ਇਹ ਹੈ ਦੁਨੀਆ ਦੀ ਸਭ ਤੋਂ ਵਧੇਰੇ ਡਾਊਨਲੋਡ ਕੀਤੀ ਜਾਣ ਵਾਲੀ ਐਪ, Facebook, whatsapp ਨੂੰ ਛੱਡਿਆ ਪਿੱਛੇ

ਨਵੀਂ ਦਿੱਲੀ: ਛੋਟਾ ਵੀਡੀਓ ਪਲੇਟਫਾਰਮ Tiktok ਦੁਨੀਆ ਭਰ ‘ਚ ਸਭ ਤੋਂ ਵੱਧ ਵਰਤੀ ਜਾਣ ਵਾਲੀ ਗੈਰ-ਗੇਮਿੰਗ ਐਪ ਬਣ ਗਈ ਹੈ। ਸੈਂਸਰ ਟਾਵਰ ਦੀ ਅਕਤੂਬਰ ਰਿਪੋਰਟ…

ਨਵੀਂ ਦਿੱਲੀ: ਛੋਟਾ ਵੀਡੀਓ ਪਲੇਟਫਾਰਮ Tiktok ਦੁਨੀਆ ਭਰ ‘ਚ ਸਭ ਤੋਂ ਵੱਧ ਵਰਤੀ ਜਾਣ ਵਾਲੀ ਗੈਰ-ਗੇਮਿੰਗ ਐਪ ਬਣ ਗਈ ਹੈ। ਸੈਂਸਰ ਟਾਵਰ ਦੀ ਅਕਤੂਬਰ ਰਿਪੋਰਟ ਦੇ ਅਨੁਸਾਰ, ਅਕਤੂਬਰ 2021 ‘ਚ ਟਿਕਟੌਕ ਨੂੰ 57 ਮਿਲੀਅਨ ਤੋਂ ਵੱਧ ਇੰਸਟਾਲ ਕੀਤਾ ਗਿਆ ਹੈ। 

Also Read: ਏਲਨਾਬਾਦ ਤੋਂ ਵਿਧਾਇਕ ਬਣਨ ਤੋਂ ਬਾਅਦ ਅਭੈ ਚੌਟਾਲਾ ਦਾ ਸਰਕਾਰ ਉੱਤੇ ਵੱਡਾ ਹਮਲਾ

Tiktok ਨੂੰ ਸਭ ਤੋਂ ਵੱਧ ਡੋਯਿਨ, ਚੀਨ ‘ਚ ਸਥਾਪਤ ਕੀਤਾ ਗਿਆ ਹੈ, ਜਿੱਥੇ ਡਾਊਨਲੋਡ ਦਾ ਅੰਕੜਾ ਲਗਪਗ 17 ਪ੍ਰਤੀਸ਼ਤ ਸੀ। ਚੀਨ ਤੋਂ ਬਾਅਦ ਅਮਰੀਕਾ ‘ਚ ਟਿਕਟੌਕ ਨੂੰ ਸਭ ਤੋਂ ਜ਼ਿਆਦਾ ਡਾਊਨਲੋਡ ਕੀਤਾ ਗਿਆ। ਹਾਲਾਂਕਿ ਭਾਰਤ ‘ਚ Tiktok ਐਪ ਦੀ ਵਰਤੋਂ ‘ਤੇ ਪੂਰੀ ਤਰ੍ਹਾਂ ਪਾਬੰਦੀ ਹੈ। ਭਾਵ ਭਾਰਤੀ ਦੁਨੀਆ ਦੀ ਸਭ ਤੋਂ ਵੱਧ ਵਰਤੀ ਜਾਣ ਵਾਲੀ ਐਪ ਦੀ ਵਰਤੋਂ ਨਹੀਂ ਕਰ ਸਕਦੇ ਹਨ। ਇਸ ਤੋਂ ਬਾਅਦ ਇੰਸਟਾਗ੍ਰਾਮ ਦੁਨੀਆ ਭਰ ‘ਚ ਸਭ ਤੋਂ ਵੱਧ ਡਾਊਨਲੋਡ ਕੀਤੇ ਐਪਸ ਦੀ ਸੂਚੀ ‘ਚ ਦੂਜੇ ਸਥਾਨ ‘ਤੇ ਹੈ। ਇੰਸਟਾਗ੍ਰਾਮ ਨੂੰ ਪਿਛਲੇ ਮਹੀਨੇ 56 ਮਿਲੀਅਨ ਤੋਂ ਵੱਧ ਵਾਰ ਡਾਊਨਲੋਡ ਕੀਤਾ ਗਿਆ ਸੀ, ਜੋ ਪਿਛਲੇ ਸਾਲ 2020 ਦੇ ਅਕਤੂਬਰ ਮਹੀਨੇ ਨਾਲੋਂ ਲਗਪਗ 31 ਪ੍ਰਤੀਸ਼ਤ ਵੱਧ ਹੈ। ਇੰਸਟਾਗ੍ਰਾਮ ਦਾ ਨਾਮ ਦੇਸ਼ ‘ਚ ਸਭ ਤੋਂ ਪਹਿਲਾਂ ਆਉਂਦਾ ਹੈ ਜਿੱਥੇ ਅਕਤੂਬਰ 2021 ‘ਚ ਇੰਸਟਾਗ੍ਰਾਮ ਨੂੰ ਸਭ ਤੋਂ ਵੱਧ ਇੰਸਟਾਲ ਕੀਤਾ ਗਿਆ ਸੀ। ਦੁਨੀਆ ਭਰ ਦਾ 39 ਫੀਸਦੀ ਇੰਸਟਾਗ੍ਰਾਮ ਭਾਰਤ ‘ਚ ਡਾਊਨਲੋਡ ਕੀਤਾ ਗਿਆ। ਇਸ ਤੋਂ ਬਾਅਦ 6 ਫੀਸਦੀ ਦੇ ਨਾਲ ਬ੍ਰਾਜ਼ੀਲ ਦਾ ਨੰਬਰ ਆਉਂਦਾ ਹੈ। ਜੇਕਰ ਟਾਪ-5 ਡਾਊਨਲੋਡਿੰਗ ਐਪਸ ਦੀ ਗੱਲ ਕਰੀਏ ਤਾਂ ਟਿੱਕਟੌਕ ਅਤੇ ਇੰਸਟਾਗ੍ਰਾਮ ਤੋਂ ਬਾਅਦ ਫੇਸਬੁੱਕ, ਵ੍ਹਟਸਐਪ ਅਤੇ ਟੈਲੀਗ੍ਰਾਮ ਦੁਨੀਆ ਦੇ ਟਾਪ-5 ਗੈਰ-ਗੇਮਿੰਗ ਐਪਸ ‘ਚ ਸ਼ੁਮਾਰ ਹਨ।

Also Read: ਪਤੀ ਦੇ ਗਲੇ ਪੱਟਾ ਪਾ ਕੇ ਘੁੰਮਾਉਂਦੀ ਹੈ ਇਹ ਔਰਤ, ਟ੍ਰੋਲ ਹੋਣ ‘ਤੇ ਦਿੱਤੀ ਇਹ ਦਲੀਲ

ਦੱਸ ਦੇਈਏ ਕਿ Tiktok ਐਪ ਭਾਰਤ ‘ਚ ਬੈਨ ਹੈ। ਪਿਛਲੇ ਸਾਲ ਭਾਰਤ ਸਰਕਾਰ ਨੇ 59 ਚੀਨੀ ਐਪਸ ਨੂੰ ਬੈਨ ਕੀਤਾ ਸੀ। ਇਸ ਵਿਚ ਬਾਈਟਡਾਂਸ ਦੀ ਪ੍ਰਸਿੱਧ ਛੋਟੀ ਵੀਡੀਓ ਬਣਾਉਣ ਵਾਲੀ ਐਪ Tiktok ਅਤੇ PUBG ਵਰਗੀਆਂ ਪ੍ਰਸਿੱਧ ਮੋਬਾਈਲ ਐਪਸ ਸ਼ਾਮਲ ਹਨ। ਭਾਰਤ ਸਰਕਾਰ ਨੇ ਕਿਹਾ ਕਿ ਚੀਨੀ ਐਪਸ ਰਾਸ਼ਟਰੀ ਸੁਰੱਖਿਆ ਲਈ ਖ਼ਤਰਾ ਪੈਦਾ ਕਰ ਸਕਦੇ ਹਨ। ਇਸ ਕਾਰਨ ਇਨ੍ਹਾਂ ਐਪਸ ਨੂੰ ਬੈਨ ਕੀਤਾ ਜਾ ਰਿਹਾ ਹੈ।

Also Read: ਲਾਲਕ੍ਰਿਸ਼ਨ ਅਡਵਾਨੀ ਦੇ ਘਰ ਪਹੁੰਚੇ PM ਮੋਦੀ, ਦਿੱਤੀ ਜਨਮ ਦਿਨ ਦੀ ਵਧਾਈ

Leave a Reply

Your email address will not be published. Required fields are marked *