ਪਤੀ ਦੇ ਗਲੇ ਪੱਟਾ ਪਾ ਕੇ ਘੁੰਮਾਉਂਦੀ ਹੈ ਇਹ ਔਰਤ, ਟ੍ਰੋਲ ਹੋਣ ‘ਤੇ ਦਿੱਤੀ ਇਹ ਦਲੀਲ

ਨਵੀਂ ਦਿੱਲੀ- ਬ੍ਰਾਜ਼ੀਲ ‘ਚ ਇਕ ਔਰਤ ਆਪਣੇ ਪਤੀ ਨੂੰ ਕੁੱਤੇ ਵਾਂਗ ਸੜਕਾਂ ‘ਤੇ ਘੁੰਮਾਉਂਦੀ ਨਜ਼ਰ ਆਈ। ਜਿਵੇਂ ਹੀ ਇਹ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ…

ਨਵੀਂ ਦਿੱਲੀ- ਬ੍ਰਾਜ਼ੀਲ ‘ਚ ਇਕ ਔਰਤ ਆਪਣੇ ਪਤੀ ਨੂੰ ਕੁੱਤੇ ਵਾਂਗ ਸੜਕਾਂ ‘ਤੇ ਘੁੰਮਾਉਂਦੀ ਨਜ਼ਰ ਆਈ। ਜਿਵੇਂ ਹੀ ਇਹ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਤਾਂ ਲੋਕ ਹੈਰਾਨ ਰਹਿ ਗਏ। ਔਰਤ ਨੇ ਆਪਣੇ ਪਤੀ ਦੇ ਗਲੇ ਵਿੱਚ ਚੇਨ ਪਾਈ ਹੋਈ ਸੀ। ਅਜਿਹਾ ਕਰਨ ਪਿੱਛੇ ਉਸ ਨੇ ਜੋ ਤਰਕ ਦਿੱਤਾ ਹੈ, ਉਹ ਵੀ ਬੜਾ ਦਿਲਚਸਪ ਹੈ।

Also Read: ਲਾਲਕ੍ਰਿਸ਼ਨ ਅਡਵਾਨੀ ਦੇ ਘਰ ਪਹੁੰਚੇ PM ਮੋਦੀ, ਦਿੱਤੀ ਜਨਮ ਦਿਨ ਦੀ ਵਧਾਈ

‘ਡੇਲੀ ਸਟਾਰ’ ਦੀ ਰਿਪੋਰਟ ਮੁਤਾਬਕ ਔਰਤ ਦਾ ਨਾਂ ਲੁਆਨਾ ਕਜ਼ਾਕੀ ਅਤੇ ਉਸ ਦੇ ਪਤੀ ਦਾ ਨਾਂ ਆਰਥਰ ਓ ਉਰਸੋ ਹੈ। ਦੋਵਾਂ ਨੂੰ ਬ੍ਰਾਜ਼ੀਲ ਦੇ ਭੀੜ-ਭੜੱਕੇ ਵਾਲੇ ਰੇਲਵੇ ਸਟੇਸ਼ਨ ਅਤੇ ਸੜਕਾਂ ‘ਤੇ ਫੋਟੋਆਂ ਖਿਚਵਾਉਂਦੇ ਦੇਖਿਆ ਗਿਆ। ਫੋਟੋ ‘ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਲੁਆਨਾ ਆਪਣੇ ਪਤੀ ਆਰਥਰ ਨਾਲ ਕੁੱਤੇ ਵਾਂਗ ਪੇਸ਼ ਆ ਰਹੀ ਹੈ। ਆਰਥਰ ਦੀ ਗਰਦਨ ਦੁਆਲੇ ਲੋਹੇ ਦੀ ਚੇਨ ਸੀ, ਜਿਸ ਨੂੰ ਲੁਆਨਾ ਨੇ ਫੜਿਆ ਹੋਇਆ ਸੀ। ਉਹ ਚੇਨ ਦੀ ਮਦਦ ਨਾਲ ਉਸ ਨੂੰ ਟਹਿਲਾ ਰਹੀ ਸੀ। ਆਰਥਰ ਦੇ ਚਿਹਰੇ ‘ਤੇ ਮਾਸਕ ਸੀ। ਲੁਆਨਾ ਕਜ਼ਾਕੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਅਜਿਹਾ ਉਨ੍ਹਾਂ ਵਿਚਕਾਰ ‘ਪਿਆਰ ਅਤੇ ਰੋਮਾਂਸ’ ਵਧਾਉਣ ਲਈ ਕੀਤਾ ਸੀ।

Also Read: 19 ਨਵੰਬਰ ਨੂੰ ਲੱਗੇਗਾ ਸਦੀ ਦਾ ਸਭ ਤੋਂ ਲੰਬਾ ਚੰਦਰ ਗ੍ਰਹਿਣ

ਇਕ ਇੰਟਰਵਿਊ ‘ਚ ਲੁਆਨਾ ਨੇ ਕਿਹਾ- ‘ਮੈਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਲੋਕ ਕੀ ਸੋਚਦੇ ਹਨ। ਮੈਂ ਕੋਈ ਗੈਰ-ਕਾਨੂੰਨੀ ਕੰਮ ਨਹੀਂ ਕਰ ਰਹੀ। ਅਸੀਂ ਇਹ ਕੰਮ ਬਿਨਾਂ ਕਿਸੇ ਨੂੰ ਨੁਕਸਾਨ ਪਹੁੰਚਾਏ ਕੀਤਾ ਹੈ। ਸਾਡਾ ਮੰਨਣਾ ਹੈ ਕਿ ਇਸ ਨਾਲ ਸਾਡੇ ਦੋਹਾਂ ਵਿਚਕਾਰ ਪਿਆਰ ਅਤੇ ਕਾਮਵਾਸਨਾ ਵਧਦੀ ਹੈ।

Also Read: 11 ਨਵੰਬਰ ਤੱਕ ਮੁਲਤਵੀ ਹੋਈ ਪੰਜਾਬ ਵਿਧਾਨ ਸਭਾ ਦੀ ਕਾਰਵਾਈ

ਲੁਆਨਾ ਨੂੰ ਆਪਣੇ ਪਤੀ ਆਰਥਰ ਨੂੰ ਕੁੱਤੇ ਦੇ ਪੱਟੇ ਨਾਲ ਘੁੰਮਾਉਂਦੇ ਦੇਖਿਆ ਗਿਆ। ਇਸ ਜੋੜੇ ਨੇ ਫੋਟੋਸ਼ੂਟ ਵੀ ਕਰਵਾਇਆ ਹੈ। ਇਸ ਦੌਰਾਨ ਲੁਆਨਾ ਦੇ ਪਤੀ ਨੂੰ ਕੁੱਤੇ ਵਾਂਗ ਜ਼ਮੀਨ ‘ਤੇ ਬੈਠੇ ਦੇਖਿਆ ਗਿਆ, ਜਿਸ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਹਨ।

Leave a Reply

Your email address will not be published. Required fields are marked *