‘ਮੱਝ ਦੁੱਧ ਨਹੀਂ ਦੇ ਰਹੀ, ਦਰੋਗਾ ਜੀ ਮਦਦ ਕਰੋ’, ਸ਼ਖਸ ਦੀ ਸ਼ਿਕਾਇਤ ‘ਤੇ ਹੱਕੀ-ਬੱਕੀ ਰਹਿ ਗਈ ਪੁਲਿਸ

ਭੋਪਾਲ- ਲੋਕ ਹੁਣ ਅਜੀਬੋ-ਗਰੀਬ ਸ਼ਿਕਾਇਤਾਂ ਲੈ ਕੇ ਥਾਣੇ ਪੁੱਜਣ ਲੱਗੇ ਹਨ। ਤਾਜ਼ਾ ਮਾਮਲਾ ਮੱਧ ਪ੍ਰਦੇਸ਼ ਦੇ ਭਿੰਡ ਜ਼ਿਲੇ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਵਿਅਕਤੀ…

ਭੋਪਾਲ- ਲੋਕ ਹੁਣ ਅਜੀਬੋ-ਗਰੀਬ ਸ਼ਿਕਾਇਤਾਂ ਲੈ ਕੇ ਥਾਣੇ ਪੁੱਜਣ ਲੱਗੇ ਹਨ। ਤਾਜ਼ਾ ਮਾਮਲਾ ਮੱਧ ਪ੍ਰਦੇਸ਼ ਦੇ ਭਿੰਡ ਜ਼ਿਲੇ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਵਿਅਕਤੀ ਆਪਣੀ ਮੱਝ ਨੂੰ ਲੈ ਕੇ ਪੁਲਿਸ ਕੋਲ ਮਦਦ ਦੀ ਗੁਹਾਰ ਲਗਾਉਣ ਥਾਣੇ ਪਹੁੰਚ ਗਿਆ। ਉਸ ਦੀ ਸ਼ਿਕਾਇਤ ਸੁਣ ਕੇ ਪੁਲਿਸ ਨੂੰ ਵੀ ਸਮਝ ਨਹੀਂ ਆਈ ਕਿ ਹੁਣ ਉਹ ਮਦਦ ਕਰੇ ਤਾਂ ਕਿਵੇਂ? 

Also Read: ਇਨ੍ਹਾਂ ਸੂਬਿਆਂ ‘ਚ ਪੈ ਸਕਦੈ ਭਾਰੀ ਮੀਂਹ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ

ਮਾਮਲਾ ਭਿੰਡ ਜ਼ਿਲੇ ਦੇ ਨਯਾਗਾਂਵ ਦਾ ਹੈ, ਜਿੱਥੇ ਪਿੰਡ ਦੇ ਹੀ ਬਾਬੂਲਾਲ ਜਾਟਵ ਨਾਂ ਦਾ ਵਿਅਕਤੀ ਆਪਣੀ ਮੱਝ ਤੋਂ ਪਰੇਸ਼ਾਨ ਹੈ ਅਤੇ ਪੁਲਿਸ ਤੋਂ ਮਦਦ ਮੰਗ ਰਿਹਾ ਹੈ। ਦਰਅਸਲ ਉਸ ਦੀ ਮੱਝ ਕੁਝ ਦਿਨਾਂ ਤੋਂ ਦੁੱਧ ਨਹੀਂ ਦੇ ਰਹੀ ਸੀ। ਇਸ ਗੱਲ ਤੋਂ ਪਰੇਸ਼ਾਨ ਹੋ ਕੇ ਬਾਬੂਲਾਲ ਪੁਲਿਸ ਤੋਂ ਮਦਦ ਲੈਣ ਥਾਣੇ ’ਚ ਪਹੁੰਚ ਗਿਆ। ਪਹਿਲਾਂ ਉਸ ਨੇ ਆਪਣੀ ਸਮੱਸਿਆ ਨੂੰ ਲੈ ਕੇ ਪੁਲਿਸ ਨੂੰ ਇਕ ਅਰਜ਼ੀ ਦਿੱਤੀ ਅਤੇ ਉਸ ਤੋਂ ਕੁਝ ਦੇਰ ਬਾਅਦ ਆਪਣੀ ਮੱਝ ਲੈ ਕੇ ਹੀ ਥਾਣੇ ’ਤੇ ਪਹੁੰਚ ਗਿਆ।

Also Read: T20 ਦਾ ਨਵਾਂ ‘ਬਾਦਸ਼ਾਹ’ ਬਣਿਆ ਆਸਟ੍ਰੇਲੀਆ

ਮੱਝ ਦੀ ਸ਼ਿਕਾਇਤ ਥਾਣੇ ’ਚ ਕਰਨ ਦੀ ਸੀ ਇਹ ਵਜ੍ਹਾ
ਬਾਬੂਲਾਲ ਨੇ ਪੁਲਿਸ ਨੂੰ ਕਿਹਾ ਕਿ ਧਾਰ ਕੱਢਣ ’ਚ ਮੇਰੀ ਮਦਦ ਕਰ ਦਿਓ। ਜਿਸ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ। ਪੁਲਿਸ ਨੇ ਵੀ ਉਸ ਨੂੰ ਮਦਦ ਕਰਨ ਦਾ ਭਰੋਸਾ ਦਿੱਤਾ। ਉਥੇ ਹੀ ਇਸ ਮਾਮਲੇ ’ਤੇ ਡੀ. ਐੱਸ. ਪੀ. ਹੈੱਡਕੁਆਰਟਰ ਅਰਵਿੰਦ ਸ਼ਾਹ ਨੇ ਦੱਸਿਆ ਕਿ ਉਹ ਵਿਅਕਤੀ ਮਾਨਸਿਕ ਰੂਪ ’ਚ ਪਾਗਲ ਤਾਂ ਨਹੀਂ ਸੀ ਪਰ ਬਹੁਤ ਭੋਲਾਭਾਲਾ ਸੀ। ਉਸ ਨੇ ਹਾਲ ਹੀ ’ਚ ਮੱਝ ਖਰੀਦੀ ਸੀ ਅਤੇ ਦੁੱਧ ਨਾ ਦੇਣ ’ਤੇ ਪਿੰਡ ਦੇ ਕਿਸੇ ਵਿਅਕਤੀ ਨੇ ਉਸ ਨੂੰ ਟੋਟਕੇ ਦੇ ਤੌਰ ’ਤੇ ਪੁਲਿਸ ਤੋਂ ਮਦਦ ਮੰਗਣ ਦੀ ਸਲਾਹ ਦਿੱਤੀ ਸੀ। ਜਿਸ ਵਜ੍ਹਾ ਨਾਲ ਉਹ ਥਾਣੇ ’ਚ ਮਦਦ ਮੰਗਣ ਆਇਆ ਸੀ। ਪੁਲਿਸ ਨੇ ਉਸ ਨੂੰ ਸਮਝਾ ਕੇ ਵਾਪਸ ਭੇਜਿਆ।

Also Read: ਪ੍ਰਨੀਤ ਕੌਰ ਨੇ ਪੰਜਾਬ CM ਚੰਨੀ ਨਾਲ ਕੀਤੀ ਮੁਲਾਕਾਤ, ਰੱਖੀ ਇਹ ਮੰਗ

Leave a Reply

Your email address will not be published. Required fields are marked *