ਗਾਜ਼ੀਪੁਰ : ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਕਰ ਰਹੇ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਅੱਜ ਇੱਕ ਵਾਰ ਫਿਰ ਸਰਕਾਰ ‘ਤੇ ਹਮਲਾ ਬੋਲਿਆ ਹੈ। ਕਿਸਾਨਾਂ ਦੇ ਦਰਵਾਜੇ ਸਰਕਾਰ ਨੇ ਬੰਦ ਕਰ ਰੱਖੇ ਹਨ ਅਤੇ ਜਨਤਾ ਦੇ ਵੀ ਦਰਵਾਜੇ ਸਰਕਾਰ ਨੇ ਬੰਦ ਕੀਤੇ ਹੋਏ ਹਨ,ਅਸੀਂ ਕੋਈ ਰਾਸਤਾ ਬੰਦ ਨਹੀਂ ਕੀਤਾ।ਰਾਕੇਸ਼ ਟਿਕੈਤ ਨੇ ਕਿਹਾ ਕਿ ਕਿਸਾਨ ਸਰਹੱਦਾਂ ‘ਤੇ ਹੀ ਦਿਵਾਲੀ ਮਣਾਉਣਗੇ।
Also Read : ਪੰਜਾਬ ‘ਚ ਦੀਵਾਲੀ ਅਤੇ ਗੁਰਪੁਰਬ ਮੌਕੇ ਪਟਾਕੇ ਚਲਾਉਣ ‘ਤੇ ਲਾਈ ਗਈ ਪਾਬੰਦੀ, ਗਾਈਡਲਾਈਨਜ਼ ਜਾਰੀ
ਰਾਕੇਸ਼ ਟਿਕੈਤ ਨੇ ਕਿਹਾ, ‘ਸਰਕਾਰ ਨੇ ਕਿਸਾਨਾਂ ਦੇ ਦਰਵਾਜ਼ੇ ਬੰਦ ਕਰ ਦਿੱਤੇ ਹਨ ਅਤੇ ਲੋਕਾਂ ਦੇ ਦਰਵਾਜ਼ੇ ਵੀ ਸਰਕਾਰ ਨੇ ਬੰਦ ਕਰ ਦਿੱਤੇ ਹਨ। ਅਸੀਂ ਕੋਈ ਦਰਵਾਜ਼ਾ ਬੰਦ ਨਹੀਂ ਕੀਤਾ। ਜੇਕਰ ਸਾਂਝੇ ਮੋਰਚੇ ਦਾ ਫੈਸਲਾ ਹੋਇਆ ਤਾਂ ਅਸੀਂ ਦਿੱਲੀ ਵੱਲ ਰਵਾਨਾ ਹੋਵਾਂਗੇ। ਕੀ ਪੁਲਿਸ ਦੇ ਟੈਂਟ ਹਟਾ ਦਿੱਤੇ ਗਏ ਹਨ, ਕੀ ਸਾਰੇ ਬੈਰੀਕੇਡ ਹਟਾ ਦਿੱਤੇ ਗਏ ਹਨ ?
Also Read : ਉੱਤਰਾਖੰਡ : ਖਾਈ ‘ਚ ਡਿੱਗੀ ਬੱਸ, ਹੁਣ ਤਕ 11 ਲੋਕਾਂ ਦੀ ਮੌਤ, ਕਈ ਜ਼ਖਮੀ
ਹੋਰ ਅੰਦੋਲਨ ਦੇ ਸਵਾਲ ‘ਤੇ ਰਾਕੇਸ਼ ਟਿਕੈਤ ਨੇ ਕਿਹਾ, ‘ਸੰਸਦ ‘ਚ ਅਨਾਜ ਮੰਡੀ ਲੱਗੇਗੀ, ਸੁਪਰੀਮ ਕੋਰਟ ਵੀ ਨੇੜੇ ਹੈ ਅਤੇ ਸੰਸਦ ਵੀ । ਇੱਥੋਂ ਦੀਆਂ ਮੰਡੀਆਂ ਹੌਲੀ-ਹੌਲੀ ਬੰਦ ਹੋ ਗਈਆਂ ਹਨ। ਇਸ ਲਈ ਉਮੀਦ ਕੀਤੀ ਜਾ ਰਹੀ ਹੈ ਕਿ ਦਿੱਲੀ ਵਿੱਚ ਕੀਮਤਾਂ ਵਧੀਆ ਮਿਲਣਗੀਆਂ। ਉਨ੍ਹਾਂ ਭਾਰਤ ਸਰਕਾਰ ‘ਤੇ ਰਸਤਾ ਰੋਕਣ ਦਾ ਦੋਸ਼ ਲਗਾਇਆ। ਟਿਕੈਤ ਨੇ ਅੱਗੇ ਕਿਹਾ, ‘ਸਰਕਾਰ ਨੂੰ 26 ਨਵੰਬਰ ਤੱਕ ਦਾ ਸਮਾਂ ਦਿੱਤਾ ਗਿਆ ਹੈ, ਨਹੀਂ ਤਾਂ ਅਸੀਂ ਆਪਣੇ ਟੈਂਟ ਦੀ ਮੁਰੰਮਤ ਵੀ ਕਰਵਾ ਲਵਾਂਗੇ। 6 ਮਹੀਨੇ ਹੋਰ ਤਿਆਰੀ ਕਰਾਂਗੇ, ਵਾਪਿਸ ਜਾ ਕੇ ਕੀ ਕਰੋਗੇ?’ ਉਨ੍ਹਾਂ ਕਿਹਾ ਕਿ ਕਾਲੇ ਕਾਨੂੰਨ ਮਰ ਚੁੱਕੇ ਹਨ, ਜਦੋਂ ਤੱਕ ਉਨ੍ਹਾਂ ਦਾ ਅੰਤਿਮ ਸਸਕਾਰ ਨਹੀਂ ਕਰਾਂਗੇ ਤਾਂ ਵਾਪਿਸ ਕਿਵੇਂ ਜਾਵਾਂਗੇ।
Also Read : ਰਾਸ਼ਟਰੀ ਏਕਤਾ ਦਿਵਸ ‘ਤੇ ਬੋਲੇ PM, ਕਿਹਾ- ‘ਸਿਰਫ ਇਤਿਹਾਸ ‘ਚ ਹੀ ਨਹੀਂ ਬਲਕਿ ਸਾਡੇ ਦਿਲਾਂ ‘ਚ ਵਸਦੇ ਨੇ ਸਰਦਾਰ ਪਟੇਲ’
ਰਾਕੇਸ਼ ਟਿਕੈਤ ਨੇ ਸਰਕਾਰ ‘ਤੇ ਗੁੰਡਾਗਰਦੀ ਦਾ ਦੋਸ਼ ਲਾਇਆ। ਟਿਕੈਤ ਨੇ ਕਿਹਾ, “ਉੱਤਰ ਪ੍ਰਦੇਸ਼ ਵਿੱਚ ਹਿੰਦੂ ਮੁਸਲਿਮ, ਰਾਜਸਥਾਨ ਵਿੱਚ ਜਾਟ ਗੈਰ ਜਾਟ, ਮਹਾਰਾਸ਼ਟਰ ਵਿੱਚ ਮਰਾਠਾ ਗੈਰ ਮਰਾਠਾ, ਹਰਿਆਣਾ ਵਿੱਚ ਚੌਟਾਲਾ ਪਰਿਵਾਰ, ਬਿਹਾਰ ਵਿੱਚ ਲਾਲੂ ਪਰਿਵਾਰ, ਉੱਤਰ ਪ੍ਰਦੇਸ਼ ਵਿੱਚ ਮੁਲਾਇਮ ਸਿੰਘ ਯਾਦਵ ਦਾ ਪਰਿਵਾਰ ਟੁੱਟ ਗਿਆ। ਜੇਕਰ ਕੋਈ RSS ਦਾ ਬੰਦਾ ਕਿਤੇ ਵੜਦਾ ਹੈ ਤਾਂ ਉਹ ਪਰਿਵਾਰ ਨੂੰ ਤਬਾਹ ਕਰ ਦਿੰਦਾ ਹੈ।ਉਨ੍ਹਾਂ ਕਿਹਾ ਕਿ ਅਸੀਂ ਟਿੱਕਰੀ ‘ਚ ਲਏ ਫੈਸਲੇ ਨਾਲ ਸਹਿਮਤ ਹਾਂ। ਪਰ ਇੱਥੇ ਅਸੀਂ ਰਸਤਾ ਖੋਲ੍ਹ ਦਿੱਤਾ ਹੈ, ਇੱਥੇ ਮੀਟਿੰਗ ਦੀ ਲੋੜ ਨਹੀਂ ਹੈ।



