ਲਖਨਊ: ਕਿਸੇ ਵਿਅਕਤੀ ਨੇ ਬੀਤੇ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸੀਐੱਮ ਯੋਗੀ ਆਦਿੱਤਿਆਨਾਥ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਟਵਿੱਟਰ ’ਤੇ ਦਿੱਤੀ। ਇਸ ਨੂੰ ਪੁਲਿਸ ਤੇ ਪ੍ਰਸ਼ਾਸਨਿਕ ਅਫ਼ਸਰਾਂ ਨੇ ਗੰਭੀਰਤਾ ਨਾਲ ਲਿਆ ਅਤੇ ਜਲਦੀ ਨਾਲ ਕ੍ਰਾਈਮ ਬ੍ਰਾਂਚ ਸਮੇਤ ਪੁਲਿਸ ਦੀਆਂ ਕਈ ਟੀਮਾਂ ਨੂੰ ਜਾਂਚ ਵਿਚ ਲਗਾ ਦਿੱਤਾ ਗਿਆ।
Also Read: T20 WC: ਨਿਊਜ਼ੀਲੈਂਡ ਨੇ 8 ਵਿਕਟਾਂ ਨਾਲ ਅਫਗਾਨਿਸਤਾਨ ਤੋਂ ਜਿੱਤਿਆ ਮੈਚ, ਭਾਰਤ ਸੈਮੀਫਾਈਨਲ ਤੋਂ ਬਾਹਰ
ਵੀਰਵਾਰ ਨੂੰ ਦੀਪਕ ਸ਼ਰਮਾ ਨਾਂ ਤੋਂ ਸੰਚਾਲਿਤ ਟਵਿੱਟਰ ਅਕਾਊਂਟ ਤੋਂ ਕੀਤੇ ਗਏ ਟਵੀਟ ਵਿਚ ਪੀਐੱਮ ਅਤੇ ਸੀਐੱਮ ਲਈ ਧਮਕੀ ਸੀ। ਇਸ ਦੇ ਨਾਲ ਹੀ ਉਨ੍ਹਾਂ ’ਤੇ ਕਈ ਹੋਰ ਇਤਰਾਜ਼ਯੋਗ ਟਿੱਪਣੀਆਂ ਵੀ ਕੀਤੀਆਂ ਗਈਆਂ ਸਨ। ਮਾਮਲੇ ਨੂੰ ਪੁਲਿਸ ਨੇ ਨੋਟਿਸ ਵਿਚ ਲਿਆ ਅਤੇ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾਇਆ। ਅਧਿਕਾਰੀਆਂ ਨੇ ਕ੍ਰਾਈਮ ਬ੍ਰਾਂਚ ਦੇ ਨਾਲ ਹੀ ਕਈ ਹੋਰਨਾਂ ਟੀਮਾਂ ਨੂੰ ਪੜਤਾਲ ਵਿਚ ਲਗਾ ਦਿੱਤਾ। ਟੀਮਾਂ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀਆਂ ਹਨ।
Also Read: ਸੁਖਬੀਰ ਬਾਦਲ ਦਾ CM ਚੰਨੀ ‘ਤੇ ਹਮਲਾ, ਕਿਹਾ- ‘ਸਰਕਾਰ ਕਰ ਰਹੀ ਡਰਾਮੇ’
ਡੀਸੀਪੀ ਕ੍ਰਾਈਮ ਪੀਕੇ ਤਿਵਾੜੀ ਨੇ ਦੱਸਿਆ ਕਿ ਟਵਿੱਟਰ ਕੰਪਨੀ ਤੋਂ ਉਕਤ ਅਕਾਊਂਟ ਦੇ ਬਾਰੇ ਵਿਚ ਜਾਣਕਾਰੀ ਮੰਗੀ ਗਈ ਹੈ। ਛਾਣਬੀਣ ਕੀਤੀ ਜਾ ਰਹੀ ਹੈ ਕਿ ਇਹ ਅਕਾਊਂਟ ਜਿਸ ਨਾਂ ਤੋਂ ਬਣਿਆ ਹੈ, ਉਸੇ ਵਿਅਕਤੀ ਦਾ ਹੈ ਜਾਂ ਕਿਸੇ ਨੇ ਫ਼ਰਜ਼ੀ ਆਈਡੀ ਬਣਾ ਰੱਖੀ ਹੈ। ਕਈ ਟੀਮਾਂ ਲੱਗੀਆਂ ਹਨ। ਜਿਹੜੇ ਵੀ ਤੱਥ ਸਾਹਮਣੇ ਆਉਣਗੇ, ਉਨ੍ਹਾਂ ਦੇ ਆਧਾਰ ’ਤੇ ਕਾਰਵਾਈ ਕੀਤੀ ਜਾਵੇਗੀ।
Also Read: ਪੰਜਾਬ ਸਰਕਾਰ ਦੀ ਸਖਤੀ, ‘ਪੰਜਾਬੀ ਤੇ ਹੋਰ ਭਾਸ਼ਾਵਾਂ ਸਿੱਖਿਆ ਐਕਟ-2008’ ਦੀ ਉਲੰਘਣਾ ‘ਤੇ ਲੱਗੇਗਾ ਭਾਰੀ ਜੁਰਮਾਨਾ



