ਖੁਸ਼ਖਬਰੀ ! ਹੁਣ ਟਿਕਟ ਨਾ ਹੋਣ ‘ਤੇ ਵੀ ਟਰੇਨ ‘ਚ ਕਰ ਸਕਦੇ ਹੋ ਸਫਰ, ਜਾਣੋ ਕੀ ਨੇ ਨਿਯਮ?

ਨਵੀਂ ਦਿੱਲੀ : ਟਰੇਨ ‘ਚ ਸਫਰ ਕਰਨ ਵਾਲੇ ਯਾਤਰੀਆਂ ਲਈ ਖੁਸ਼ਖਬਰੀ ਹੈ। ਜੇਕਰ ਤੁਸੀਂ ਵੀ ਟਰੇਨ ‘ਚ ਸਫਰ ਕਰ ਰਹੇ ਹੋ ਅਤੇ ਤੁਹਾਡੇ ਕੋਲ ਟਿਕਟ…

ਨਵੀਂ ਦਿੱਲੀ : ਟਰੇਨ ‘ਚ ਸਫਰ ਕਰਨ ਵਾਲੇ ਯਾਤਰੀਆਂ ਲਈ ਖੁਸ਼ਖਬਰੀ ਹੈ। ਜੇਕਰ ਤੁਸੀਂ ਵੀ ਟਰੇਨ ‘ਚ ਸਫਰ ਕਰ ਰਹੇ ਹੋ ਅਤੇ ਤੁਹਾਡੇ ਕੋਲ ਟਿਕਟ (Ticket) ਨਹੀਂ ਹੈ ਤਾਂ ਵੀ ਹੁਣ ਤੁਸੀਂ ਆਰਾਮ ਨਾਲ ਸਫਰ ਕਰ ਸਕਦੇ ਹੋ। ਰੇਲਵੇ ਨੇ ਇਸ ਦੇ ਲਈ ਇਕ ਖਾਸ ਨਿਯਮ ਬਣਾਇਆ ਹੈ, ਜਿਸ ਦੇ ਤਹਿਤ ਤੁਸੀਂ ਸਫਰ ਕਰ ਸਕਦੇ ਹੋ।ਜੇਕਰ ਤੁਹਾਡੇ ਕੋਲ ਰਿਜ਼ਰਵੇਸ਼ਨ (Reservation) ਨਹੀਂ ਹੈ, ਤਾਂ ਹੁਣ ਤੁਸੀਂ ਪਲੇਟਫਾਰਮ ਟਿਕਟ (Platform Ticket) ਲੈ ਕੇ ਹੀ ਟਰੇਨ ‘ਚ ਸਵਾਰ ਹੋ ਸਕਦੇ ਹੋ ਅਤੇ ਇਸ ਤੋਂ ਬਾਅਦ ਤੁਹਾਨੂੰ TTE ਨਾਲ ਸੰਪਰਕ ਕਰਨਾ ਹੋਵੇਗਾ। ਤੁਹਾਨੂੰ ਟਿਕਟ ਚੈਕਰ ਕੋਲ ਜਾਣਾ ਹੋਵੇਗਾ ਅਤੇ ਉੱਥੇ ਜਾ ਕੇ ਤੁਸੀਂ ਆਪਣੀ ਟਿਕਟ ਬਣਵਾ ਸਕਦੇ ਹੋ।

Also Read : ‘ਹੈਂ ! ਇਹ ਵਿਆਹ ਦਾ ਕਾਰਡ ਕਿ ਕਨੂੰਨੀ ਨੋਟਿਸ’

ਤੁਹਾਨੂੰ ਆਪਣਾ ਸਾਰਾ ਵੇਰਵਾ ਟਿਕਟ ਚੈਕਰ ਨੂੰ ਦੱਸਣਾ ਹੋਵੇਗਾ ਅਤੇ ਉਸ ਤੋਂ ਬਾਅਦ ਤੁਹਾਨੂੰ ਆਪਣੀ ਮੰਜ਼ਿਲ ਤੱਕ ਬਣੀ ਟਿਕਟ ਲੈਣੀ ਹੋਵੇਗੀ। ਤੁਹਾਨੂੰ ਦੱਸ ਦੇਈਏ ਕਿ ਟਰੇਨ ‘ਚ ਸੀਟਾਂ ਦੀ ਕਮੀ ਕਾਰਨ ਤੁਹਾਨੂੰ ਰਿਜ਼ਰਵ ਸੀਟ (Reserve Seat) ਲੈਣ ‘ਚ ਪਰੇਸ਼ਾਨੀ ਹੋ ਸਕਦੀ ਹੈ ਪਰ ਟਿਕਟ ਚੈਕਰ ਤੁਹਾਨੂੰ ਸਫਰ ਕਰਨ ਤੋਂ ਨਹੀਂ ਰੋਕ ਸਕਦਾ। ਜੇਕਰ ਤੁਹਾਡੇ ਕੋਲ ਰਿਜ਼ਰਵੇਸ਼ਨ ਨਹੀਂ ਹੈ ਤਾਂ ਤੁਹਾਨੂੰ 250 ਰੁਪਏ ਪੈਨਲਟੀ ਚਾਰਜ ਵੀ ਦੇਣਾ ਹੋਵੇਗਾ।

Also Read : ਸੁਨੀਲ ਜਾਖੜ ਨੇ ਟਵੀਟ ਕਰ ਪੰਜਾਬ ਦੀ ਰਾਜਨੀਤੀ ‘ਤੇ ਕਸਿਆ ਤੰਜ

ਯਾਤਰੀ ਨੂੰ ਟਿਕਟ ਦੇ ਕੁੱਲ ਕਿਰਾਏ ਦੇ ਨਾਲ 250 ਰੁਪਏ ਜੁਰਮਾਨਾ ਅਦਾ ਕਰਕੇ ਟਿਕਟ ਪ੍ਰਾਪਤ ਕਰਨੀ ਪਵੇਗੀ। ਪਲੇਟਫਾਰਮ ਟਿਕਟ (Platform Ticket) ਰੱਖਣ ਤੋਂ ਬਾਅਦ, ਯਾਤਰੀ ਰੇਲਗੱਡੀ ‘ਤੇ ਚੜ੍ਹਨ ਦੇ ਯੋਗ ਬਣ ਜਾਂਦਾ ਹੈ। ਦੱਸ ਦੇਈਏ ਕਿ ਯਾਤਰੀ ਨੂੰ ਉਸੇ ਸਟੇਸ਼ਨ ਤੋਂ ਕਿਰਾਏ ਦਾ ਭੁਗਤਾਨ ਕਰਨਾ ਹੋਵੇਗਾ ਜਿੱਥੋਂ ਪਲੇਟਫਾਰਮ ਟਿਕਟ ਲਈ ਗਈ ਹੈ। ਇਸ ਤੋਂ ਇਲਾਵਾ ਜੇਕਰ ਤੁਹਾਡੀ ਟਰੇਨ ਕਿਸੇ ਕਾਰਨ ਮਿਸ ਹੋ ਜਾਂਦੀ ਹੈ, ਤਾਂ ਟਿਕਟ ਚੈਕਰ ਅਗਲੇ 2 ਸਟੇਸ਼ਨਾਂ ਤੱਕ ਤੁਹਾਡੀ ਸੀਟ ਕਿਸੇ ਨੂੰ ਵੀ ਅਲਾਟ ਨਹੀਂ ਕਰ ਸਕਦਾ ਹੈ।ਇਸ ਤੋਂ ਇਲਾਵਾ ਜੇਕਰ ਤੁਹਾਡੀ ਟਰੇਨ ਕਿਸੇ ਕਾਰਨ ਮਿਸ ਹੋ ਜਾਂਦੀ ਹੈ, ਤਾਂ ਟਿਕਟ ਚੈਕਰ (Ticket Checker) ਅਗਲੇ 2 ਸਟੇਸ਼ਨਾਂ ਤੱਕ ਤੁਹਾਡੀ ਸੀਟ ਕਿਸੇ ਨੂੰ ਵੀ ਅਲਾਟ ਨਹੀਂ ਕਰ ਸਕਦਾ ਹੈ।

Leave a Reply

Your email address will not be published. Required fields are marked *