ਸ਼੍ਰੀਨਗਰ : ਸ਼੍ਰੀਨਗਰ ਦੇ ਬੇਮਿਨਾ ਇਲਾਕੇ ਦੇ SKIMS ਹਸਪਤਾਲ ਦੇ ਕੋਲ ਗੋਲੀਆਂ ਦੀ ਅਵਾਜ਼ ਸੁਣਾਈ ਦਿੱਤੀ ਹੈ।ਫਾਈਰਿੰਗ ਦੋ ਬਾਅਦ ਹਸਪਤਾਲ ਦੇ ਆਲੇ ਦੁਆਲੇ ਸੁਰੱਖਿਆ ਬਲਾਂ ਵੱਲੋਂ ਘੇਰਾ ਪਾ ਲਿਆ ਗਿਆ ਹੈ।ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਫਾਈਰਿੰਗ ਤਦ ਕੀਤੀ ਗਈ ਸੁਰੱਖਿਆ ਬਲਾਂ ਵੱਲੋਂ ਅੱਤਵਾਦੀਆਂ ਨੂੰ ਫੜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ।ਪਰ ਅੱਤਵਾਦੀ ਸੁਰੱਖਿਆ ਬਲਾਂ ‘ਤੇ ਫਾਈਰਿੰਗ ਕਰ ਭੱਜਣ ਵਿਚ ਕਾਮਯਾਬ ਰਹੇ।ਜਿੰਨ੍ਹਾਂ ਦੀ ਤਲਾਸ਼ ਅਜੇ ਜਾਰੀ ਹੈ।ਇਸ ਘਟਨਾ ਦੇ ਕੁਝ ਦੇਰ ਬਾਅਦ ਪੁਲਿਸ ਨੂੰ ਕਿਹਾ ਕਿ ਹਸਪਤਾਲ ਦੇ ਕੋਲ ਬੇਮਿਨਾ ‘ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਦੇ ਵਿਚਕਾਰ ਹੱਲਕੀ ਗੋਲੀਬਾਰੀ ਹੋਈ ।ਸ਼੍ਰੀਨਗਰ ਪੁਲਿਸ ਨੇ ਦੱਸਿਆ ਕਿ ਆਮ ਨਾਗਰਿਕਾਂ ਦਾ ਸਹਾਰਾ ਲੇਕੇ ਅੱਤਵਾਦੀ ਉਥੋਂ ਭੱਜਣ ਵਿਚ ਕਾਮਯਾਬ ਰਹੇ।
Also Read : ਬਾਈਕ ‘ਤੇ ਪਟਾਕੇ ਲੈ ਕੇ ਜਾ ਰਹੇ ਸੀ ਪਿਓ-ਪੁੱਤ, ਜ਼ੋਰਦਾਰ ਧਮਾਕੇ ‘ਚ ਦੋਵਾਂ ਦੇ ਉੱਡੇ ਚੀਥੜੇ
ਅਕਤੂਬਰ ‘ਚ 11 ਆਮ ਨਾਗਰਿਕਾਂ ਦੀ ਹੋਈ ਹੱਤਿਆ
ਤੁਹਾਨੂੰ ਦੱਸ ਦਈਏ ਕਿ ਅਕਤੂਬਰ ਦੇ ਮਹੀਨੇ ‘ਚ ਕਸ਼ਮੀਰ ਘਾਟੀ ‘ਚ ਅੱਤਵਾਦੀਆਂ ਨੇ 11 ਆਮ ਨਾਗਰਿਕਾਂ ਦੀ ਹੱਤਿਆ ਕਰ ਦਿੱਤੀ ਗਈ ਸੀ।ਹਾਲਾਂਕਿ ਜੰਮੂ-ਕਸ਼ਮੀਰ ਦੇ ਡੀਜੀਪੀ ਦਿਲਬਾਗ ਸਿੰਘ ਨੇ ਹਾਲ ਹੀ ‘ਚ ਕਿਹਾ ਸੀ ਕਿ ਕਸ਼ਮੀਰ ‘ਚ ਹੁਣ ਹਾਲਾਤ ਅੱਗੇ ਨਾਲੋਂ ਬੇਹਤਰ ਹਨ ਅਤੇ ਲੋਕ ਸ਼ਾਂਤੀ ਅਤੇ ਵਿਕਾਸ ਦੀ ਦਿਸ਼ਾ ‘ਚ ਵੱਧਣਾ ਚਾਹੁੰਦੇ ਹਾਂ। ਕੇਂਦਰ ਸ਼ਾਸ਼ਤ ਪ੍ਰਦੇਸ਼ ‘ਚ ਹਾਲ ਹੀ ‘ਚ ਹੋਈ ਹਿੰਸਾ ਦੀ ਘਟਨਾਵਾਂ ‘ਚ ਵਾਧਾ ਦੇਖਣ ਨੂੰ ਮਿਲਿਆ ਹੈ।ਡੀਜੀਪੀ ਸਿੰਘ ਨੇ ਸਥਾਨਕ ਅੱਤਵਾਦੀਆਂ ਤੋਂ ਹਥਿਆਰ ਛੱਡਣ ਅਤੇ ਨਾਗਰਿਕਾਂ ਨੂੰ ਕਿਤਾਬ-ਕਲਮ ਚੁੱਕ ਕੇ ਜੰਮੂ-ਕਸ਼ਮੀਰ ਦੀ ਖੁਸ਼ਹਾਲੀ ਅਤੇ ਤਰੱਕੀ ਦੇ ਕੰਮ ਵਿਚ ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ ਸੀ।
Also Read : ਨਵਜੋਤ ਸਿੱਧੂ ਨੇ ਅਸਤੀਫਾ ਲਿਆ ਵਾਪਸ, ਪਰ ਦਫਤਰੀ ਕੰਮ ਸੰਭਾਲਣ ਲਈ ਰੱਖੀ ਇਹ ਸ਼ਰਤ
ਡੀਜੀਪੀ ਨੇ ਕਿਹਾ ਸੀ ਕਿ “ਹਾਲਾਤ ਹੁਣ ਬੇਹਤਰ ਹੈ।ਅਜੇ ਜੋ ਵੀ ਮਾਹੌਲ ਹੈ ਉਸ ‘ਚ ਲੋਕ ਸ਼ਾਂਤੀ ਚਾਹੁੰਦੇ ਹਨ ਅਤੇ ਹਿੰਸਾ ਦੇ ਖਿਲਾਫ ਹਨ।ਹਿੰਸਾ ਦੀ ਕੁਝ ਘਟਨਾਵਾਂ ਹੋਈਆਂ ਹਨ,ਪਰ ਵੱਡੀ ਮਾਤਰਾ ‘ਚ ਲੋਕਾਂ ਨੇ ਇੰਨ੍ਹਾਂ ਘੱਟਨਾਵਾਂ ਦੀ ਨਿੰਦਾ ਕੀਤੀ ਹੈ।ਹੁਣ ਹਾਲਾਤ ਇਥੇ ਬੇਹਤਰ ਹਨ,ਜੋ ਸੰਕੇਂਤ ਦਿੰਦੇ ਹਨ ਕਿ ਲੋਕ ਸ਼ਾਂਤੀ ਅਤੇ ਵਿਕਾਸ ਦੇ ਵੱਲ ਵਧਣਾ ਚਾਹੁੰਦੇ ਹਨ ਅਤੇ ਹਿੰਸਾ ਦੀ ਨਿੰਦਾ ਕਰਦੇ ਹਨ।”



