ਪੱਛਮੀ ਬੰਗਾਲ : ਪੱਛਮੀ ਬੰਗਾਲ (West Bengal) ‘ਚ ਇਕ ਭਿਆਨਕ ਹਾਦਸੇ ‘ਚ 18 ਲੋਕਾਂ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਇਸ ਹਾਦਸੇ ਵਿੱਚ ਪੰਜ ਲੋਕ ਗੰਭੀਰ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਲੋਕਾਂ ਦੀ ਮਦਦ ਨਾਲ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ ਹੈ। ਹਾਦਸੇ ਦਾ ਕਾਰਨ ਕੀ ਸੀ, ਪੁਲਿਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਸ਼ਨੀਵਾਰ ਰਾਤ ਨੂੰ ਵਾਪਰਿਆ। ਇਹ ਹਾਦਸਾ ਪੱਛਮੀ ਬੰਗਾਲ ਦੇ ਨਦੀਆ ਦੇ ਹੰਸਖਲੀ ਇਲਾਕੇ ਵਿੱਚ ਵਾਪਰਿਆ। ਇੱਥੇ 20 ਤੋਂ ਵੱਧ ਲੋਕ ਉੱਤਰੀ 24 ਪਰਗਨਾ ਦੇ ਬਗਦਾ ਤੋਂ ਮਟਾਡੋਰ ਤੋਂ ਨਵਦੀਪ ਸ਼ਮਸ਼ਾਨਘਾਟ ਵੱਲ ਲਾਸ਼ਾਂ ਲੈ ਕੇ ਜਾ ਰਹੇ ਸਨ।
Also Read : ਵਿਧਾਇਕ ਮਦਨ ਲਾਲ ਨੂੰ ਜਾਰੀ ਹੋਇਆ ਨੋਟਿਸ, VC ਅਰਵਿੰਦ ਨੇ ਕੀਤੀ ਨੇ ਇਹ ਮੰਗ
ਹੰਸਖਲੀ ਥਾਣਾ ਖੇਤਰ ਦੇ ਫੁਲਬਾੜੀ ਇਲਾਕੇ ‘ਚ ਸੜਕ ਕਿਨਾਰੇ ਖੜ੍ਹੇ ਟਰੱਕ ਨਾਲ ਮੈਟਾਡੋਰ ਦੀ ਟੱਕਰ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਇਸ ਹਾਦਸੇ ‘ਚ 18 ਲੋਕਾਂ ਦੀ ਮੌਤ ਹੋ ਗਈ। ਅਤੇ ਪੰਜ ਵਿਅਕਤੀ ਗੰਭੀਰ ਜ਼ਖਮੀ ਹੋ ਗਏ।ਪੁਲਿਸ ਮੁਤਾਬਕ ਮੁਢਲਾ ਅੰਦਾਜ਼ਾ ਹੈ ਕਿ ਹਾਦਸਾ ਸੰਘਣੀ ਧੁੰਦ ਅਤੇ ਤੇਜ਼ ਰਫ਼ਤਾਰ ਕਾਰਨ ਵਾਪਰਿਆ ਹੈ। ਪੁਲਿਸ ਨੇ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਖਮੀਆਂ ਨੂੰ ਸਥਾਨਕ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।



