ਚੰਡੀਗੜ੍ਹ : ਚਰਨਜੀਤ ਚੰਨੀ ਸਰਕਾਰ (Channi Govt) ਵਲੋਂ ਬਿਜਲੀ ਸਮਝੌਤੇ (Power agreements) ਰੱਦ ਕਰਨ ਨੂੰ ਲੈ ਕੇ ਕੀਤੇ ਜਾ ਰਹੇ ਪ੍ਰਚਾਰ ’ਤੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ (Bikram Singh Majithia) ਨੇ ਵੱਡਾ ਹਮਲਾ ਬੋਲਿਆ ਹੈ। ਮਜੀਠੀਆ ਨੇ ਕਿਹਾ ਕਿ ਪੰਜਾਬ ਸਰਕਾਰ ਦੱਸੇ ਕਿ ਉਨ੍ਹਾਂ ਕਿਹੜੇ ਬਿਜਲੀ ਸਮਝੌਤੇ ਰੱਦ ਕੀਤੇ ਹਨ। ਪੰਜਾਬ ਸਰਕਾਰ (Punjab Govt) ਨੇ ਮਹਿਜ਼ ਵਾਈਟ ਪੇਪਰ (White paper) ਜਾਰੀ ਕੀਤਾ ਹੈ।
Also Read: ਹੁਣ ਸਰਕਾਰੀ ਰਾਸ਼ਨ ਡਿਪੂਆਂ ‘ਤੇ ਵੀ ਮਿਲਣਗੇ ‘ਗੈਸ ਸਿਲੰਡਰ’!
ਚੰਡੀਗੜ੍ਹ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮਜੀਠੀਆ ਨੇ ਪੰਜਾਬ ਸਰਕਾਰ ਨੂੰ ਚੈਲੰਜ ਕੀਤਾ ਕਿ ਜੇਕਰ ਪੰਜਾਬ ਸਰਕਾਰ ਨੇ 17 ਰੁਪਏ 91 ਪੈਸੇ ਦੀ ਇਕ ਵੀ ਸੋਲਰ ਦੀ ਪੇਮੈਂਟ ਕੀਤੀ ਹੈ ਤਾਂ ਉਹ ਸਾਬਤ ਕਰਕੇ ਦਿਖਾਵੇ। ਮਜੀਠੀਆ ਨੇ ਕਿਹਾ ਕਿ ਜੇਕਰ ਇਹ ਸੱਚ ਹੈ ਤਾਂ ਮੈਂ ਵਿਧਾਨ ਸਭਾ ’ਚੋਂ ਅਸਤੀਫਾ ਦੇ ਦਿਆਂਗਾ ਅਤੇ ਚੋਣ ਨਹੀਂ ਲੜਾਂਗਾ ਪਰ ਜੇ ਇਹ ਸੱਚ ਨਹੀਂ ਹੈ ਤਾਂ ਪੰਜਾਬ ਸਰਕਾਰ ਨੂੰ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।
Also Read: ਲਖੀਮਪੁਰ ਖੇੜੀ ਮਾਮਲੇ ਨਾਲ ਜੁੜੀ ਵੱਡੀ ਖਬਰ, ਸਾਬਕਾ ਜੱਜ RK ਜੈਨ ਦੀ ਨਿਗਰਾਨੀ ‘ਚ ਹੋਵੇਗੀ ਮਾਮਲੇ ਦੀ ਜਾਂਚ
ਮਜੀਠੀਆ ਨੇ ਕਿਹਾ ਕਿ ਪੰਜਾਬ ਸਰਕਾਰ ਕੋਲ ਬਿਜਲੀ ਸਮਝੌਤਿਆਂ ਨੂੰ ਰੱਦ ਕਰਨ ਦੀ ਤਾਕਤ ਹੀ ਨਹੀਂ ਹੈ। ਜਦਕਿ ਪੰਜਾਬ ਸਰਕਾਰ ਨੇ ਸਿਰਫ ਵਿਧਾਨ ਸਭਾ ਵਿਚ ਡਰਾਮਾ ਕੀਤਾ। ਮਜੀਠੀਆ ਨੇ ਕਿਹਾ ਕਿ ਬਿਜਲੀ ਸਮਝੌਤਿਆਂ ਨੂੰ ਪੰਜਾਬ ਦੀ ਵਿਧਾਨ ਸਭਾ ਰੱਦ ਨਹੀਂ ਕਰ ਸਕਦੀ ਹੈ ਅਤੇ ਨਾ ਹੀ ਸਰਕਾਰ ਕੋਲ ਤਾਕਤ ਹੈ। ਉਨ੍ਹਾਂ ਕਿਹਾ ਕਿ ਜੇ ਰੱਦ ਕਰਨਾ ਸੀ ਤਾਂ ਕੈਬਨਿਟ ’ਚ ਫ਼ੈਸਲਾ ਕਰਦੇ।
Also Read: ਸਕੂਟੀ ਦਾ ਹੋਇਆ 117 ਵਾਰ ਚਲਾਨ! RC ਦੀ ਜਾਂਚ ਕਰਨ ‘ਤੇ ਹੱਕੀ ਬੱਕੀ ਰਹਿ ਗਈ ਪੁਲਿਸ
ਮਜੀਠੀਆ ਨੇ ਕਿਹਾ ਕਿ ਅੱਜ ਕਿਸਾਨ ਮਰ ਰਿਹਾ ਹੈ, ਕੱਚਾ ਮੁਲਾਜ਼ਮ ਸੜਕਾਂ ’ਤੇ ਸੰਘਰਸ਼ ਕਰ ਰਿਹਾ ਹੈ, ਪੰਜਾਬ ਦਾ ਹਰ ਵਰਗ ਦੁਖੀ ਹੈ ਪਰ ਪੰਜਾਬ ਦਾ ਮੁੱਖ ਮੰਤਰੀ ਫੋਟੋਸ਼ੂਟ ਕਰਵਾਉਣ ਵਿਚ ਰੁੱਝਿਆ ਹੋਇਆ ਹੈ ਅਤੇ ਡਰਾਮੇਬਾਜ਼ੀ ਕਰਕੇ ਡੰਗ ਟਪਾ ਰਿਹਾ ਹੈ। ਪਹਿਲਾਂ ਕੈਪਟਨ ਨੇ ਝੂਠ ਬੋਲਿਆ ਅਤੇ ਹੁਣ ਚੰਨੀ ਬੋਲ ਰਿਹਾ ਹੈ, ਸਿਰਫ ਅਲੀ ਬਾਬਾ ਬਦਲਿਆ ਹੈ ਜਦਕਿ 40 ਚੋਰ ਉਹੀ ਹਨ।



