ਨਵੀਂ ਦਿੱਲੀ : ਭਾਰਤ 10 ਨਵੰਬਰ ਨੂੰ ਦਿੱਲੀ ਵਿੱਚ ਅਫਗਾਨਿਸਤਾਨ ‘ਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ (NSA) ਪੱਧਰੀ ਖੇਤਰੀ ਸੰਮੇਲਨ ਦੀ ਮੇਜ਼ਬਾਨੀ ਕਰੇਗਾ। NSA ਅਜੀਤ ਡੋਵਾਲ ਇਸ ਬੈਠਕ ਦੀ ਅਗਵਾਈ ਕਰਨਗੇ। ਸੂਤਰਾਂ ਨੇ ਦੱਸਿਆ ਕਿ ਭਾਰਤ ਦੇ ਸੱਦੇ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ। ਮੱਧ ਏਸ਼ੀਆਈ ਦੇਸ਼ਾਂ ਦੇ ਨਾਲ-ਨਾਲ ਰੂਸ ਅਤੇ ਈਰਾਨ ਨੇ ਭਾਗੀਦਾਰੀ ਦੀ ਪੁਸ਼ਟੀ ਕੀਤੀ ਹੈ। ਸੂਤਰਾਂ ਮੁਤਾਬਕ ਚੀਨ ਅਤੇ ਪਾਕਿਸਤਾਨ ਨੂੰ ਵੀ ਸੱਦਾ ਦਿੱਤਾ ਗਿਆ ਹੈ ਅਤੇ ਰਸਮੀ ਜਵਾਬ ਦੀ ਉਡੀਕ ਹੈ। ਹਾਲਾਂਕਿ ਪਾਕਿਸਤਾਨ ਨੇ ਮੀਡੀਆ ਰਾਹੀਂ ਸੰਕੇਤ ਦਿੱਤਾ ਹੈ ਕਿ ਉਹ ਇਸ ਵਿੱਚ ਸ਼ਾਮਲ ਨਹੀਂ ਹੋਵੇਗਾ।
Also Read : ਦੀਵਾਲੀ ਦੇ ਦਿਨ ਇਕਾਲੇ ‘ਚ ਛਾਇਆ ਮਾਤਮ, ਪ੍ਰਸ਼ਾਸਨ ਦੀਆਂ ਨਕਾਮੀਆਂ ਨੇ ਲਈ ਕਈ ਬੱਚਿਆਂ ਦੀ ਜਾਨ!
Also Read : ਸ਼੍ਰੀਨਗਰ ‘ਚ ਅੱਤਵਾਦੀਆਂ ਨੇ SKIMS ਹਸਪਤਾਲ ਦੇ ਕੋਲ ਕੀਤੀ ਫਾਈਰਿੰਗ, ਸੁਰੱਖਿਆ ਬਲਾਂ ਨੇ ਇਲਾਕੇ ‘ਚ ਪਾਇਆ ਘੇਰਾ
ਤੁਹਾਨੂੰ ਦੱਸ ਦੇਈਏ ਕਿ ਪਾਕਿਸਤਾਨ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ (NSA) ਮੋਈਦ ਯੂਸਫ ਨੇ ਹਾਲ ਹੀ ‘ਚ ਕਿਹਾ ਸੀ ਕਿ ਉਹ ਭਾਰਤ ਦੀ ਮੇਜ਼ਬਾਨੀ ‘ਚ ਅਫਗਾਨਿਸਤਾਨ ‘ਤੇ ਹੋਣ ਵਾਲੀ ਕਾਨਫਰੰਸ ਲਈ ਉੱਥੇ ਨਹੀਂ ਜਾਣਗੇ। ਤੁਹਾਨੂੰ ਦੱਸ ਦੇਈਏ ਕਿ ਦੋ ਦਹਾਕਿਆਂ ਦੀ ਜੰਗ ਤੋਂ ਬਾਅਦ ਅਮਰੀਕੀ ਸੈਨਿਕਾਂ ਦੀ ਵਾਪਸੀ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਪਹਿਲਾਂ 15 ਅਗਸਤ ਨੂੰ ਤਾਲਿਬਾਨ ਨੇ ਅਫਗਾਨਿਸਤਾਨ ਵਿੱਚ ਸੱਤਾ ਸੰਭਾਲੀ ਸੀ।



