲਾਂ ਮਾਲੇਰਕੋਟਲਾ ਤੋਂ ਯੂਨਸ ਮੁਹੰਮਦ ਨੂੰ ਉਮੀਦਵਾਰ ਐਲਾਨਿਆ ਗਿਆ ਸੀ ਪਰ ਹੁਣ ਨੁਸਰਤ ਅਲੀ ਖਾਨ (Nusrat Ali Khan) ਦਾ ਨਾਂ ਵਾਪਸ ਲੈ ਕੇ ਉਨ੍ਹਾਂ ਨੂੰ ਨਵਾਂ ਉਮੀਦਵਾਰ ਬਣਾਇਆ ਗਿਆ ਹੈ। ਇਸ ਐਲਾਨ ਤੋਂ ਬਾਅਦ ਪਾਰਟੀ ਵੱਲੋਂ ਹੁਣ ਤੱਕ ਕੁੱਲ 87 ਉਮੀਦਵਾਰਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ।


