ਬਾਈਕ ‘ਤੇ ਪਟਾਕੇ ਲੈ ਕੇ ਜਾ ਰਹੇ ਸੀ ਪਿਓ-ਪੁੱਤ, ਜ਼ੋਰਦਾਰ ਧਮਾਕੇ ‘ਚ ਦੋਵਾਂ ਦੇ ਉੱਡੇ ਚੀਥੜੇ

ਪੁਡੂਚੇਰੀ  : ਪੁਡੂਚੇਰੀ ਦੇ ਵਿਲੂਪੁਰਮ ਜ਼ਿਲ੍ਹੇ ਵਿੱਚ ਵਾਪਰੇ ਇੱਕ ਹਾਦਸੇ ਵਿੱਚ ਪਿਓ-ਪੁੱਤ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਦਕਿ ਤਿੰਨ ਲੋਕ ਜ਼ਖਮੀ ਹੋ ਗਏ।…

ਪੁਡੂਚੇਰੀ  : ਪੁਡੂਚੇਰੀ ਦੇ ਵਿਲੂਪੁਰਮ ਜ਼ਿਲ੍ਹੇ ਵਿੱਚ ਵਾਪਰੇ ਇੱਕ ਹਾਦਸੇ ਵਿੱਚ ਪਿਓ-ਪੁੱਤ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਦਕਿ ਤਿੰਨ ਲੋਕ ਜ਼ਖਮੀ ਹੋ ਗਏ। ਇਹ ਹਾਦਸਾ ਉਦੋਂ ਵਾਪਰਿਆ ਜਦੋਂ ਦੋਵੇਂ ਪਟਾਕੇ ਲੈ ਕੇ ਜਾ ਰਹੇ ਸਨ। ਜ਼ੋਰਦਾਰ ਆਵਾਜ਼ ਨਾਲ ਧਮਾਕਾ ਹੋਇਆ, ਜਿਸ ‘ਚ ਦੋਵਾਂ ਦੀ ਮੌਤ ਹੋ ਗਈ। ਧਮਾਕੇ ਦੀ ਆਵਾਜ਼ ਇੱਕ ਕਿਲੋਮੀਟਰ ਦੂਰ ਤੱਕ ਸੁਣਾਈ ਦਿੱਤੀ। ਮੌਕੇ ‘ਤੇ ਰੌਲਾ ਪੈ ਗਿਆ। ਲੋਕਾਂ ਦੀ ਭੀੜ ਇਕੱਠੀ ਹੋ ਗਈ।

Also Read : ਨਵਜੋਤ ਸਿੱਧੂ ਨੇ ਅਸਤੀਫਾ ਲਿਆ ਵਾਪਸ, ਪਰ ਦਫਤਰੀ ਕੰਮ ਸੰਭਾਲਣ ਲਈ ਰੱਖੀ ਇਹ ਸ਼ਰਤ

ਪੁਡੂਚੇਰੀ ਦੇ ਕੱਕੇਯੰਥੁਪੋ ਦਾ ਰਹਿਣ ਵਾਲਾ ਕੈਲੇਨਸਨ ਆਪਣੇ ਬੇਟੇ ਪ੍ਰਦੀਪ ਨਾਲ ਦੋਪਹੀਆ ਵਾਹਨ ‘ਤੇ ਪਟਾਕੇ ਲੈਕੇ ਜਾ ਰਿਹਾ ਸੀ।ਇਹ ਹਾਦਸਾ ਵਿਲੂਪੁਰਮ ਜ਼ਿਲ੍ਹੇ ਦੇ ਕੁਨੀਮੇਡੂ ਪਿੰਡ ਵਿੱਚ ਵਾਪਰਿਆ। ਹਾਦਸੇ ਦੀ ਸੀਸੀਟੀਵੀ ਫੁਟੇਜ ਵੀ ਵਾਇਰਲ ਹੋ ਰਹੀ ਹੈ, ਜਿਸ ਵਿੱਚ ਸੱਤ ਸਾਲਾ ਪ੍ਰਦੀਪ ਪਟਾਕੇ ਲੈਕੇ ਬਾਈਕ ‘ਤੇ ਬੈਠਾ ਸੀ। ਜਦਕਿ ਬਾਈਕ ਉਸ ਦਾ ਪਿਤਾ ਕੈਲੇਨਸਨ ਚਲਾ ਰਿਹਾ ਹੈ। ਇਸ ਦੌਰਾਨ ਜ਼ੋਰਦਾਰ ਧਮਾਕਾ ਹੋਇਆ ਜਿਸ ‘ਚ ਦੋਵਾਂ ਦੀ ਮੌਤ ਹੋ ਗਈ।

Also Read : ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੂੰ ਲੈਕੇ ਮਨਪ੍ਰੀਤ ਬਾਦਲ ਦਾ ਵੱਡਾ ਬਿਆਨ, ਘੱਟ ਸਕਦੀਆਂ ਨੇ ਕੀਮਤਾਂ

ਹਾਦਸੇ ‘ਚ ਪਿਓ-ਪੁੱਤ ਦੀਆਂ ਲਾਸ਼ਾਂ ਮਿਲਈਆਂ ਹਨ। ਮੌਕੇ ‘ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਵਿਲੂਪੁਰਮ ਜ਼ਿਲ੍ਹੇ ਦੇ ਡੀਆਈਜੀ ਪਾਂਡੀਅਨ ਮੌਕੇ ‘ਤੇ ਪਹੁੰਚੇ। ਪੁਲਿਸ ਨੇ ਮੌਕੇ ਦਾ ਮੁਆਇਨਾ ਕਰਨ ਤੋਂ ਬਾਅਦ ਮਾਮਲਾ ਦਰਜ ਕਰ ਲਿਆ ਹੈ। ਅਗਲੇਰੀ ਜਾਂਚ ਜਾਰੀ ਹੈ।ਧਮਾਕੇ ਦੀ ਆਵਾਜ਼ ਇੱਕ ਕਿਲੋਮੀਟਰ ਦੂਰ ਤੱਕ ਸੁਣਾਈ ਦਿੱਤੀ। ਇਸ ਹਾਦਸੇ ‘ਚ ਤਿੰਨ ਹੋਰ ਲੋਕ ਵੀ ਜ਼ਖਮੀ ਹੋ ਗਏ। ਜ਼ਖਮੀਆਂ ਦਾ ਪੁਡੂਚੇਰੀ ਦੇ ਜਿਪਮਰ ਹਸਪਤਾਲ ਵਿੱਚ ਇਲਾਜ ਕੀਤਾ ਜਾ ਰਿਹਾ ਹੈ। ਪਟਾਕਿਆਂ ਦੇ ਧਮਾਕੇ ਵਿੱਚ ਇੱਕ ਲਾਰੀ ਅਤੇ ਦੋ ਹੋਰ ਦੋਪਹੀਆ ਵਾਹਨ ਵੀ ਨੁਕਸਾਨੇ ਗਏ।

Leave a Reply

Your email address will not be published. Required fields are marked *